ਰਾਨੂ ਮੰਡਲ ਨੂੰ ਸਲਾਹ ਦੇਣੀ ਪਈ ਮਹਿੰਗੀ, ਲਤਾ ਮੰਗੇਸ਼ਕਰ ਹੋਈ ਟਰੋਲ

ਰਾਨੂ ਮੰਡਲ ਇੰਟਰਨੈੱਟ ’ਤੇ ਛਾਈ ਹੋਈ ਹੈ। ਹਰ ਕੋਈ ਉਨ੍ਹਾਂ ਦੀ ਜਾਦੂਈ ਆਵਾਜ਼ ਦੀ ਤਾਰੀਫ ਕਰ ਰਿਹਾ ਹੈ। ਰਾਨੂੰ ਦੀ ਸ਼ੋਹਰਤ ਦਾ ਸਿਲਸਿਲਾ ਉਦੋਂ ਸ਼ੁਰੂ ਹੋਇਆ ਜਦੋਂ ਉਹ ਰੇਲਵੇ ਸਟੇਸ਼ਨ ’ਤੇ ਲਤਾ ਦਾ ਗੀਤ ‘ਏਕ ਪਿਆਰ ਕਾ ਨਗਮਾ ਹੈ’ ਗਾ ਰਹੀ ਸੀ। ਇਸ ਗਾਣੇ ਦਾ ਵੀਡੀਉ ਅਤਿੰਦਰ ਚੱਕਰਵਰਤੀ ਨੇ ਸੋਸ਼ਲ ਮੀਡੀਆ ਉਪਰ ਸ਼ੇਅਰ ਕੀਤਾ ਅਤੇ ਉਹ ਰਾਤੋ-ਰਾਤ ਸਟਾਰ ਬਣ ਗਈ। ਇਕ ਨਿਊਜ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਲਤਾ ਨੇ ਰਾਨੂ ਮੰਡਲ ਨੂੰ ਨਸੀਹਤ ਦਿੱਤੀ ਕਿ ਓਰੀਜੀਨਲ ਰਹੋ, ਸਾਰੇ ਸਿੰਗਰਾਂ ਦੇ ਐਵਰਗ੍ਰੀਨ ਗਾਣੇ ਗਾਉ ਪਰ ਕੁਝ ਸਮੇਂ ਬਾਅਦ ਗਾਇਕ ਨੂੰ ਆਪਣਾ ਖੁਦ ਦਾ ਗਾਣਾ ਲੱਭਣਾ ਚਾਹੀਦਾ ਹੈ। ਲਤਾ ਜੀ ਦਾ ਅਜਿਹਾ ਕਹਿਣਾ ਸ਼ਾਇਦ ਲੋਕਾਂ ਨੂੰ ਪਸੰਦ ਨਹੀਂ ਆਇਆ, ਇਸੇ ਦੇ ਚਲਦੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਕਾਫੀ ਨੈਗਟਿਵ ਕੁਮੈਂਟਸ ਮਿਲ ਰਹੇ ਹਨ।
ਇਕ ਯੂਜਰ ਨੇ ਟਵਿਟ ’ਤੇ ਲਿਖਿਆ, ਜਦੋਂ ਲਤਾ ਮੰਗੇਸ਼ਕਰ ਆਪਣੇ ਪਾਵਰਫੁਲ ਦਿਨਾਂ ਵਿਚ ਸੀ, ਉਸ ਵੇਲੇ ਉਨ੍ਹਾਂ ਨੇ ਕਈ ਨਵੀਂਆਂ ਫੀਮੇਲ ਸਿੰਗਰਸ ਦਾ ਕਰੀਅਰ ਬਰਬਾਦ ਕੀਤਾ ਸੀ। ਹੁਣ ਉਸ ਕਿਵੇਂ ਕਿਸੇ ਨੂੰ ਉਤਸ਼ਾਹਤ ਕਰ ਸਕਦੀ ਹੈ। ਦੂਜੇ ਯੂਜਰ ਨੇ ਲਿਖਿਆ ਮੈਂ ਰਾਨੂ ਮੰਡਲ ਨੂੰ ਲੈ ਕੇ ਤੁਹਾਡੀ ਕ੍ਰਿਟਸੀਜਮ ਅਤੇ ਨਿੰਦਾ ਵਾਲੀ ਰਾਏ ਬਾਰੇ ਤੁਹਾਡੇ ਨਾਲ ਸਹਿਮਤ ਨਹੀਂ ਹਾਂ। ਤੁਹਾਨੂੰ ਆਪਣੇ ਬਿਆਨਾਂ ਨੂੰ ਲੈ ਕੇ ਥੋੜਾ ਨਿਮਰ ਹੋਣਾ ਚਾਹੀਦਾ ਹੈ ਅਤੇ ਰਾਨੂ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ। ਰਾਨੂੰ ਕੋਲ ਖੋਹਣ ਲਈ ਕੁਝ ਨਹੀਂ ਹੈ। ਕਠੋਰ ਬੋਲਣ ਲਈ ਮਾਫ ਕਰਨਾ।
ਇਸ ਤੋਂ ਇਲਾਵਾ ਲਤਾ ਨੂੰ ਕਈ ਤਰ੍ਹਾਂ ਦੇ ਨੈਗੇਟਿਵ ਕੁਮੈਂਟਸ ਵੀ ਝਲਣੇ ਪੈ ਰਹੇ ਹਨ। ਇਕ ਯੂਜਰ ਨੇ ਇਥੋਂ ਤਕ ਕਹਿ ਦਿੱਤਾ ਹੈ ਕਿ ਉਸ ਨੂੰ ਲਤਾ ਨਾਲ ਨਫਰਤ ਹੋ ਗਈ ਹੈ। ਰਾਨੂ ਮੰਡਲ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ, ਹੁਣ ਤਕ ਇਸ ਮਾਮਲੇ ਵਿਚ ਲੋਕ ਖੁਦ ਹੀ ਜਵਾਬ ਦੇ ਰਹੇ ਹਨ।

Be the first to comment

Leave a Reply

Your email address will not be published.


*