ਤੈਰਾਕੀ ਕੋਚ ਸੁਰਜੀਤ ਗਾਂਗੁਲੀ ਇਕ ਨਾਬਾਲਗ਼ ਲੜਕੀ ਨਾਲ ਛੇੜਛਾੜ ਦੇ ਮਾਮਲੇ ‘ਚ ਬਰਖ਼ਾਸਤ

ਗੋਆ ਦੇ ਇੱਕ ਤੈਰਾਕੀ ਕੋਚ ਸੁਰਜੀਤ ਗਾਂਗੁਲੀ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ ,ਜਿਸ ’ਚ ਉਹ 15 ਸਾਲਾ ਟ੍ਰੇਨੀ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ।ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਖੇਡ ਮੰਤਰੀ ਕਿਰਨ ਰਿਜਿਜੂ ਨੇ ਦੋਸ਼ੀ ਕੋਚ ’ਤੇ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਤੈਰਾਕੀ ਕੋਚ ਸੁਰਜੀਤ ਗਾਂਗੁਲੀ ਨੂੰ ਇਕ ਨਾਬਾਲਗ਼ ਲੜਕੀ ਨਾਲ ਛੇੜਛਾੜ ਦੇ ਮਾਮਲੇ ‘ਚ ਬਰਖ਼ਾਸਤ ਕਰ ਦਿੱਤਾ ਗਿਆ ਹੈ। ਖੇਡ ਮੰਤਰੀ ਕਿਰਨ ਰਿਜਿਜੂ ਨੇ ਇਸ ਮਾਮਲੇ ‘ਤੇ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਨਾਬਾਲਗ਼ ਲੜਕੀ ਦਾ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ‘ਚ ਬਰਖ਼ਾਸਤ ਗੋਆ ਦੇ ਤੈਰਾਕੀ ਕੋਚ ਸੁਰਜੀਤ ਗਾਂਗੁਲੀ ਨੂੰ ਪੂਰੇ ਦੇਸ਼ ‘ਚ ਕਿਤੇ ਨੌਕਰੀ ਨਾ ਦਿੱਤੀ ਜਾਵੇ।
ਰਿਜਿਜੂ ਨੇ ਟਵੀਟ ਕਰ ਕੇ ਕਿਹਾ, “ਮੈਂ ਘਟਨਾ ਦੀ ਪੂਰੀ ਜਾਣਕਾਰੀ ਲਈ ਹੈ। ਗੋਆ ਸਵੀਮਿੰਗ ਐਸੋਸੀਏਸ਼ਨ ਨੇ ਕੋਚ ਸੁਰਜੀਤ ਗਾਂਗੁਲੀ ਨਾਲ ਕਾਂਟਰੈਕਟ ਖ਼ਤਮ ਕਰ ਦਿੱਤਾ ਹੈ। ਮੈਂ ਸਵੀਮਿੰਗ ਫ਼ੈਡਰੇਸ਼ਨ ਆਫ਼ ਇੰਡੀਆ (ਐਸਐਫਆਈ) ਨੂੰ ਇਹ ਯਕੀਨੀ ਬਣਾਉਣ ਲਈ ਕਹਿ ਰਿਹਾ ਹਾਂ ਕਿ ਇਕ ਕੋਚ ਨੂੰ ਪੂਰੇ ਭਾਰਤ ‘ਤੇ ਕਿਤੇ ਵੀ ਨੌਕਰੀ ਨਾ ਦਿੱਤੀ ਜਾਵੇ। ਇਹ ਸਾਰੀਆਂ ਫ਼ੈਡਰੇਸ਼ਨਾਂ ‘ਤੇ ਲਾਗੂ ਹੁੰਦਾ ਹੈ।
ਇਸ ਦੌਰਾਨ ਪੀੜਤ ਲੜਕੀ ਨੇ ਦੱਸਿਆ ਹੈ ਕਿ ਕੋਚ ਸੁਰਜੀਤ ਜਦੋਂ ਵੀ ਉਸ ਨੂੰ ਇਕੱਲਾ ਵੇਖਦਾ ਸੀ ਤਾਂ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ। ਉਸ ਨੇ ਕਈ ਵਾਰ ਸਵੀਮਿੰਗ ਪੂਲ ‘ਚ ਵੀ ਅਜਿਹੀ ਹਰਕਤਾਂ ਕੀਤੀਆਂ ਸਨ। ਪੀੜਤਾ ਮੁਤਾਬਕ ਉਹ ਪਿਛਲੇ 6 ਮਹੀਨੇ ਤੋਂ ਉਸ ਨਾਲ ਛੇੜਛਾੜ ਕਰ ਰਿਹਾ ਸੀ। ਉਸ ਦਾ ਕਹਿਣਾ ਹੈ ਕਿ ਉਹ ਹੋਰ ਲੜਕੀਆਂ ਨਾਲ ਵੀ ਅਜਿਹਾ ਹੀ ਕਰਦਾ ਹੈ। ਉਸ ਨੇ ਇਕ ਦਿਨ ਆਪਣੇ ਫ਼ੋਨ ਦਾ ਵੀਡੀਓ ਕੈਮਰਾ ਚਾਲੂ ਕਰ ਕੇ ਕਮਰੇ ‘ਚ ਰੱਖ ਦਿੱਤਾ। ਜਦੋਂ ਸੁਰਜੀਤ ਨੇ ਘਿਣੌਨੀ ਹਰਕਰ ਨੂੰ ਦੁਹਰਾਇਆ ਤਾਂ ਕੈਮਰੇ ‘ਚ ਕੈਦ ਹੋ ਗਿਆ।

Be the first to comment

Leave a Reply

Your email address will not be published.


*