ਜਦੋਂ ਜਸਟਿਨ ਟਰੂਡੋ ਨੇ ਪਾਰਟੀ ਮਤਭੇਦਾਂ ਨੂੰ ਭੁੱਲ ਕੇ ਜਗਮੀਤ ਸਿੰਘ ਨੂੰ ਲਾਇਆ ਗਲੇ , ਸਭ ਹੈਰਾਨ , ਦੇਖੋ ਵੀਡੀਓ

ਜਦੋਂ ਜਸਟਿਨ ਟਰੂਡੋ ਨੇ ਪਾਰਟੀ ਮਤਭੇਦਾਂ ਨੂੰ ਭੁੱਲ ਕੇ ਜਗਮੀਤ ਸਿੰਘ ਨੂੰ ਲਾਇਆ ਗਲੇ , ਸਭ ਹੈਰਾਨ , ਦੇਖੋ ਵੀਡੀਓ:ਵੈਨਕੂਵਰ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਕਰਕੇ ਆਪਣੇ ਦੇਸ਼ ਵਾਸੀਆਂ ਦੇ ਹਰਮਨ ਪਿਆਰੇ ਹਨ ,ਕਿਉਂਕਿ ਉਨ੍ਹਾਂ ਦੇ ਦਿਲ ਵਿੱਚ ਵਿਰੋਧੀਆਂ ਲਈ ਵੀ ਸਤਿਕਾਰ ਅਤੇ ਨਿਮਰਤਾ ਹੈ। ਇਸ ਕਰਕੇ ਹੀ ਉਨ੍ਹਾਂ ਦੇ ਵਿਰੋਧੀ ਪ੍ਰਸਿੱਧੀ ਦੇ ਮਾਮਲੇ ਵਿੱਚ ਉਨ੍ਹਾਂ ਤੋਂ ਅੱਗੇ ਨਹੀਂ ਨਿੱਕਲ ਸਕੇ। ਦੇਸ਼ ਵਿੱਚ ਅਕਤੂਬਰ ਦੀ ਚੋਣ ਤੋਂ ਪਹਿਲਾਂ ਐਤਵਾਰ ਨੂੰ ਵੈਨਕੂਵਰ ਵਿੱਚ ਪ੍ਰਾਈਡ ਪਰੇਡ ਕੀਤੀ ਗਈ ਸੀ। ਇਸ ਪ੍ਰਾਈਡ ਪਰੇਡ ਵਿੱਚ ਜਸਟਿਨ ਟਰੂਡੋ ਅਤੇ ਜਗਮੀਤ ਸਿੰਘ ਇਕੱਠੇ ਨਜ਼ਰ ਆਏ ਹਨ। ਦਰਅਸਲ ‘ਚ ਵੈਨਕੂਵਰ ਵਿੱਚ ਹੋਈ ਪ੍ਰਾਈਡ ਪਰੇਡ ਦੌਰਾਨ ਜਦੋਂ ਜਸਟਿਨ ਟਰੂਡੋ ਨੇ ਜਗਮੀਤ ਸਿੰਘ ਨੂੰ ਸੜਕ ‘ਤੇ ਖੜੇ ਦੇਖਿਆ ਤਾਂ ਟਰੂਡੋ ਨੇ ਭੱਜ ਕੇ ਜਾ ਕੇ ਜਗਮੀਤ ਸਿੰਘ ਨੂੰ ਗਲੇ ਲਗਾ ਲਿਆ। ਟਰੂਡੋ ਨੇ ਆਪਣੀ ਪਾਰਟੀ ਦੇ ਵਿਚਾਰਾਂ ਨੂੰ ਇੱਕ ਪਾਸੇ ਕਰਕੇ ਜਗਮੀਤ ਸਿੰਘ ਨਾਲ ਗੱਲਬਾਤ ਕੀਤੀ ,ਜਿਸ ਨੂੰ ਦੇਖ ਕੇ ਸਭ ਹੈਰਾਨ ਰਹਿ ਗਏ। ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਐਨਡੀਪੀ ਨੇਤਾ ਜਗਮੀਤ ਸਿੰਘ ਅਤੇ ਗ੍ਰੀਨ ਪਾਰਟੀ ਦੀ ਨੇਤਾ ਐਲਿਜ਼ਾਬੈਥ ਮਈ ਨੇ ਅਕਤੂਬਰ ਦੀ ਚੋਣ ਤੋਂ ਪਹਿਲਾਂ ਆਪਣੀ ਪਾਰਟੀ ਦੇ ਵਿਚਾਰਾਂ ਨੂੰ ਇਕ ਪਾਸੇ ਕਰ ਦਿੱਤਾ ਅਤੇ ਐਤਵਾਰ ਨੂੰ ਵੈਨਕੂਵਰ ਦੇ ਪ੍ਰਾਈਡ ਪਰੇਡ ਵਿਚ ਇਕੱਠੇ ਨਜ਼ਰ ਆਏ ਹਨ।

About Sanjhi Soch 381 Articles
Sanjhi Soch gives you daily dose of Genuine news. Sanjhi soch is an worldwide newspaper trusted by millions.

Be the first to comment

Leave a Reply

Your email address will not be published.


*