ਜੇਕਰ ਤੁਸੀਂ ਵੀ ਪਾਸਪੋਰਟ ਲਈ ਅਪਲਾਈ ਕਰ ਰਹੇ ਹੋ ਤਾਂ ਸਾਵਧਾਨ ਹੋ ਜਾਵੋਂ

ਜੇਕਰ ਤੁਸੀਂ ਵੀ ਪਾਸਪੋਰਟ ਲਈ ਅਪਲਾਈ ਕਰ ਰਹੇ ਹੋ ਤਾਂ ਸਾਵਧਾਨ ਹੋ ਜਾਵੋਂ ,ਕਿਉਂਕਿ ਹੁਣ ਸਾਈਬਰ ਠੱਗ ਲੋਕਾਂ ਨੂੰ ਠੱਗਣ ਲਈ ਇੱਕ ਨਵਾਂ ਤਰੀਕਾ ਲੱਭ ਲਿਆ ਹੈ ਅਤੇ ਹੁਣ ਠੱਗਾਂ ਵੱਲੋਂ ‘ਪਾਸਪੋਰਟ’ ਦਾ ਸਹਾਰਾ ਲਿਆ ਜਾ ਰਿਹਾ ਹੈ। ਇਸ ਲਈ ਠੱਗਾਂ ਨੇ ਪਾਸਪੋਰਟ ਇੰਡੀਆ ਦੀ ਸਰਕਾਰੀ ਵੈੱਬਸਾਈਟ www.passportindia.gov.in ਨਾਲ ਰਲਦੇ-ਮਿਲਦੇ ਨਾਮ ਦੀ ਵੈੱਬਸਾਈਟ ਬਣਾਈ ਹੈ। ਇਸ ਦੌਰਾਨ ਕਈ ਲੋਕ ਇਨ੍ਹਾਂ ਦੇ ਜਾਲ ‘ਚ ਫਸ ਕੇ ਫਰਜ਼ੀ ਵੈੱਬਸਾਈਟ ਜ਼ਰੀਏ ਪਾਸਪੋਰਟ ਸੇਵਾ ਕੇਂਦਰ ਵਿਚ ਬਾਇਓਮੀਟ੍ਰਿਕ ਜਾਂਚ ਲਈ ਆਨਲਾਈਨ ਅਪਲਾਈ ਕਰ ਰਹੇ ਹਨ। ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਲਗਾਤਾਰ ਸ਼ਿਕਾਇਤਾਂ ਆਉਣ ਤੋਂ ਬਾਅਦ ਖੇਤਰੀ ਪਾਸਪੋਰਟ ਦਫਤਰ ਲੋਕਾਂ ਨੂੰ ਅਲਰਟ ਕਰਨ ਦੇ ਕੰਮ ‘ਚ ਜੁਟਿਆ ਹੈ। ਵਿਦੇਸ਼ ਮੰਤਰਾਲੇ ਨੂੰ ਇਸ ਸਬੰਧੀ ਸ਼ਿਕਾਇਤ ਮਿਲਦਿਆਂ ਹੀ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਅਤੇ ਆਫੀਸ਼ਲ ਵੈਬਸਾਈਟਸ ਵੀ ਦੱਸੀਆਂ ਗਈਆਂ ਹਨ ਤਾਂ ਜੋ ਕੋਈ ਇਹਨਾਂ ਠੱਗਾਂ ਦੇ ਚੁੰਗਲ ‘ਚ ਨਾ ਫੱਸ ਸਕਣ। ਉੱਤਰਾਖੰਡਦੇ ਖੇਤਰੀ ਪਾਸਪੋਰਟ ਅਧਿਕਾਰੀ ਰਿਸ਼ੀ ਅੰਗਰਾ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਨੂੰ ਇਸ ਤਰ੍ਹਾਂ ਦੀਆਂ ਬਹੁਤ ਸ਼ਿਕਾਇਤਾਂ ਮਿਲੀਆਂ ਹਨ। ਜਿਸ ਤੋਂ ਬਾਅਦ ਫਰਜ਼ੀ ਵੈੱਬਸਾਈਟ ਨੂੰ ਬਲਾਕ ਕਰਵਾ ਦਿੱਤਾ ਗਿਆ ਹੈ। ਉਹਨਾਂ ਨੇ ਖਾਸ ਤੋਰ ‘ਤੇ ਲੋਕਾਂ ਨੂੰ ਵੀ ਸੁਚੇਤ ਰਹਿਣ ਲਈ ਕਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਬਿਨੈਕਾਰਾਂ ਨੂੰ ਠੱਗੀ ਦਾ ਪਤਾ ਉਦੋਂ ਲੱਗਾ ਹੈ, ਜਦੋਂ ਉਹ ਪਾਸਪੋਰਟ ਸੇਵਾ ਕੇਂਦਰ ‘ਤੇ ਪਹੁੰਚਦੇ ਹਨ। ਉੱਥੇ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਇਸ ਤਰ੍ਹਾਂ ਦਾ ਕੋਈ ਬੇਨਤੀ ਪਾਸਪੋਰਟ ਇੰਡੀਆ ਦੀ ਵੈੱਬਸਾਈਟ ਜਾਂ ਮੋਬਾਈਲ ਐੱਪ ਜ਼ਰੀਏ ਨਹੀਂ ਕੀਤਾ ਗਿਆ।

Be the first to comment

Leave a Reply

Your email address will not be published.


*