China Day : ਭਾਰਤ ’ਤੇ ਹਮਲਾ ਕਰਨ ਤੋਂ ਪਹਿਲਾਂ ਇੰਝ ਕੀਤੀ ਸੀ ਮਾਓ ਨੇ ਤਿਆਰੀ

ਚੀਨ ਦੇ ਕਮਿਊਨਿਸਟ ਮਾਓ ਦੇ ਬਾਰੇ ਮਸ਼ਹੂਰ ਸੀ ਕਿ ਉਨ੍ਹਾਂ ਦਾ ਦਿਨ ਰਾਤ ਨੂੰ ਸ਼ੁਰੂ ਹੁੰਦਾ ਹੈ। ਉਹ ਲਗਭਗ ਪੂਰੀ ਰਾਤ ਕੰਮ ਕਰਦੇ ਸੀ ਅਤੇ ਤੜਕੇ ਸੌਂਦੇ। ਉਨ੍ਹਾਂ ਦਾ ਜ਼ਿਆਦਾਤਰ ਸਮਾਂ ਉਨ੍ਹਾਂ ਦੇ ਬਿਸਤਰੇ ‘ਤੇ ਗੁਜ਼ਰਦਾ ਸੀ। ਇੱਥੋਂ ਤੱਕ ਕਿ ਖਾਣਾ ਵੀ ਉਹ ਬਿਸਤਰੇ ‘ਤੇ ਹੀ ਖਾਂਦੇ ਸੀ।

ਉਨ੍ਹਾਂ ਦਾ ਬੈੱਡ ਹਮੇਸ਼ਾ ਉਨ੍ਹਾਂ ਦੇ ਨਾਲ ਹੀ ਜਾਂਦਾ ਸੀ। ਰੇਲ ਗੱਡੀ ਵਿੱਚ ਵੀ ਖ਼ਾਸ ਤੌਰ ਤੇ ਉਨ੍ਹਾਂ ਲਈ ਉਹ ਬੈੱਡ ਲਗਾਇਆ ਜਾਂਦਾ ਸੀ।

ਇੱਥੋਂ ਤੱਕ ਕਿ ਜਦੋਂ ਉਹ 1957 ਵਿੱਚ ਮਾਸਕੋ ਗਏ ਤਾਂ ਉਸ ਬੈੱਡ ਨੂੰ ਜਹਾਜ਼ ਰਾਹੀਂ ਮਾਸਕੋ ਪਹੁੰਚਾਇਆ ਗਿਆ ਕਿਉਂਕਿ ਮਾਓ ਕਿਸੇ ਹੋਰ ਬੈੱਡ ‘ਤੇ ਸੌਂਦੇ ਨਹੀਂ ਸੀ।

ਘਰ ਵਿੱਚ ਉਹ ਸਿਰਫ਼ ਗਾਊਨ ਪਾਉਂਦੇ ਸੀ ਅਤੇ ਨੰਗੇ ਪੈਰ ਰਹਿੰਦੇ ਸੀ।

ਚੀਨ ਸਥਿਤ ਭਾਰਤੀ ਸਫਾਰਤਖਾਨੇ ਵਿੱਚ ਉਸ ਵੇਲੇ ਜੂਨੀਅਰ ਅਫ਼ਸਰ ਰਹੇ ਨਟਵਰ ਸਿੰਘ ਦੱਸਦੇ ਹਨ ਕਿ 1956 ਵਿੱਚ ਜਦੋਂ ਲੋਕ ਸਭਾ ਸਪੀਕਰ ਅਯੰਗਰ ਦੀ ਅਗਵਾਈ ਵਿੱਚ ਭਾਰਤ ਦਾ ਸੰਸਦੀ ਡੈਲੀਗੇਸ਼ਨ ਚੀਨ ਪਹੁੰਚਿਆ ਤਾਂ ਵਫਦ ਨੂੰ ਇੱਕ ਰਾਤ ਸਾਢੇ 10 ਵਜੇ ਦੱਸਿਆ ਗਿਆ ਕਿ ਚੇਅਰਮੈਨ ਰਾਤ 12 ਵਜੇ ਉਨ੍ਹਾਂ ਨਾਲ ਮੁਲਾਕਾਤ ਕਰਨਗੇ।

ਮਾਓ ਨੇ ਇੱਕ ਇੱਕ ਕਰਕੇ ਸਾਰੇ ਸੰਸਦਾਂ ਮੈਂਬਰਾਂ ਨਾਲ ਹੱਥ ਮਿਲਾਇਆ। ਸ਼ੁਰੂ ਵਿੱਚ ਮਾਓ ਮੂਡ ਵਿੱਚ ਨਹੀਂ ਸੀ ਅਤੇ ਇੱਕ ਦੋ ਲਫ਼ਜ਼ਾਂ ਵਿੱਚ ਅਯੰਗਰ ਦੇ ਸਵਾਲਾਂ ਦੇ ਜਵਾਬ ਦੇ ਰਹੇ ਸੀ ਪਰ ਥੋੜ੍ਹੀ ਦੇਰ ਬਾਅਦ ਉਹ ਖੁੱਲ੍ਹ ਗਏ।

About Sanjhi Soch 381 Articles
Sanjhi Soch gives you daily dose of Genuine news. Sanjhi soch is an worldwide newspaper trusted by millions.

Be the first to comment

Leave a Reply

Your email address will not be published.


*