ਪਾਕਿਸਤਾਨ ਨੇ LoC ਵੱਲ ਭੇਜੇ 2000 ਫੌਜੀ, ਭਾਰਤੀ ਫੌਜ ਚੌਕਸ

ਕਸ਼ਮੀਰ ਮੁੱਦੇ ਨੂੰ ਪਾਕਿਸਤਾਨ ਬੁਖਲਾਇਆ ਹੋਇਆ ਹੈ। ਹੁਣ ਪਾਕਿਸਤਾਨ ਸੈਨਾ ਨੇ ਆਪਣੀ ਇਕ ਬ੍ਰਿਗੇਡ ਨੂੰ ਕੰਟਰੋਲ ਰੇਖਾ ਦੇ ਕੋਲ ਬਾਗ ਅਤੇ ਕੋਟਲੀ ਸੈਕਟਰ ਵਿਚ ਭੇਜਾ ਹੈ। ਖਬਰ ਏਜੰਸੀ ਏਐਨਆਈ ਨੇ ਭਾਰਤੀ ਫੌਜ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਇਹ ਫੌਜੀ ਫਿਲਹਾਲ ਐਲਓਸੀ ਦੇ ਕਰੀਬ 30 ਕਿਲੋਮੀਟਰ ਦੂਰੀ ਉਪਰ ਤਾਇਨਾਤ ਹਨ। ਸੂਤਰਾਂ ਨੇ ਦੱਸਿਆ ਕਿ ਫਿਲਹਾਲ ਇਹ ਹਮਲਾਵਰ ਤਰੀਕੇ ਵਿਚ ਤਾਇਨਾਤ ਨਹੀਂ ਹਨ ਪਰ ਭਾਰਤੀ ਫੌਜ ਉਨ੍ਹਾਂ ਦੀ ਹਰਕਤਾਂ ਵੱਲ ਨਜ਼ਰ ਰੱਖ ਰਹੀ ਹੈ।

ਪਾਕਿਸਤਾਨੀ ਫੌਜ ਵੱਲੋਂ ਕੰਟਰੋਲ ਰੇਖਾ ਵੱਲ ਭੇਜੇ ਫੌਜੀਆਂ ਦੀ ਗਿਣਤੀ 2000 ਦੱਸੀ ਗਈ ਹੈ, ਜੋ ਕਿ ਇਕ ਬ੍ਰਿਗੇਡ ਦੇ ਬਰਾਬਰ ਹੈ। ਸੂਤਰਾਂ ਨੇ ਦੱਸਿਆ ਹੈ ਕਿ ਪਾਕਿਸਤਾਨ ਦੀ ਏਜੰਸੀਆਂ ਵੀ ਭਾਰਤੀ ਸੁਰੱਖਿਆ ਬਲਾਂ ’ਤੇ ਹਮਲੇ ਲਈ ਅਫਗਾਨ ਅਤਿਵਾਦੀਆਂ ਦੀ ਭਰਤੀ ਕਰ ਰਿਹਾ ਹੈ।
ਭਾਰਤੀ ਫੌਜ ਇਨ੍ਹਾਂ ਕਮਾਂਡੋਜ਼ ਦੀ ਗਤੀਵਿਧੀਆਂ ’ਤੇ ਬਰੀਕੀ ਨਾਲ ਨਿਗਰਾਨੀ ਕਰ ਰਹੀ ਹੈ ਜਿਨ੍ਹਾਂ ਜੈਸ਼-ਏ-ਮੁਹੰਮਦ ਅਤੇ ਹੋਰ ਅਤਿਵਾਦੀ ਸਮੂਹਾਂ ਨਾਲ ਮਿਲ ਕੇ ਕੰਮ ਕਰਦੇ ਹੋਏ ਵੇਖਿਆ ਹੈ। ਫੌਜ ਦੇ ਸੂਤਰਾਂ ਨੇ ਦੱਸਿਆ ਹੈ ਕਿ ਲਸ਼ਕਰ ਅਤੇ ਜੈਸ਼ ਦੋਵਾਂ ਨਾਲ ਜੁੜੇ ਅਤਿਵਾਦੀਆਂ ਦੀ ਭਰਤੀ ਅਤੇ ਸਿਖਲਾਈ ਸ਼ੁਰੂ ਹੋ ਗਈ ਹੈ, ਜਿਸ ਨੂੰ ਪਾਕਿਸਤਾਨ ਨੇ FATF ਦੇ ਡਰ ਨਾਲ ਅੰਸ਼ਕ ਰੂਪ ਨਾਲ ਰੋਕ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਪਾਕਿ ਨੇ ਐਲਓਸੀ ਉਪਰ 100 ਤੋਂ ਜ਼ਿਆਦਾ ਐਸਐਸਜੀ ਕਮਾਂਡੋਜ ਨੂੰ ਤਾਇਨਾਤ ਕਰ ਦਿੱਤਾ ਸੀ।

Be the first to comment

Leave a Reply

Your email address will not be published.


*