ਜਲੰਧਰ: ਸੋਢਲ ਮੇਲੇ ‘ਚ ਟੁੱਟਿਆ ਝੂਲਾ, 3 ਬੱਚੇ ਜ਼ਖਮੀ

ਜਲੰਧਰ:- ਜਲੰਧਰ ‘ਚ ਸ੍ਰੀ ਸਿੱਧ ਬਾਬਾ ਸੋਢਲ ਮੇਲੇ ‘ਚ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਇਥੇ ਜੀ. ਐਮ. ਪੀ. ਫੈਕਟਰੀ ਨੇੜੇ ਲੱਗਾ ਝੂਲਾ ਅਚਾਨਕ ਟੁੱਟ ਗਿਆ। ਝੁਲਾ ਟੁੱਟਣ ਕਾਰਨ 3 ਬੱਚੇ ਜ਼ਖਮੀ ਹੋ ਗਏ ਹਨ।

ਸਥਾਨਕ ਲੋਕਾਂ ਨੇ ਬੱਚਿਆਂ ਨੂੰ ਨੇੜੇ ਦੇ ਹਸਪਤਾਲ ‘ਚ ਦਾਖਲ ਕਰਵਾਇਆ, ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਝੂਲਾ ਠੀਕ ਤਰ੍ਹਾਂ ਨਾਲ ਕੱਸਿਆ ਨਹੀਂ ਸੀ, ਜਿਸ ਕਾਰਨ ਇਹ ਹਾਦਸਾ ਹੋਇਆ ਤੇ ਮੇਲੇ ‘ਚ ਭੱਜ ਦੜ ਮਚ ਗਈ।

ਉਧਰ ਘਟਨਾ ਦੀ ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ। ਤੁਹਾਨੂੰ ਦੱਸ ਦਈਏ ਕਿ ਜਲੰਧਰ ‘ਚ ਸ੍ਰੀ ਸਿੱਧ ਬਾਬਾ ਸੋਢਲ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਜਿਸ ਦੌਰਾਨ ਸੰਗਤਾਂ ਵੱਡੀ ਗਿਣਤੀ ‘ਚ ਇਥੇ ਪਹੁੰਚਦੀਆਂ ਹਨ

Be the first to comment

Leave a Reply

Your email address will not be published.


*