ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਮਰੀਕਾ ਨੂੰ ਦਿੱਤੀ ਚਿਤਾਵਨੀ

 

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ। ਅਮਰੀਕਾ ਵੱਲੋ ਹਾਲ ਹੀ ‘ਚ ਇਕ ਮਿਜ਼ਾਈਲ ਦਾ ਪ੍ਰੀਖਣ ਕਰਨ ਤੋਂ ਬਾਅਦ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਅਮਰੀਕਾ ਦੇ ਇਸ ਕਦਮ ਨਾਲ ਉਨ੍ਹਾਂ ਦੇ ਦੇਸ਼ ਲਈ ਨਵਾਂ ਖ਼ਤਰਾ ਪੈਦਾ ਹੋ ਗਿਆ ਹੈ। ਪੁਤਿਨ ਨੇ ਚਿਤਾਵਨੀ ਭਰੇ ਲਹਿਜ਼ੇ ‘ਚ ਕਿਹਾ ਹੈ ਕਿ ਰੂਸ ਇਸ ਦਾ ਜਵਾਬ ਜ਼ਰੂਰ ਦੇਵੇਗਾ।

ਅਫ਼ੇ ਸਮਾਚਾਰ ਏਜੰਸੀ ਦੀ ਸੂਚਨਾ ਮੁਤਾਬਿਕ ਬੁੱਧਵਾਰ ਨੂੰ ਇੱਥੇ ਫਿਨਿਸ਼ ਰਾਸ਼ਟਰਪਤੀ ਸੌਲੀ ਨੀਨੀਸਟੋ (Sauli Niinistö) ਨਾਲ ਇਕ ਸੰਯੁਕਤ ਪ੍ਰੈੱਸ ਕਾਨਫਰੰਸ ਦੌਰਾਨ ਪੁਤਿਨ ਨੇ ਕਿਹਾ ਕਿ ਉਹ ਅਮਰੀਕਾ ਦੇ ਇਸ ਕਦਮ ਨਾਲ ਰੂਸੀ ਸਰਕਾਰ ਨਿਰਾਸ਼ ਹੈ ਕਿਉਂਕਿ ਅਮਰੀਕਾ ਨੇ ਇਹ ਮਿਜ਼ਾਈਲ ਪ੍ਰੀਖਣ 1987 ਦੇ Intermediate-Range Nuclear Properties (ਆਈਐੱਨਐੱਫ) ਨੂੰ ਰਸਮੀ ਤੌਰ ‘ਤੇ ਤਿਆਗਣ ਦੇ ਤਿੰਨ ਹਫ਼ਤੇ ਤੋਂ ਘੱਟ ਸਮੇਂ ‘ਚ ਕੀਤਾ ਹੈ। ਪੁਤਿਨ ਨੇ ਕਿਹਾ ਕਿ ਸੰਧੀ ਤੋਂ ਹਟਣ ਤੋਂ ਬਾਅਦ ਅਮਰੀਕੀਆਂ ਨੇ ਇਸ ਮਿਜ਼ਾਈਲ ਦਾ ਬਹੁਤ ਤੇਜ਼ੀ ਨਾਲ ਪ੍ਰੀਖਣ ਕੀਤਾ ਹੈ।

About Sanjhi Soch 475 Articles
Sanjhi Soch gives you daily dose of Genuine news. Sanjhi soch is an worldwide newspaper trusted by millions.