ਕੈਨੇਡਾ ‘ਚ ਸਿੱਖ ਲੇਡੀ ਲਾਪਤਾ

ਬਲਜਿੰਦਰ ਸੇਖਾ

ਬਰੈਂਪਟਨ (ਕੈਨੇਡਾ):- ਬਰੈਂਪਟਨ ਵਿੱਚ ਰਹਿਣ ਵਾਲੀ ਇੱਕ ਗਰਭਵਤੀ ਸਿੱਖ ਔਰਤ ਸੋਮਵਾਰ ਤੋਂ ਲਾਪਤਾ ਹੈ।

ਬਰਿੰਦਰ ਕੌਰ (34), ਜੋ ਕਿ ਅੱਠ ਮਹੀਨਿਆਂ ਦੀ ਗਰਭਵਤੀ ਹੈ, ਨੂੰ ਆਖਰੀ ਵਾਰ 19 ਅਗਸਤ ਨੂੰ ਬਰੈਂਪਟਨ ਦੇ ਬ੍ਰਾਮਲਿਆ ਰੋਡ ਅਤੇ ਬਲੈਕ ਫੌਰੈਸਟ ਡ੍ਰਾਇਵ ਖੇਤਰ ਵਿੱਚ ਦੇਖਿਆ ਗਿਆ ਸੀ।

ਬਰਿੰਦਰ ਦਾ ਕੱਦ ਪੰਜ ਫੁੱਟ ਇਕ ਇੰਚ ਅਤੇ ਭਾਰ 165 ਪੌਂਡ ਹੈ। ਉਸਦੀਆਂ ਅੱਖਾਂ ਭੂਰੇ ਰੰਗ ਦੀਆਂ ਹਨ ਅਤੇ ਲੰਮੇ, ਸਿੱਧੇ ਕਾਲੇ ਵਾਲ ਹਨ।

About Sanjhi Soch 475 Articles
Sanjhi Soch gives you daily dose of Genuine news. Sanjhi soch is an worldwide newspaper trusted by millions.