ਗੁਰਦਾਸ ਜਿਸ ਹਿੰਦੋਸਤਾਨੀ ਦੀ ਗੱਲ ਕਰਦੇ ਨੇ ਉਹ ਅੰਬੇਡਕਰ, ਗਾਂਧੀ ਤੇ ਭਗਤ ਸਿੰਘ ਨੇ ਕੀਤੀ ਸੀ – ਨਜ਼ਰੀਆ

ਭਾਰਤ ਵਿਚ ਹਿੰਦੀ ਨੂੰ ਰਾਸ਼ਟਰ ਭਾਸ਼ਾ ਦਾ ਦਰਜਾ ਦੇਣ ਦੇ ਮਤੇ ਦਾ ਵਿਰੋਧ ਕੋਈ ਨਵਾਂ ਨਹੀਂ ਹੈ। ਇਸ ਮੁੱਦੇ ਉੱਤੇ ਵਿਵਾਦ ਦੀ ਸ਼ੁਰੂਆਤ ਅਜ਼ਾਦੀ ਤੋਂ ਪਹਿਲਾਂ ਹੀ ਹੋ ਗਈ ਸੀ।

ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਬਹੁ-ਸੱਭਿਆਚਾਰਕ ਅਤੇ ਬਹੁ-ਭਾਸ਼ਾਈ ਖਾਸੇ ਕਾਰਨ ਇਹ ‘ਇੱਕ ਮੁਲਕ ਇੱਕ ਭਾਸ਼ਾ’ ਦੀ ਸਕੀਮ ਸਿਰੇ ਨਹੀਂ ਚੜ੍ਹ ਸਕੀ।

ਦੇਸ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹਿੰਦੀ ਦਿਵਸ ਮੌਕੇ ‘ਇੱਕ ਦੇਸ, ਇੱਕ ਭਾਸ਼ਾ’ ਬਾਰੇ ਵਿਵਾਦ ਇਸੇ ਕੜੀ ਦਾ ਹਿੱਸਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ਵਿਚ ਹਾਊਡੀ ਮੋਦੀ ਸਮਾਗਮ ਦੌਰਾਨ ਕਈ ਭਾਸ਼ਾਵਾਂ ਵਿਚ ਬੋਲਣਾ ਵੀ , ਅਮਿਤ ਸ਼ਾਹ ਦੇ ਵਿਚਾਰ ਦੇ ਉਲਟ ਭੁਗਤਦਾ ਹੈ।

ਭਾਵੇਂ ਕਿ ਅਮਿਤ ਸ਼ਾਹ ਨੇ ਵੀ ਬਿਆਨ ਦੇਣ ਤੋਂ ਬਾਅਦ ਇਹ ਸਪੱਸ਼ਟ ਕੀਤਾ ਕਿ ਉਹ ਹਿੰਦੀ ਨੂੰ ਸੰਪਰਕ ਭਾਸ਼ਾ ਵਜੋਂ ਵਰਤਣ ਦੀ ਗੱਲ ਕਹਿ ਰਹੇ ਸਨ, ਕਿਸੇ ਸੂਬੇ ਦੇ ਲੋਕਾਂ ਉੱਤੇ ਹਿੰਦੀ ਨੂੰ ਥੋਪਣ ਦੀ ਨਹੀਂ।

ਅਮਿਤ ਸ਼ਾਹ ਦੀ ਤਰਜ਼ ਉੱਤੇ ਗਾਇਕ ਗੁਰਦਾਸ ਮਾਨ ਨੇ ਪੰਜਾਬੀ ਨੂੰ ਮਾਂ ਤੇ ਹਿੰਦੀ ਨੂੰ ਜਦੋਂ ਮਾਸੀ ਕਿਹਾ ਤਾਂ ਲੋਕਾਂ ਨੇ ਉਨ੍ਹਾਂ ਦਾ ਸੜ੍ਹਕ ਤੇ ਸੋਸ਼ਲ ਮੀਡੀਆ ਉੱਤੇ ਤਿੱਖਾ ਵਿਰੋਧ ਕੀਤਾ।

