ਅਮਰੀਕਾ ‘ਚ ਪੀਐੱਮ ਮੋਦੀ ਖ਼ਿਲਾਫ਼ ਹੋਏ ਪ੍ਰਦਰਸ਼ਨ ਦੇ ਵੀਡੀਓ ਦਾ ਸੱਚ : ਫੈਕਟ ਚੈੱਕ

ਸੜਕਾਂ ‘ਤੇ ਪ੍ਰਦਰਸ਼ਨ ਕਰਦੀ ਭੀੜ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ‘ਅਮਰੀਕਾ ਵਿੱਚ ਪੀਐੱਮ ਨਰਿੰਦਰ ਮੋਦੀ ਖਿਲਾਫ਼ ਕਾਫ਼ੀ ਨਾਅਰੇਬਾਜ਼ੀ ਹੋਈ ਪਰ ਮੀਡੀਆ ਨੇ ਇਸ ਨੂੰ ਨਹੀਂ ਦਿਖਾਇਆ’।

ਕਰੀਬ ਤਿੰਨ ਮਿੰਟ ਦੇ ਇਸ ਵੀਡੀਓ ਵਿੱਚ ਕਈ ਭਾਈਚਾਰਿਆਂ ਦੇ ਲੋਕ ਮੋਦੀ ਖਿਲਾਫ਼ ਨਾਅਰੇਬਾਜ਼ੀ ਕਰਦੇ ਦਿਖਾਈ ਦਿੰਦੇ ਹਨ।

ਫੇਸਬੁੱਕ ‘ਤੇ ਬਹੁਤ ਸਾਰੇ ਲੋਕਾਂ ਨੇ ਇਹ ਵਾਇਰਲ ਵੀਡੀਓ ਇਸ ਦਾਅਵੇ ਨਾਲ ਪੋਸਟ ਕੀਤਾ ਕਿ ਇਹ ਵੀਡੀਓ ਅਮਰੀਕਾ ਦੇ ਹਿਊਸਟਨ ਸ਼ਹਿਰ ਦਾ ਹੈ। ‘ਹਾਊਡੀ ਮੋਦੀ’ ਪ੍ਰੋਗਰਾਮ ਇਸੇ ਸ਼ਹਿਰ ਵਿੱਚ ਹੋਇਆ ਸੀ।

ਇਹ ਵੀ ਪੜ੍ਹੋ:

  • ਤੁਹਾਡਾ ਆਧਾਰ, ਲਾਈਸੈਂਸ ਤੇ ਪੈਨ ਕਾਰਡ – ਸਾਰਿਆਂ ਲਈ ਇੱਕ ਕਾਰਡ, ਕੀ ਸੰਭਵ ਹੈ?
  • ਚਿਨਮਿਆਨੰਦ ‘ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਵਿਦਿਆਰਥਣ ਨੂੰ ਜੇਲ੍ਹ ਭੇਜਿਆ
  • ਯੂਕੇ ਦੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਬਰਤਾਨਵੀ ਸੰਸਦ ਦੀ ਕਾਰਵਾਈ ਸ਼ੁਰੂ
ਸੋਸ਼ਲ ਮੀਡੀਆImage copyrightSM VIRAL POSTS
ਫੋਟੋ ਕੈਪਸ਼ਨਇਹ ਵੀਡੀਓ ਪੰਜ ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ ਅਤੇ ਬੀਬੀਸੀ ਦੇ ਕਈ ਪਾਠਕਾਂ ਨੇ ਇਸਦੀ ਸੱਚਾਈ ਜਾਨਣ ਲਈ ਵੱਟਸਐਪ ਜ਼ਰੀਏ ਸਾਨੂੰ ਇਹ ਵੀਡੀਓ ਭੇਜਿਆ ਹੈ

ਇਹ ਗੱਲ ਸਹੀ ਹੈ ਕਿ ਹਿਊਸਟਨ ਸ਼ਹਿਰ ਵਿੱਚ ਐੱਨਆਰਜੀ ਸਟੇਡੀਅਮ ਦੇ ਬਾਹਰ ਕੁਝ ਸੰਗਠਨਾਂ ਨੇ 22 ਸਿਤੰਬਰ 2019 ਨੂੰ ਨਰਿੰਦਰ ਮੋਦੀ ਅਤੇ ਡੌਨਲਡ ਟਰੰਪ ਦੇ ਪ੍ਰੋਗਰਾਮ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਸੀ ਅਤੇ ਪੀਐੱਮ ਮੋਦੀ ਖਿਲਾਫ਼ ਨਾਅਰੇਬਾਜ਼ੀ ਕੀਤੀ ਸੀ।

ਬੀਬੀਸੀ ਨੇ ਇਸ ਪ੍ਰਦਰਸ਼ਨ ‘ਤੇ ਉਸੇ ਦਿਨ ਇੱਕ ਵੀਡੀਓ ਰਿਪੋਰਟ ਛਾਪੀ ਸੀ ਜਿਸ ਨੂੰ ਤੁਸੀਂ ਵੇਖ ਸਕਦੇ ਹੋ।

