ਬੇਰੁਜ਼ਗਾਰਾਂ ਲਈ ਵੱਡੀ ਖਬਰ, ਇਸ ਵਿਭਾਗ ‘ਚ ਨਿਕਲੀਆਂ ਨੌਕਰੀਆਂ, ਇੰਝ ਕਰੋ ਅਪਲਾਈ !

ਜੇਕਰ ਤੁਸੀਂ ਵੀ 12ਵੀਂ ਜਮਾਤ ਪਾਸ ਹੋ ਤਾਂ ਤੁਹਾਡੇ ਲਈ ਸੁਨਹਿਰੀ ਮੌਕਾ ਹੈ, ਕਿਉਂਕਿ ਇੰਡੀਅਨ ਕੋਸਟ ਗਾਰਡ ਨੇ ਜਨਰਲ ਡਿਊਟੀ ਦੇ ਅਹੁਦਿਆਂ ‘ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਜਿਸ ਦੌਰਾਨ ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਇਹਨਾਂ ਨੋਟੀਫਿਕੇਸ਼ਨਾਂ ਨੂੰ ਭਰਨ ਦੀ ਆਖਰੀ ਤਾਰੀਕ-1 ਸਤੰਬਰ, 2019 ਹੈ।
ਅਹੁਦਿਆਂ ਦਾ ਵੇਰਵਾ- ਯੰਤਰਿਕ ਤਕਨੀਕੀ (ਮਕੈਨੀਕਲ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ ਅਤੇ ਟੈਲੀਕਮਿਊਨੀਕੇਸ਼ਨ)
ਜੇ ਗੱਲ ਕੀਤੀ ਜਾਵੇ ਸਿੱਖਿਆ ਯੋਗਤਾ ਦੀ ਤਾਂ, ਇਹਨਾਂ ਅਹੁਦਿਆਂ ਲਈ ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਪਾਸ ਕੀਤੀ ਹੋਵੇ ਤੇ ਉਮਰ ਸੀਮਾ- 18 ਤੋਂ 22 ਸਾਲ ਤੱਕ ਹੋਵੇ।
ਉਮੀਦਵਾਰ ਦੀ ਚੋਣ ਸ਼ਾਰਟਲਿਸਟ ਦੇ ਆਧਾਰ ‘ਤੇ ਕੀਤੀ ਜਾਵੇਗੀ। ਸ਼ਾਰਟਲਿਸਟ ਦੇ ਲਈ ਉਮੀਦਵਾਰ ਲਿਖਤੀ ਪ੍ਰੀਖਿਆ ਦੇਵੇਗਾ।