ਕੁੜੀ ਇਸ ਦੇਸ ਵਿੱਚ ਬਾਰਾਤ ਲੈ ਕੇ ਮੁੰਡੇ ਦੇ ਘਰ ਗਈ

ਬੰਗਲਾਦੇਸ਼ ਵਿੱਚ ਇੱਕ ਅਜਿਹੇ ਵਿਆਹ ਦੀ ਚਰਚਾ ਜ਼ੋਰਾਂ ‘ਤੇ ਹੈ ਜਿਸ ‘ਚ ਇੱਕ ਲਾੜੀ ਬਾਰਾਤ ਲੈ ਕੇ ਨਿਕਾਹ ਕਰਨ ਲਈ ਲਾੜੇ ਦੇ ਘਰ ਆ ਪਹੁੰਚੀ।

19 ਸਾਲ ਦੀ ਖ਼ਦੀਜਾ ਅਖ਼ਤਰ ਖ਼ੁਸ਼ੀ ਨੇ ਅਜਿਹਾ ਆਪਣੇ ਮਹਿਮਾਨਾਂ ਲਈ ਨਹੀਂ ਕੀਤਾ।

ਖ਼ਦੀਜਾ ਨੇ ਇਸ ਉਮੀਦ ‘ਚ ਇਹ ਕੰਮ ਕੀਤਾ ਤਾਂ ਜੋ ਬੰਗਲਾਦੇਸ਼ ਦੀਆਂ ਸਾਰੀਆਂ ਔਰਤਾਂ ਉਨ੍ਹਾਂ ਤੋਂ ਪ੍ਰੇਰਨਾ ਲੈ ਸਕਣ।

ਇਸ ਘਟਨਾ ਤੋਂ ਪਹਿਲਾਂ ਸਦੀਆਂ ਤੋਂ ਲਾੜੇ ਨਿਕਾਹ ਦੇ ਲਈ ਲਾੜੀ ਦੇ ਘਰ ਜਾਂਦੇ ਰਹੇ ਹਨ।

ਖ਼ਦੀਜਾ ਨੇ ਆਪਣੀ ਨਿਕਾਹ ਵਾਲੀ ਘਟਨਾ ਵਾਇਰਲ ਹੋਣ ਦੇ ਕੁਝ ਦਿਨਾਂ ਬਾਅਦ ਬੀਬੀਸੀ ਦੀ ਬੰਗਾਲੀ ਸੇਵਾ ਨੂੰ ਕਿਹਾ, ”ਮੁੰਡੇ ਨਿਕਾਹ ਕਰ ਕੇ ਕੁੜੀਆਂ ਨੂੰ ਲਿਜਾ ਸਕਦੇ ਹਨ ਤਾਂ ਕੁੜੀਆਂ ਕਿਉਂ ਨਹੀਂ?”

ਖ਼ਦੀਜਾ ਨੇ ਤਾਰਿਕਲ ਇਸਲਾਮ ਦੇ ਨਾਲ ਨਿਕਾਹ ਕੀਤਾ ਹੈ।

ਹਾਲਾਂਕਿ ਇਹ ਘਟਨਾ ਪ੍ਰੇਰਿਤ ਕਰਨ ਵਾਲਾ ਅਤੇ ਡਰਾਉਣ ਵਾਲੀ ਦੋਵੇਂ ਹੀ ਹੈ। ਇੱਕ ਵਿਅਕਤੀ ਨੇ ਰੋਹ ਜ਼ਾਹਿਰ ਕਰਦਿਆਂ ਕਿਹਾ ਕਿ ਜੋੜੇ ਅਤੇ ਉਸਦੇ ਪਰਿਵਾਰ ਵਾਲਿਆਂ ਦੀ ਚੱਪਲਾਂ ਨਾਲ ਕੁੱਟਮਾਰ ਹੋਣੀ ਚਾਹੀਦੀ ਹੈ।

ਦੂਜੇ ਪਾਸੇ ਖ਼ਦੀਜਾ ਅਤੇ ਉਨ੍ਹਾਂ ਦੇ ਸ਼ੌਹਰ ਲਈ ਇਹ ਇੱਕ ਆਮ ਗੱਲ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਚੰਗਾ ਕੰਮ ਕਰਨਾ ਚਾਹੀਦਾ ਹੈ।

