UNGA ‘ਚ ਪਾਕ ਦਾ ਜਵਾਬ: ਇਮਰਾਨ ਨੇ ਦੁਨੀਆਂ ਨੂੰ ਦਿਖਾਇਆ ਭਾਰਤ ਦਾ ਅਸਲ ਚਿਹਰਾ

ਸੰਯੁਕਤ ਰਾਸ਼ਟਰ ਮਹਾਸਭਾ ‘ਚ ‘ਰਾਈਟ ਟੂ ਰਿਪਲਾਈ’ ਤਹਿਤ ਭਾਰਤ ਦੇ ਜਵਾਬ ਤੋਂ ਬਾਅਦ ਪਾਕਿਸਤਾਨ ਨੇ ਵੀ ਆਪਣੀ ਜਵਾਬ ਦਿੱਤਾ ਅਤੇ ਇਲਜ਼ਾਮ ਲਗਾਇਆ ਕਿ ਭਾਰਤ ‘ਕਸ਼ਮੀਰ ਮੁੱਦੇ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।’

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਦਿੱਤੇ ਗਏ ਭਾਸ਼ਣ ‘ਤੇ ਭਾਰਤ ਨੇ ‘ਰਾਈਟ ਟੂ ਰਿਪਲਾਈ’ ਤਹਿਤ ਜਵਾਬ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਕਹੀ ਗਈ ‘ਹਰ ਗੱਲ ਝੂਠੀ ਹੈ।’

ਇਸੇ ਦੇ ਜਵਾਬ ਵਿੱਚ ਪਾਕਿਸਤਾਨ ਦੇ ਪ੍ਰਤੀਨਿਧੀ ਜ਼ੁਲਕਰਨੈਨ ਚੀਨਾ ਨੇ ਐਤਵਾਰ ਨੂੰ ਆਪਣੇ ਦੇਸ ਵੱਲੋਂ ਜਵਾਬ ਦਿੱਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੁਨੀਆਂ ਦੇ ਸਾਹਮਣੇ ‘ਭਾਰਤ ਦੇ ਅਸਲ ਬੇਹਰਿਮ ਚਿਹਰੇ ਨੂੰ ਉਜਾਗਰ ਕਰ ਦਿੱਤਾ ਹੈ।’

ਉਨ੍ਹਾਂ ਨੇ ਕਸ਼ਮੀਰ ਦਾ ਜ਼ਿਕਰ ਕਰਦਿਆਂ ਹੋਇਆਂ ਕਿਹਾ ਹੈ ਕਿ ਭਾਰਤ ਨੇ ਆਪਣੇ ਜਵਾਬ ਵਿੱਚ ‘ਜ਼ਮੀਨੀ ਹਕੀਕਤ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ।’

ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ, “ਭਾਰਤੀ ਪ੍ਰਤੀਨਿਧੀ ਨੇ ਜਾਣਬੁਝ ਕੇ ਕਸ਼ਮੀਰ ਦੇ ਲੌਕਡਾਊਨ ਦਾ ਜ਼ਿਕਰ ਨਹੀਂ ਕੀਤਾ ਤੇ ਨਾ ਹੀ ਉਨ੍ਹਾਂ ਨੇ ਮਾਸੂਮ ਕਸ਼ਮੀਰੀਆਂ ਦੀ ਤਕਲੀਫ਼ ਦਾ ਜ਼ਿਕਰ ਕੀਤਾ ਜੋ ਬੀਤੇ 53 ਦਿਨਾਂ ਤੋਂ ਖਾਣ-ਪੀਣ ਅਤੇ ਜ਼ਰੂਰੀ ਸਾਮਾਨ ਤੋਂ ਜੀਣ ਲਈ ਮਜਬੂਰ ਹਨ।”

ਮੋਦੀ-ਇਮਰਾਨ ਦੇ ਭਾਸ਼ਣ ਦਾ ਕਸ਼ਮੀਰ ‘ਚ ਕਿਹੋ ਜਿਹਾ ਪ੍ਰਤੀਕਰਮ

ਯੂਐਨਓ ਦੇ ਜਨਰਲ ਇਜਲਾਸ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਭਾਸ਼ਣ ਤੋਂ ਬਾਅਦ ਭਾਰਤ ਸ਼ਾਸਿਤ ਕਸ਼ਮੀਰ ਵਿਚ ਕਈ ਥਾਵਾਂ ਉੱਤੇ ਲੋਕਾਂ ਨੇ ਨਾਅਰੇਬਾਜ਼ੀ ਅਤੇ ਮੁਜ਼ਾਹਰੇ ਕਰਨ ਦੀ ਕੋਸ਼ਿਸ਼ ਕੀਤੀ।

About Sanjhi Soch 475 Articles
Sanjhi Soch gives you daily dose of Genuine news. Sanjhi soch is an worldwide newspaper trusted by millions.