ਗੁਰਦਾਸ ਮਾਨ ਵੀ ਕਹਿੰਦੇ ਰਹੇ ਕਿ ਉਹ ਹਰ ਬੰਦੇ ਦੀ ਮਾਂ ਬੋਲੀ ਨੂੰ ਪਹਿਲੇ ਥਾਂ ਉੱਤੇ ਰੱਖਕੇ ਭਾਰਤ ਦੇ ਸਾਰੇ ਸੂਬਿਆਂ ਦੀ ਸਾਂਝੀ ਸੰਪਰਕ ਭਾਸ਼ਾ ਦੀ ਗੱਲ ਕਰ ਰਹੇ ਹਨ, ਜਿਸ ਨੂੰ ਉਨ੍ਹਾਂ ਹਿੰਦੋਸਤਾਨੀ ਕਿਹਾ।

ਗੁਰਦਾਸ ਦੀ ਹਿੰਦੋਸਤਾਨੀ ਦਾ ਪਰਿਪੇਖ਼

ਗੁਰਦਾਸ ਦੀ ਜਿਸ ਇੰਟਰਵਿਊ ਤੋਂ ਵਿਵਾਦ ਸ਼ੁਰੂ ਹੋਇਆ ਉਸ ਵਿਚ ਉਨ੍ਹਾਂ ਕਿਹਾ ਸੀ, ‘ਮੈਂ ਹਿੰਦੀ ਦੀ ਹੀ ਨਹੀ ‘ਹਿੰਦੋਸਤਾਨੀ’ ਦੀ ਗੱਲ ਕਰਦਾ ਹਾਂ। ਇੱਕ ਮੁਲਕ ਹੈ ਤਾਂ ਇੱਕ ਭਾਸ਼ਾ ਤਾਂ ਹੋਣੀ ਹੀ ਚਾਹੀਦੀ ਹੈ।

ਅਸਲ ਵਿਚ ਬ੍ਰਿਟਿਸ਼ ਸ਼ਾਸਨ ਵਿਰੁੱਧ ਰਾਸ਼ਟਰ ਅੰਦੋਲਨ ਦੌਰਾਨ ਕੁਝ ਆਗੂਆਂ ਨੇ ‘ਇੱਕ ਰਾਸ਼ਟਰ, ਇੱਕ ਭਾਸ਼ਾ, ਦੇ ਵਿਚਾਰ ਦੀ ਹਮਾਇਤ ਕੀਤੀ ਸੀ।

ਅਜ਼ਾਦੀ ਅੰਦੋਲਨ ਨੂੰ ਇੱਕਜੁਟ ਕਰਨ ਲਈ ਮਹਾਤਮਾਂ ਗਾਂਧੀ ਨੇ, ਪ੍ਰਸਾਸ਼ਨਿਕ ਤੇ ਨਿਆਂ ਪ੍ਰਣਾਲੀ ਦੀ ਇਕਸਾਰਤਾ ਅਤੇ ਸਮਾਜਿਕ ਬਰਾਬਰੀ ਲਈ ਡਾ. ਭੀਮ ਰਾਓ ਅਬੰਦੇਕਰ ਨੇ ਇਸ ਵਾਰ ਦੀ ਗੱਲ ਕੀਤੀ ਸੀ।

ਸ਼ਹੀਦ ਭਗਤ ਸਿੰਘ ਨੇ ਵੀ ਇੱਕ ਲੇਖ ਰਾਹੀ ਇਨਕਲਾਬੀ ਅੰਦੋਲਨ ਨੂੰ ਤੇਜ਼ ਕਰਨ ਅਤੇ ਪੰਜਾਬ ਦੇ ਲੋਕਾਂ ( ਹਿੰਦੂ, ਸਿੱਖ ਤੇ ਮੁਸਲਿਮ) ਏਕੇ ਲਈ ਸਾਂਝੀ ਲਿੱਪੀ ਦੀ ਵਕਾਲਤ ਕੀਤੀ ਸੀ।

About Sanjhi Soch 428 Articles
Sanjhi Soch gives you daily dose of Genuine news. Sanjhi soch is an worldwide newspaper trusted by millions.

Be the first to comment

Leave a Reply

Your email address will not be published.


*