ਪਰ ਅਮਰੀਕਾ ਵਿੱਚ ਹੋਏ ਇਨ੍ਹਾਂ ਪ੍ਰਦਰਸ਼ਨਾਂ ਨੂੰ ਦੱਸ ਕੇ ਸੋਸ਼ਲ ਮੀਡੀਆ ‘ਤੇ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਹ ਯੂਕੇ ਦੇ ਲੰਡਨ ਸ਼ਹਿਰ ਵਿੱਚ ਹੋਏ ਪ੍ਰਦਰਸ਼ਨਾਂ ਦੇ ਕੁਝ ਪੁਰਾਣੇ ਵੀਡੀਓ ਨਾਲ ਬਣਾਇਆ ਗਿਆ ਹੈ।

ਆਪਣੀ ਪੜਤਾਲ ਵਿੱਚ ਸਾਨੂੰ ਪਤਾ ਲਗਿਆ ਕਿ ਇਨ੍ਹਾਂ ਵਿੱਚ ਤਿੰਨ ਵੀਡੀਓ ਸਾਲ 2018 ਤੇ ਇੱਕ ਵੀਡੀਓ ਸਾਲ 2015 ਦਾ ਹੈ।

ਪ੍ਰਦਰਸ਼ਨ

ਪਹਿਲਾ ਵੀਡੀਓ

ਵਾਇਰਲ ਵੀਡੀਓ ਦੀ ਸ਼ੁਰੂਆਤ ਵਿੱਚ ਦਿਖਣ ਵਾਲਾ ਵੀਡੀਓ ਯੂਕੇ ਦੇ ਲੰਡਨ ਸ਼ਹਿਰ ਵਿੱਚ ਹੋਏ ਇੱਕ ਪ੍ਰਦਰਸ਼ਨ ਦਾ ਹੈ।

ਇਸ ਵੀਡੀਓ ਨੂੰ ‘ਨਿਊਜ਼ ਫਲੇਅਰ  ਨਾਂ ਦੀ ਵੈਬਸਾਈਟ ਤੋਂ ਲਿਆ ਗਿਆ ਹੈ। ਵੈਬਸਾਈਟ ਅਨੁਸਾਰ ਇਹ ਵੀਡੀਓ ਲੰਡਨ ਦੇ ‘ਪਾਰਲੀਮੈਂਟ ਸਕੁਐਰ’ ਦੇ ਕਰੀਬ 18 ਅਪ੍ਰੈਲ ਨੂੰ ਹੋਏ ਪ੍ਰਦਰਸ਼ਨ ਦਾ ਹੈ।

ਵੈਬਸਾਈਟ ਅਨੁਸਾਰ ਲੰਡਨ ਵਿੱਚ ਭਾਰਤੀ ਮੂਲ ਦੇ ਲੋਕਾਂ ਨੇ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ 8 ਸਾਲਾ ਨਾਬਲਗ ਬੱਚੀ ਦੇ ਰੇਪ ਅਤੇ ਕਤਲ ਤੋਂ ਨਾਰਾਜ਼ ਹੋ ਕੇ ਪੀਐੱਮ ਮੋਦੀ ਖਿਲਾਫ਼ ਇਹ ਪ੍ਰਦਰਸ਼ਨ ਕੀਤਾ ਸੀ।

ਭਾਰਤ ਦੇ ਪ੍ਰਧਾਨ ਮੰਤਰੀ ਦਫ਼ਤਰ ਦੀ ਅਧਿਕਾਰਕ ਵੈਬਸਾਈਟ ਅਨੁਸਾਰ ਮੋਦੀ 16 ਤੋਂ 20 ਅਪ੍ਰੈਲ 2018 ਵਿਚਾਲੇ ਤਿੰਨ ਦੇਸਾਂ (ਸਵੀਡਨ, ਯੂਕੇ ਤੇ ਜਰਮਨੀ) ਦੀ ਯਾਤਰਾ ‘ਤੇ ਸੀ ਅਤੇ ਜਿਸ ਦਿਨ ਇਹ ਪ੍ਰਦਰਸ਼ਨ ਹੋਏ ਯਾਨੀ 18 ਅਪ੍ਰੈਲ 2018 ਨੂੰ ਹੀ ਪੀਐੱਮ ਮੋਦੀ ਦੋ ਦਿਨ ਦੀ ਯਾਤਰਾ ਲਈ ਯੂਕੇ ਪਹੁੰਚੇ ਸਨ।

About Sanjhi Soch 428 Articles
Sanjhi Soch gives you daily dose of Genuine news. Sanjhi soch is an worldwide newspaper trusted by millions.

Be the first to comment

Leave a Reply

Your email address will not be published.


*