ਜਲੰਧਰ ਦਿਹਾਤੀ ਸੀ.ਆਈ.ਏ ਸਟਾਫ਼ ਨੇ ਕਰਤਾਰਪੁਰ ’ਚ ਹੋਈ ਸਾਢੇ ਤਿੰਨ ਲੱਖ ਦੀ ਲੁੱਟ ਦਾ 7 ਦਿਨਾਂ ’ਚ ਕੀਤਾ ਪਰਦਾਫਾਸ਼

ਜਲੰਧਰ, 30 ਸਤੰਬਰ (ਰਾਜੂ ਸੇਠ)- ਐੱਸ.ਐੱਸ.ਪੀ ਦਿਹਾਤੀ ਸ਼੍ਰੀ ਨਵਜੋਤ ਸਿੰਘ ਦੀ ਲਗਾਤਾਰ ਦੋਸ਼ੀਆਂ ਤੇ ਨਕੇਲ ਕਸਦੇ ਹੋਏ ਅੱਜ ਇੱਕ ਵੱਡੀ ਸਫਲਤਾ ਹਾਸਿਲ ਕੀਤੀ.ਪਿਛਲੇ ਦਿਨੀ ਕਰਤਾਰਪੁਰ ਵਿੱਚ ਇੱਕ ਮੋਟਰਸਾਈਕਲ ਸਵਾਰ ਨੇ ਦਿਆਲਪੁਰ ਦੇ ਕੋਆਪਰੇਟਿਵ ਸੋਸਾਇਟੀ ਦੇ ਸੇਲ?ਸਮੈਨ ਕੋਲੋਂ 350000/-(ਤਿੰਨ ਲੱਖ ਪੰਜਾਹ ਹਜ਼ਾਰ ਰੁਪਏ)ਦੀ ਲੁੱਟ ਕੀਤੀ ਸੀ.ਇਸ ਸਬੰਧੀ ਪ੍ਰੈਸ ਵਾਰਤਾ ਕਰਦੇ ਹੋਏ ਐੱਸ.ਐੱਸ.ਪੀ ਸ਼੍ਰੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕੇ 23/09/19 ਨੂੰ ਵਕਤ ਕਰੀਬ 12.30/1.00 ਵਜੇ ਦੁਪਹਿਰ ਪ੍ਰਦੀਪ ਕੁਮਾਰ ਕੈਸ਼ੀਅਰ/ਸੇਲ?ਸਮੈਨ ਕੋਆਪਰੇਟਿਵ ਸੋਸਾਇਟੀ ਦਿਆਲਪੁਰ ਜ਼ਿਲਾ ਜਲੰਧਰ ਜੋ ਕਰਤਾਰਪੁਰ ਤੋਂ 03 ਲਖ 50 ਹਜ਼ਾਰ ਰੁਪਏ ਬੈਂਕ ਵਿੱਚੋਂ ਕਢਵਾ ਕੇ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਦਿਆਲਪੁਰ ਨੂੰ ਆ ਰਿਹਾ ਸੀ ਤਾਂ ਜਦ ਉਹ ਰਿਸ਼ੀ ਨਗਰ ਕਰਤਾਰਪੁਰ ਪੁੱਜਾ ਤਾਂ ਪਿੱਛੋਂ ਇੱਕ ਵਿਅਕਤੀ ਮੋਟਰਸਾਈਕਲ ਤੇ ਆਇਆ ਅਤੇ ਕੈਸ਼ੀਅਰ ਪ੍ਰਦੀਪ ਕੁਮਾਰ ਦੇ ਮੋਟਰਸਾਈਕਲ ਨੂੰ ਧੱਕਾ ਦੇ ਦਿੱਤਾ ਤੇ ਉਸਦੇ ਪੈਸਿਆਂ ਵਾਲਾ ਥੈਲਾ ਖੋਹ ਕੇ ਫਰਾਰ ਹੋ ਗਿਆ.ਐੱਸ.ਐੱਸ.ਪੀ ਸ਼੍ਰੀ ਮਾਹਲ ਜੀ ਦੇ ਨਿਰਦੇਸ਼ਾਂ ਹੇਠ ਸ਼੍ਰੀ ਸਰਬਜੀਤ ਸਿੰਘ,ਪੀ.ਪੀ.ਐੱਸ,ਪੁਲਿਸ ਕਪਤਾ (ਇਨਵੈਸਟੀਗੇਸ਼ਨ), ਰਣਜੀਤ ਸਿੰਘ ਉਪ-ਪੁਲਿਸ ਕਪਤਾਨ, (ਇਨਵੈਸਟੀਗੇਸ਼ਨ) ਜਲੰਧਰ(ਦਿਹਾਤੀ)ਸ਼੍ਰੀ ਸੁਰਿੰਦਰ ਪਾਲ,ਪੀ.ਪੀ.ਐੱਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਕਰਤਾਰਪੁਰ ਦੀ ਅਗੁਵਾਈ ਹੇਠ ਸਮਾਜ ਦੇ ਮਾੜੇ ਅਨਸਰਾਂ ਦੇ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ,ਮੁੱਖ ਥਾਣਾ ਅਫਸਰ ਕਰਤਾਰਪੁਰ ਤੇ ਇੰਸਪੈਕਟਰ ਸ਼ਿਵ ਕੁਮਾਰ,ਇੰਚਾਰਚਜ ਸੀ.ਆਈ.ਏ ਸਟਾਫ(ਦਿਹਾਤੀ)ਸਮੇਤ ਟੀਮ ਨੇ ਵਾਰਦਾਤ ਕਰਨ ਵਾਲੇ ਮੋਟਰਸਾਈਕਲ ਸਵਾਰ ਦੇ ਕਬਜੇ ਵਿਚੋਂ 3 ਲੱਖ 24500/-ਰੁਪਏ,ਇੱਕ ਮੋਟਰਸਾਈਕਲ ਅਤੇ ਇਸਦੇ ਦੋ ਸਾਥੀਆਂ ਪਾਸੋਂ ਇੱਕ ਪਿਸਤੌਲ 12 ਬੋਰ ਅਤੇ 10 ਰੋਂਦ ਬਰਾਮਦ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬਹੁਤ ਹੀ ਸ਼ਲਾਘਾ ਯੋਗ ਕੰਮ ਕੀਤਾ ਹੈ।

About Sanjhi Soch 475 Articles
Sanjhi Soch gives you daily dose of Genuine news. Sanjhi soch is an worldwide newspaper trusted by millions.