ਉਨ੍ਹਾਂ ਬੀਬੀਸੀ ਨੂੰ ਦੱਸਿਆ, ”ਇਹ ਪਰੰਪਰਾ ਦਾ ਮੁੱਦਾ ਨਹੀਂ ਹੈ। ਇਹ ਮਹਿਲਾ ਅਧਿਕਾਰਾਂ ਦਾ ਇੱਕ ਮਾਮਲਾ ਹੈ। ਅੱਜ ਜੇ ਇੱਕ ਕੁੜੀ ਇੱਕ ਮੁੰਡੇ ਨਾਲ ਨਿਕਾਹ ਕਰਨ ਜਾਂਦੀ ਹੈ ਤਾਂ ਕਿਸੇ ਨੂੰ ਨੁਕਸਾਨ ਨਹੀਂ ਹੈ।”

ਖ਼ਦੀਜਾ ਨੇ ਕਿਹਾ, ”ਇਸ ਦੀ ਥਾਂ, ਮਹਿਲਾ ਨਾਲ ਦੁਰਵਿਹਾਰ ਘੱਟ ਹੋਵੇਗਾ। ਕੋਈ ਵੀ ਸ਼ਖ਼ਸ ਕਿਸੇ ਤੋਂ ਘੱਟ ਨਹੀਂ ਹੈ।”

ਜੋੜਾ ਵਿਆਹ ‘ਤੇ ਵਿਰੋਧ ਨੂੰ ਲੈ ਕੇ ਸਾਵਧਾਨ ਸਨ। ਇਹ ਨਿਕਾਹ ਬੀਤੇ ਸ਼ਨੀਵਾਰ ਨੂੰ ਭਾਰਤ ਦੀ ਸਰਹੱਦ ਨਾਲ ਲਗਦੇ ਇੱਕ ਪੇਂਡੂ ਖ਼ੇਤਰ ਵਿੱਚ ਹੋਇਆ। ਇੱਥੋਂ ਤਕ ਕਿ ਉਨ੍ਹਾਂ ਦੇ ਆਪਣੇ ਪਰਿਵਾਰ ਦੇ ਮੈਂਬਰ ਵੀ ਸ਼ੁਰੂਆਤ ਵਿੱਚ ਅਜਿਹੇ ਨਿਕਾਹ ਨੂੰ ਲੈ ਕੇ ਉਤਸੁਕ ਨਹੀਂ ਸਨ।

ਹਾਲਾਂਕਿ, 27 ਸਾਲ ਦੇ ਤਾਰਿਕੁਲ ਨੇ ਦੱਸਿਆ ਕਿ ਆਖ਼ਿਰਕਾਰ ਉਹ ਰਾਜ਼ੀ ਹੋ ਗਏ। ਕੁੱਲ ਮਿਲਾ ਕੇ ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ।

ਜੋੜੇ ਨੇ ਦੱਸਿਆ, ”ਅਦਾਲਤ, ਮਸਜਿਦਾਂ ‘ਚ ਕਈ ਵਿਆਹ ਹੁੰਦੇ ਹਨ। ਅਸੀਂ ਧਰਮ ਮੁਤਾਬਕ ਵਿਆਹ ਕਰਦੇ ਹਾਂ।”

ਉਨ੍ਹਾਂ ਨੇ ਕਿਹਾ, “ਉੱਥੇ ਇੱਕ ਕਾਜ਼ੀ ਅਤੇ ਗਵਾਹ ਹੁੰਦੇ ਹਨ। ਇਸ ਤਰ੍ਹਾਂ ਨਿਕਾਹ ਦਾ ਪੰਜੀਕਰਣ ਹੁੰਦਾ ਹੈ। ਇਹ ਵਿਆਹ ਦੀ ਰਸਮ ਹੈ। ਅਸੀਂ ਠੀਕ ਉਸੇ ਤਰ੍ਹਾਂ ਕੀਤਾ।”

ਖ਼ਦੀਜਾ ਅਖ਼ਤਰ ਖ਼ੁਸ਼ੀImage copyrightAFP

ਉਨ੍ਹਾਂ ਨੇ ਕਿਹਾ, ”ਇਹ ਮਾਅਨੇ ਨਹੀਂ ਰਖਦਾ ਕਿ ਲੋਕ ਕੀ ਸੋਚਦੇ ਹਨ, ਕੀ ਕਹਿੰਦੇ ਹਨ। ਕੁਝ ਲੋਕ ਵੱਖਰਾ ਸੋਚ ਸਕਦੇ ਹਨ, ਸਾਰਿਆਂ ਲੋਕਾਂ ਦੀ ਆਪਣੀ ਰਾਇ ਹੁੰਦੀ ਹੈ।”

ਕੀ ਹੈ ਰਵਾਇਤ?

