ਗਾਂਧੀ @150: ਕਸ਼ਮੀਰ, ਗਊ ਰੱਖਿਆ ਦੇ ਨਾਂ ‘ਤੇ ਮੌਬ ਲਿੰਚਿੰਗ, ਅੰਤਰ ਜਾਤੀ ਵਿਆਹ, ਪੱਤਰਕਾਰਾਂ ਨੂੰ ਪਰੇਸ਼ਾਨ ਕਰਨ ਵਰਗੇ ਮੁੱਦਿਆਂ ਬਾਰੇ ਗਾਂਧੀ

ਮਹਾਤਮਾ ਗਾਂਧੀ ਨੇ ਇਕ ਅਜ਼ਾਦ ਅਤੇ ਖੁਦਮੁਖਤਿਆਰ ਭਾਰਤ ਦਾ ਸੁਪਨਾ ਦੇਖਿਆ ਸੀ। ਇਹ ਸੁਪਨਾ ਕਿਸੇ ਸਿਧਾਂਤਕ ਜਾਂ ਦਾਰਸ਼ਨਿਕ ਬੁਨਿਆਦ ‘ਤੇ ਨਹੀਂ ਖੜ੍ਹਾ ਸੀ। ਬਲਕਿ ਇਹ ਇਕ ਵਿਹਾਰਕ ਯੋਜਨਾ ਵਾਂਗ ਸੀ। ਭਾਰਤ ਦਾ ਅਰਥ ਸੀ ਭਾਰਤ ਦੇ ਲੋਕ, ਸਾਰੇ ਧਰਮਾਂ, ਖੇਤਰਾਂ, ਭਾਸ਼ਾਵਾਂ ਅਤੇ ਜਾਤੀਆਂ ਦੇ ਲੋਕ।

ਸਮਾਨਤਾ, ਭਾਈਚਾਰੇ ਅਤੇ ਮਨੁੱਖੀ ਮਾਣ ਦੀ ਭਾਵਨਾ ਨਾਲ ਬਹਾਦਰ ਆਦਮੀਆਂ, ਔਰਤਾਂ ਅਤੇ ਬੱਚਿਆਂ ਦਾ ਵੀ ਇਸ ਰਾਸ਼ਟਰ ਦੀ ਸਿਰਜਣਾ ਵਿਚ ਆਪਣਾ ਹਿੱਸਾ ਪਾਉਣਾ ਸੀ। ਇਸ ਦੇ ਨਾਲ ਹੀ ਇੱਕ ਨਿਰਪੱਖ ਭਾਰਤ ਨੇ ਖੜਾ ਹੋਣਾ ਸੀ ਅਤੇ ਦੁਨੀਆਂ ਲਈ ਇੱਕ ਚੰਗੀ ਮਿਸਾਲ ਬਣਨਾ ਸੀ ।

 

ਪਰ ਭਾਰਤ ਇਹਨਾਂ ਮੋਰਚਿਆਂ ‘ਤੇ ਅੱਜ ਕਿਥੇ ਖੜ੍ਹਾ ਹੈ?

ਜੇ ਗਾਂਧੀ ਅੱਜ ਪ੍ਰਗਟ ਹੋ ਕੇ ਭਾਰਤ ਆਉਂਦੇ ਹਨ ਅਤੇ ਭਾਰਤ ਦਾ ਇਮਤਿਹਾਨ ਲੈਂਦੇ ਹਨ ਤਾਂ ਭਾਰਤ ਨੂੰ ਕਿੰਨੇ ਅੰਕ ਪ੍ਰਾਪਤ ਹੋਣੇ ਸੀ? ਭਾਰਤ ਆਪਣੀ ਨਜ਼ਰ ਵਿਚ ਆਪਣੇ-ਆਪ ਨੂੰ ਕਿੰਨੇ ਕੁ ਅੰਕ ਦੇ ਰਿਹਾ ਹੁੰਦਾ? ਇਹ ਕੁਝ ਸਵਾਲ ਹਨ।

ਸਮੱਸਿਆਵਾਂ ਤਾਂ ਫਿਰ ਸਾਰੀ ਦੁਨੀਆਂ ਦੇ ਸਾਹਮਣੇ ਮੂੰਹ ਤਾਣ ਕੇ ਖੜ੍ਹੀਆਂ ਹਨ, ਪਰ ਇਹਨਾਂ ਵਿਆਪਕ ਸਮੱਸਿਆਵਾਂ ਦੇ ਖ਼ਿਲਾਫ਼ ਇਕਜੁੱਟ ਹੋ ਕੇ ਲੜਨ ਦੀ ਬਜਾਇ ਭਾਰਤੀ

ਇਹ ਸਮੱਸਿਆਵਾਂ ਭਾਵੇਂ ਉਪਰੋਂ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਦਿਖਾਈ ਦਿੰਦੀਆਂ ਹੋਣ ਪਰ ਅਸਲ ਵਿੱਚ ਇਹ ਇੱਕ ਵਿਚਾਰਧਾਰਕ ਅਤੇ ਹੋਂਦ ਦੇ ਸੰਕਟ ਦਾ ਰੂਪ ਲੈ ਰਹੀਆਂ ਹਨ ।

ਕਸ਼ਮੀਰ: ਰਾਜਾ, ਇਲਾਕਾ ਜਾਂ ਉਥੋਂ ਦੇ ਲੋਕ?

