ਨਾਬਾਲਗ ਕੁੜੀ ਨੂੰ ਮਾਂ ਨੇ ਦੇਹ ਵਪਾਰ ‘ਚ ਧੱਕਿਆ,

ਇੱਥੋਂ ਦੇ ਮਾਨ ਖੁਰਦ ਇਲਾਕੇ ਵਿੱਚ ਨਾਬਾਲਗ ਕੁੜੀ ਨੇ ਆਪਣੀ ਮਾਂ ‘ਤੇ ਦੇਹ ਵਪਾਰ ਕਰਨ ਲਈ ਮਜਬੂਰ ਕਰਨ ਤੇ ਪੈਸੇ ਲੈ ਕੇ ਬਜ਼ੁਰਗ ਨੂੰ ਵੇਚਣ ਦੇ ਦੋਸ਼ ਲਾਏ ਹਨ। ਪੀੜਤਾ ਦਾ ਦਾਅਵਾ ਹੈ ਕਿ ਵਿਰੋਧ ਕਰਨ ‘ਤੇ ਉਸ ਦੇ ਭਰਾ ਨੇ ਉਸ ਨਾਲ ਬਲਾਤਕਾਰ ਕੀਤਾ। ਪੁਲਿਸ ਨੇ ਮੁਲਜ਼ਮ ਮਾਂ-ਪੁੱਤ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਨੇ ਦੱਸਿਆ ਕਿ 16 ਸਾਲਾ ਪੀੜਤਾ ਦੀ ਮਾਂ ਨੇ ਪਿਛਲੇ ਸਾਲ ਆਪਣੀ ਨਾਬਾਲਗ ਧੀ ਦਾ ਵਿਆਹ ਨੌਜਵਾਨ ਨਾਲ ਕਰਵਾ ਦਿੱਤੀ ਸੀ। ਉਸ ਦਾ ਪਤੀ ਜ਼ਬਰਦਸਤੀ ਸਬੰਧ ਬਣਾਉਣ ਲਈ ਉਸ ਨਾਲ ਕੁੱਟਮਾਰ ਕਰਦਾ ਸੀ। ਇਸ ਤੋਂ ਤੰਗ ਆ ਕੇ ਪੀੜਤਾ ਕੁਝ ਦਿਨ ਪਹਿਲਾਂ ਮਾਂ ਕੋਲ ਮੁੰਬਈ ਆ ਗਈ। ਉਸ ਨੂੰ ਇੱਥੇ ਵੀ ਤੰਗ ਕੀਤਾ ਜਾਣ ਲੱਗਾ ਤੇ ਉਸ ਦੇ ਭਰਾ ਨੇ ਉਸ ਦਾ ਸ਼ੋਸ਼ਣ ਕੀਤਾ।

ਪੀੜਤਾ ਦੀ ਸ਼ਿਕਾਇਤ ਮੁਤਾਬਕ ਪੇਕੇ ਆਉਣ ਤੋਂ ਕੁਝ ਸਮਾਂ ਬਾਅਦ ਉਸ ਦੀ ਮਾਂ ਨੇ ਉਸ ਨੂੰ ਦਲਾਲ ਕੋਲ ਦੇਹ ਵਪਾਰ ਕਰਨ ਲਈ ਮਜਬੂਰ ਕੀਤਾ। ਬਾਅਦ ਵਿੱਚ ਉਸ ਦੀ ਮਾਂ ਨੇ ਉਸ ਨੂੰ 60 ਸਾਲਾ ਵਿਅਕਤੀ ਨੂੰ ਵੇਚ ਦਿੱਤਾ। ਉਸ ਵਿਅਕਤੀ ਨੇ ਵੀ ਉਸ ਨਾਲ ਬਲਾਤਕਾਰ ਕੀਤਾ।

ਪੀੜਤਾ ਕਿਸੇ ਤਰ੍ਹਾਂ ਖ਼ੁਦ ਨੂੰ ਬਚਾ ਕੇ ਮਾਨ ਖੁਰਦ ਪੁਲਿਸ ਸਟੇਸ਼ਨ ਪਹੁੰਚੀ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਜਾਂਚ ਰਹੀ ਹੈ ਕਿ ਕਿਤੇ ਪੀੜਤਾ ਦੇ ਮਾਪੇ ਕਿਸੇ ਸੈਕਸ ਰੈਕੇਟ ਦਾ ਹਿੱਸਾ ਤਾਂ ਨਹੀਂ ਹਨ।