ਕੀ ਤੁਸੀਂ ਜਾਣਦੇ ਹੋ ਭੰਗ ਦੇ ਫ਼ਾਇਦੇ? ਕੈਂਸਰ ਸਣੇ ਕਈ ਬਿਮਾਰੀਆਂ ਦਾ ਹੁੰਦਾ ਹੈ ਇਲਾਜ

ਭੰਗ ਨੂੰ ਇਕ ਨਸ਼ੇ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਦੁਨੀਆਂ ਦੀ 2.5 ਫੀਸਦੀ ਆਬਾਦੀ 14.7 ਕਰੋੜ ਲੋਕ ਭੰਗ ਦੀ ਵਰਤੋਂ ਕਰਦੇ ਹਨ ਕਿਉਂਕਿ ਇਹ ਸਸਤੀ ਤੇ ਆਸਾਨੀ ਨਾਲ ਮਿਲ ਜਾਂਦੀ ਹੈ। ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਭੰਗ ਦੀ ਵਰਤੋਂ ਦਵਾਈ ਦੇ ਰੂਪ ਵਿਚ ਕੀਤੀ ਜਾਂਦੀ ਹੈ। 2015 ਵਿਚ ਅਮਰੀਕੀ ਸਰਕਾਰ ਨੇ ਮੰਨਿਆ ਕਿ ਭੰਗ ਕੈਂਸਰ ਨਾਲ ਲੜਨ ਵਿਚ ਸਹਾਈ ਹੈ।

ਭੰਗ ਦੀ ਗਾਂਜੇ ਦੇ ਰੂਪ ਵਿਚ ਵੀ ਵਰਤੋਂ ਕੀਤੀ ਜਾਂਦੀ ਹੈ। ਗਾਂਜੇ ਵਿਚਲੇ ਤੱਤ ਏਪੀਲੇਪਸੀ ਅਟੈਕ ਨੂੰ ਰੋਕਦੇ ਹਨ। ਰਿਪੋਰਟ ਅਨੁਸਾਰ ਕੈਨਾਬਿਨਾਏਡਸ ਕੰਪਾਊਂਡ ਮਨੁੱਖੀ ਦਿਮਾਗ ਵਿਚਲੀ ਕੌਸ਼ਿਕਾਵਾਂ ਨੂੰ ਸ਼ਾਂਤੀ ਦਾ ਅਹਿਸਾਸ ਦਿਵਾਉਂਦੇ ਹਨ। ਭੰਗ ਗਲੂਕੋਮਾ ਨੂੰ ਵੀ ਖਤਮ ਕਰਦੀ ਹੈ। ਗਲੂਕੋਮਾ ਨਾਲ ਅੱਖ ਦਾ ਤਾਰਾ ਵੱਡਾ ਹੋ ਜਾਂਦਾ ਹੈ ਅਤੇ ਨਜ਼ਰ ਨਾਲ ਜੁੜੀਆਂ ਨਸਾਂ ਨੂੰ ਦਬਾਉਣ ਲੱਗ ਜਾਂਦਾ ਹੈ, ਜਿਸ ਨਾਲ ਨਜ਼ਰ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।

ਭੰਗ ਵਿਚ ਮੌਜੂਦ ਕੈਨਾਬਿਨਾਏਡਸ ਤੱਤ ਕੈਂਸਰ ਕੋਸ਼ਿਕਾਵਾਂ ਨੂੰ ਨਸ਼ਟ ਕਰਨ ਵਿੱਚ ਸਹਾਈ ਹੁੰਦੇ ਹਨ। ਇਹ ਟਿਊਮਰ ਬਣਾਉਣ ਵਾਲੀਆਂ ਰਕਤ ਕੌਸ਼ਿਕਾਵਾਂ ਨੂੰ ਰੋਕ ਦਿੰਦੀ ਹੈ। ਕੈਨਾਬਿਨਾਏਡਸ ਨਾਲ ਕੋਲਨ ਕੈਂਸਰ, ਬ੍ਰੈਸਟ ਕੈਂਸਰ ਅਤੇ ਲਿਵਰ ਕੈਂਸਰ ਦਾ ਸਫਲ ਇਲਾਜ ਹੈ। ਭੰਗ ਦੀ ਮਦਦ ਨਾਲ ਹੈਪੇਟਾਈਟਸ ਬਿਮਾਰੀ ਦੇ 86 ਫੀਸਦੀ ਮਰੀਜਾਂ ਨੂੰ ਫਾਇਦਾ ਮਿਲਿਆ ਹੈ।

Be the first to comment

Leave a Reply

Your email address will not be published.


*