ਐਸੋਚੈਮ ਨੇ ਕਰਵਾਇਆ ਸ਼ਮਸਪੁਰਾ ਵਿਚ ਵਾਤਾਵਰਣ ਸ਼ੁੱਧਤਾ ਸਮਾਗਮ

ਪਿੰਡ ਸ਼ਮਸਪੁਰਾ ਪਟਿਆਲਾ ਵਿਖੇ ਐਸੋਚੈਮ ਅਤੇ ਡਿਟੋਲ ਸਿੱਟੀ ਸ਼ੀਲਡ ਵੱਲੋਂ ਹਵਾ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਹਰ ਸਾਂਸ ਸਵੱਛ ਮੁਹਿੰਮ ਅਧੀਨ  ਪ੍ਰੋਜੈਕਟ ਮੈਨੇਜਰ ਸ੍ਰੀ ਰਣਜੀਤ ਕੁਮਾਰ ਦੀ ਸਰਪ੍ਰਸਤੀ ਹੇਠ ਇਕ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਵਿਚ ਹਵਾ ਪ੍ਰਦੂਸ਼ਣ ਦੇ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਹਵਾ ਨੂੰ ਸ਼ੁੱਧ ਰੱਖਣ ਲਈ ਉਪਰਾਲੇ ਅਤੇ ਸੁਝਾਵਾਂ ਬਾਰੇ ਦੱਸਿਆ ਗਿਆ। ਸਮਾਗਮ ਵਿਚ ਸHਬਲਿਹਾਰ ਸਿੰਘ ਸ਼ਮਸਪੁਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਡਾHਮੁਹੰਮਦ ਸ਼ਾਹਿਦ ਰੂਰਲ ਮੈਡੀਕਲ ਅਫਸਰ ਕੌਲੀ ਵਿਸ਼ੇਸ਼ ਤੌਰ*ਤੇ ਪਹੁੰਚੇ।ਸ਼ਮਸਪੁਰਾ ਪਿੰਡ ਦੇ ਸਰਪੰਚ ਵੱਲੋਂੇ ਇਸ ਸਮਾਗਮ ਵਿਚ ਕਾਫੀ ਸਹਿਯੋਗ ਕੀਤਾ ਗਿਆ।ਸ਼ੋਸ਼ਲ ਇਕਨੋਕਿਮ ਵੈੱਲਫੇਅਰ ਐਸੋਸੀਏਸ਼ਨ ਦੇ ਮੈਂਬਰ ਪ੍ਰੋਫੈਸਰ ਨਰੇਸ਼ ਕਮਾਰ ਅਤੇ ਉਹਨਾਂ ਦੀ ਟੀਮ ਨੇ ਵੀ ਇਸ ਸਮਾਗਮ ਵਿਚ ਸਹਿਯੋਗ ਕੀਤਾ। ਸਮਾਗਮ ਦੀ ਸ਼ੁਰੂਆਤ ਸ੍ਰੀ ਰਣਜੀਤ ਕੁਮਾਰ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖ ਕੇ ਕੀਤੀ।ਸਮਾਗਮ ਵਿਚ ਪਿੰਡ ਦੇ ਬੱਚਿਆਂ ਦਾ ਇੱਕ ਡਰਾਇੰਗ ਮੁਕਾਬਲਾ ਵੀ ਕਰਵਾਇਆ ਗਿਆ ਤੇ ਪਹਿਲੇ ਦੂਜੇ ਤੇ ਤੀਜੇ ਦਰਜੇ ਉੱਤੇ ਆਉਣ ਵਾਲੇ ਬੱਚਿਆਂ ਨੂੰ ਐਸੋਚੈਮ ਵੱਲੋਂ ਇਨਾਮ ਵੀ ਵੰਡੇ ਗਏ। ਸHਬਲਿਹਾਰ ਸਿੰਘ ਨੇ ਕਿਹਾ ਕਿ ਸਾਨੂੰ ਅਜਿਹੇ ਸਮਾਗਮ ਆਪਣੇ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਸੁਚੇਤ ਕਰਦੇ ਨੇ।ਸਾਨੂੰ ਆਪਣੇ ਆਲੇ ਦੁਆਲੇ ਨੂੰ ਅਤੇ ਵਾਤਾਵਰਣ ਨੂੰ ਸਾਫ ਰੱਖਣ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਡਾH ਮੁਹੰਮਦ ਸ਼ਾਹਿਦ ਨੇ ਬੱਚਿਆਂ ਨੂੰ ਗੰਧਲੇ ਵਾਤਾਵਰਣ ਨਾਲ ਆਉਣ ਵਾਲੀਆਂ ਬਿਮਾਰੀਆਂ ਬਾਰੇ ਸੁਚੇਤ ਕਰਦਿਆਂ ਵਾਤਾਵਰਣ ਨੂੰ ਸਾਫ ਰੱਖਣ ਲਈ ਜਾਗਰੂਕ ਹੋਣ ਬਾਰੇ ਕਿਹਾ। ਪ੍ਰੋਫੈH ਨਰੇਸ਼ ਕੁਮਾਰ ਨੇ ਸਮਾਗਮ ਦੇ ਅੰਤ ਵਿਚ ਸ੍ਰੀ ਰਣਜੀਤ ਕੁਮਾਰ ਅਤੇ ਉਹਨਾਂ ਦੀ ਟੀਮ ਦਾ ਅਤੇ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਐਸੋਚੈਮ ਵੱਲੋਂ ਸਾਰੇ ਆਏ ਮਹਿਮਾਨਾਂ ਨੂੰ ਇਕ ਅਸਲ ਮੈਡੀਸਨ ਪਲਾਂਟ ਦੇ ਕੇ ਉਹਨਾਂ ਦਾ ਸਨਮਾਨ  ਕੀਤਾ ਗਿਆ।

About Sanjhi Soch 645 Articles
Sanjhi Soch gives you daily dose of Genuine news. Sanjhi soch is an worldwide newspaper trusted by millions.