ਬਾਈਪਾਸ ਸਰਜਰੀ ਤੋਂ ਬਾਅਦ ਬ੍ਰਹਮ ਮੋਹਿੰਦਰਾ ਦੀ ਸਿਹਤ ‘ਚ ਸੁਧਾਰ – ਕੈਪਟਨ ਨੇ ਪੁੱਛਿਆ ਹਾਲ

ਚੰਡੀਗੜ੍ਹ:- ਪੰਜਾਬ ਲੋਕਲ ਬਾਡੀਜ਼ ਮਿਨੀਸਟਰ ਬ੍ਰਹਮ ਮਹਿੰਦਰਾ ਦੀ ਬੁੱਧਵਾਰ ਨੂੰ ਬਾਈਪਾਸ ਸਰਜਰੀ ਕਰਵਾਈ ਗਈ ਸੀ, ਜਿੰਨ੍ਹਾ ਦੀ ਸਿਹਤ ‘ਚ ਹੁਣ ਕੁਛ ਸੁਧਾਰ ਦੱਸਿਆ ਜਾ ਰਿਹਾ ਹੈ। ਮਹਿੰਦਰਾ ਨੂੰ 8 ਸਤੰਬਰ ਨੂੰ ਵਾਇਰਲ ਬੁਖਾਰ ਹੋਣ ਦੇ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਪਰ ਟੈਸਟ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਦੇ ਦਿਲ ਦੀ ਨਾੜ ਬਲੌਕ ਸੀ, ਜਿਸ ਨੂੰ ਬਾਈਪਾਸ ਸਰਜਰੀ ਦੀ ਜ਼ਰੂਰਤ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਬ੍ਰਹਮ ਮੋਹਿੰਦਰਾ ਦੀ ਸਿਹਤ ਬਾਰੇ ਪੁੱਛਣ ਲਈ ਕੱਲ੍ਹ ਦੁਪਹਿਰ ਹਸਪਤਾਲ ਦਾ ਦੌਰਾ ਕਰਨ ਗਏ। ਜਿਥੇ ਉਨ੍ਹਾਂ ਟਵੀਟ ਕਰਦਿਆਂ ਬ੍ਰਹਮ ਮੋਹਿੰਦਰਾ ਦੀ ਤੰਦਰੁਸਤੀ ਦੀ ਦੁਆ ਮੰਗੀ।

Be the first to comment

Leave a Reply

Your email address will not be published.


*