ਪ੍ਰਸਿੱਧ ਅਦਾਕਾਰਾ ਵਿੱਦਿਆ ਸਿਨਹਾ ਦਾ ਦਿਹਾਂਤ

ਮੁੰਬਈ, ਬਾਲੀਵੁੱਡ ‘ਚ ਆਪਣੀ ਅਦਭੁਤ ਮੁਸਕਾਨ ਨਾਲ 70 ਅਤੇ 80 ਦੇ ਦਹਾਕੇ ‘ਚ ਰਾਜ ਕਰਨ ਵਾਲੀ ਅਦਾਕਾਰਾ ਵਿੱਦਿਆ ਸਿਨਹਾ ਬੀਤੇ ਦਿਨ ਦੁਨੀਆ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਈ | ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਗੰਭੀਰ ਹਾਲਤ ‘ਚ ਮੁੰਬਈ ਦੇ ਜੁਹੂ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ, ਜਿੱਥੇ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ ਅਤੇ ਬੀਤੇ ਦਿਨ ਉਨ੍ਹਾਂ ਆਖਰੀ ਸਾਹ ਲਿਆ | ਸਾਹਮ ਣੇ ਆਈ ਖ਼ਬਰ ਮੁਤਾਬਿਕ ਵਿੱਦਿਆ ਸਿਨਹਾ ਨੂੰ ਫੇਫੜਿਆਂ ਤੇ ਦਿਲ ਦੀ ਸਮੱਸਿਆ ਸੀ | ਵਿੱਦਿਆ ਸਿਨਹਾ ਨੇ ‘ਛੋਟੀ ਸੀ ਬਾਤ’, ‘ਰਜਨੀਗੰਧਾ’, ‘ਪਤੀ-ਪਤਨੀ ਔਰ ਵੋਹ’, ‘ਮੁਕਤੀ’ ਵਰਗੀਆਂ ਬਾਲੀਵੁੱਡ ਫ਼ਿਲਮਾਂ ‘ਚ ਕੰਮ ਕੀਤਾ | ਉਸ ਦੇ ਬਾਅਦ ਉਹ ਟੀ.ਵੀ. ਦੇ ਕਈ ਹਿਟ ਸ਼ੋਅ ਦਾ ਹਿੱਸਾ ਰਹੀ | ਵਿੱਦਿਆ ਨੇ ਪਹਿਲਾ ਵਿਆਹ 1968 ‘ਚ ਵੈਂਕਟੇਸ਼ਵਰ ਅਈਅਰ ਨਾਲ ਕੀਤਾ | ਬਾਅਦ ‘ਚ ਉਨ੍ਹਾਂ ਪਤੀ ਨੇਤਾਜੀ ਭੀਮਰਾਓ ਸਾਲੁਖੇ ਨਾਲ ਦੂਸਰਾ ਵਿਆਹ ਕੀਤਾ, ਪਰ ਕੁਝ ਦਿਨ ਬਾਅਦ ਹੀ ਤਲਾਕ ਹੋ ਗਿਆ | ਦੋਵੇਂ ਨੇ ਇਕ ਬੇਟੀ ਜਾਹਨਵੀ ਨੂੰ ਗੋਦ ਲਿਆ ਸੀ |