ਬੰਗਲਾਦੇਸ ਵਿੱਚ ਵੀ ਰਵਾਇਤ ਉਹੀ ਹੈ ਜੋ ਭਾਰਤ ਵਿੱਚ ਅਪਣਾਈ ਜਾਂਦੀ ਹੈ। ਬੀਬੀਸੀ ਬੰਗਾਲੀ ਪੱਤਰਕਾਰ ਸੰਜਨਾ ਚੌਧਰੀ ਮੁਤਾਬਕ, ਇੱਥੋਂ ਦੀ ਰਵਾਇਤ ਅਨੁਸਾਰ, ਲਾੜਾ ਅਤੇ ਉਸਦੇ ਰਿਸ਼ਤੇਦਾਰ ਲਾੜੀ ਦੇ ਘਰ ਜਾਂਦੇ ਹਨ ਜਿੱਥੇ ਵਿਆਹ ਹੁੰਦਾ ਹੈ ਅਤੇ ਜਸ਼ਨ ਮਨਾਇਆ ਜਾਂਦਾ ਹੈ। ਇਸ ਤੋਂ ਬਾਅਦ ਲਾੜੀ ਆਪਣੇ ਪਰਿਵਾਰ ਤੋਂ ਵਿਦਾ ਲੈਂਦੀ ਹੈ ਅਤੇ ਆਪਣੇ ਸ਼ੌਹਰ ਦੇ ਘਰ ਆ ਜਾਂਦੀ ਹੈ।

ਇਹ ਰਵਾਇਤ ਸਦੀਆਂ ਤੋਂ ਜਾਰੀ ਹੈ।

ਹਾਲਾਂਕਿ ਪੱਛਮੀ ਬੰਗਲਾਦੇਸ਼ ਦੇ ਇੱਕ ਜ਼ਿਲ੍ਹੇ ਮੇਹੇਰਪੁਰ ‘ਚ ਕੁਝ ਵੱਖਰਾ ਦੇਖਣ ਨੂੰ ਮਿਲਿਆ। ਇੱਥੇ ਲਾੜੀ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਨਿਕਾਹ ਦੇ ਲਈ ਲਾੜੇ ਦੇ ਘਰ ਆਈ ਅਤੇ ਨਿਕਾਹ ਤੋਂ ਬਾਅਦ ਲਾੜਾ, ਲਾੜੀ ਦੇ ਘਰ ਚਲਾ ਗਿਆ।

ਇਸ ਨਿਕਾਹ ਦੇ ਮਹੱਤਵ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਈ ਮਰਦਾਂ ਦੇ ਲਈ ਇਹ ਬੇਇੱਜ਼ਤੀ ਦੀ ਗੱਲ ਹੋ ਸਕਦੀ ਹੈ। ਕੁਝ ਲੋਕ ਇਸ ਘਟਨਾ ਨੂੰ ਹੈਰਾਨ ਕਰਨ ਵਾਲਾ ਕਹਿ ਸਕਦੇ ਹਨ।

ਇੱਥੋਂ ਤੱਕ ਕਿ ਇੱਕ ਨਿੱਕੇ ਜਿਹੇ ਪਿੰਡ ‘ਚ ਨਿਕਾਹ ਵਰਗੀ ਜੋ ਘਟਨਾ ਹੋਈ ਹੈ, ਅਜਿਹਾ ਬੰਗਲਾਦੇਸ਼ ਦੇ ਸ਼ਹਿਰਾਂ ‘ਚ ਵੀ ਨਹੀਂ ਹੋਇਆ। ਜੋੜੇ ਨੇ ਵਿਆਹੁਤਾ ਜੀਵਨ ਦਾ ਆਗਾਜ਼ ਇੱਕ ਵੱਡੀ ਹਿੰਮਤ ਦਿਖਾਉਂਦੇ ਹੋਏ ਕੀਤਾ ਹੈ।

About Sanjhi Soch 428 Articles
Sanjhi Soch gives you daily dose of Genuine news. Sanjhi soch is an worldwide newspaper trusted by millions.

Be the first to comment

Leave a Reply

Your email address will not be published.


*