ਕਸ਼ਮੀਰ ਵਿਚ ਸਭ ਕੁਝ ਸ਼ਾਂਤ ਹੈ। ਭਾਰਤ ਦਾ ਸਮਾਜ ਹੁਣ ਜ਼ਬਰੀ ਚੁੱਪ ਨੂੰ ਸ਼ਾਂਤੀ ਸਮਝਣ ਲੱਗ ਪਿਆ ਹੈ। ਪਹਿਲਾਂ, ਇਥੋਂ ਦੇ ਪੱਤਰਕਾਰਾਂ ਲਈ ਇਹ ਅਸਲ ਵਿਚ ਇਕ ਤਕੀਆ ਕਲਾਮ ਵਰਗਾ ਹੁੰਦਾ ਸੀ ਕਿ ‘ਸਥਿਤੀ ਤਣਾਅਪੂਰਨ ਹੈ ਪਰ ਕਾਬੂ ਵਿੱਚ ਹੈ।’

ਹੁਣ ਰਾਜ ਪ੍ਰਣਾਲੀ ਨੇ ਸੋਚਿਆ ਕਿ ‘ਤਣਾਅਪੂਰਨ’ ਕਹਿਣ ਨਾਲ ਬ੍ਰਾਂਡਿੰਗ ਸਹੀ ਤਰ੍ਹਾਂ ਨਹੀਂ ਹੁੰਦੀ। ਇਸ ਲਈ ਕਿਹਾ ਇਸ ਨੂੰ ਹਟਾਓ ਅਤੇ ਹੁਣ ਸਿਰਫ਼ ਇਹ ਕਹੋ ਕਿ ਸਥਿਤੀ ਪੂਰੀ ਤਰ੍ਹਾਂ ਕੰਟਰੋਲ ‘ਚ ਹੈ। ਕਸ਼ਮੀਰ ਦੇ ਲੋਕ ਫੌਜ ਕਰਕੇ ਫਿਲਹਾਲ ਕਾਬੂ ਵਿਚ ਹਨ ਅਤੇ ਭਾਰਤ ਦੇ ਬਾਕੀ ਲੋਕ ਮੀਡੀਆ ਜ਼ਰੀਏ ਕਾਬੂ ਵਿਚ ਹਨ ।

ਅਜਿਹੀ ਸਥਿਤੀ ਵਿਚ ਜੇ ਗਾਂਧੀ ਹੁੰਦੇ ਤਾਂ ਕੀ ਕਰਦੇ, ਨਹੀਂ ਪਤਾ?

ਪਰ ਉਹ ਉਸ ਨਾਜ਼ੁਕ ਦੌਰ ਵਿਚ ਕਸ਼ਮੀਰ ਨੂੰ ਗਲੇ ਲਗਾਉਣ ਗਏ ਸੀ ਜਦੋਂ ਲੋਕਾਂ ਨੂੰ ਲੱਗਦਾ ਸੀ ਕਿ ਬ੍ਰਿਟਿਸ਼ ਜਾਂ ਕਸ਼ਮੀਰ ਦੇ ਰਾਜੇ ਨਾਲ ਬਸ ਕਾਗ਼ਜ਼ੀ ਕਰਾਰ ਕਰਕੇ ਕਿਸੇ ਵੀ ਅਜਿਹੇ ਰਿਆਸਤ ਨੂੰ ਆਪਣਾ ਹਿੱਸਾ ਬਣਾਇਆ ਜਾ ਸਕਦਾ ਹੈ।

ਰਾਜ ਪ੍ਰਣਾਲੀ ਨੂੰ ਇਸ ਤਰ੍ਹਾਂ ਸੋਚਣ ਦੀ ਆਦਤ ਹੁੰਦੀ ਹੈ। ਇਹ ਇੱਕ ਵੱਡੀ ਗ਼ਲਤੀ ਸਾਬਤ ਹੋ ਸਕਦੀ ਸੀ, ਜਿਸ ਨੂੰ ਗਾਂਧੀ ਉਦੋਂ ਹੀ ਸਮਝ ਗਏ ਸੀ।

About Sanjhi Soch 428 Articles
Sanjhi Soch gives you daily dose of Genuine news. Sanjhi soch is an worldwide newspaper trusted by millions.

Be the first to comment

Leave a Reply

Your email address will not be published.


*