ਮੋਬਾਈਲ ਫ਼ੋਨ ਨੂੰ ਆਪਣੇ ਕੋਲ ਰੱਖ ਕੇ ਸੌਂ ਗਈ ਵਿਦਿਆਰਥਣ , ਮਗਰੋਂ ਵਾਪਰਿਆ ਇਹ ਹਾਦਸਾ

ਮੋਬਾਈਲ ਫ਼ੋਨ ਨੂੰ ਆਪਣੇ ਕੋਲ ਰੱਖ ਕੇ ਸੌਂ ਗਈ ਵਿਦਿਆਰਥਣ , ਮਗਰੋਂ ਵਾਪਰਿਆ ਇਹ ਹਾਦਸਾ:ਕਜ਼ਾਖਿਸਤਾਨ ਵਿੱਚ ਚਾਰਜਿੰਗ ‘ਤੇ ਲੱਗੇ ਮੋਬਾਈਲ ਫ਼ੋਨ ‘ਚ ਧਮਾਕਾ ਹੋਣ ਕਰਕੇ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਹੈ। ਇਸ ਦੌਰਾਨ ਮੋਬਾਈਲ ਫ਼ੋਨ ਵਿਦਿਆਰਥਣ ਦੇ ਸਿਰਹਾਣੇ ਹੇਠ ਰੱਖ ਕੇ ਚਾਰਜਿੰਗ ‘ਤੇ ਲੱਗਿਆ ਹੋਇਆ ਸੀ ,ਇਹ ਹਾਦਸਾ ਵਾਪਰਿਆ ਹੈ।

Girl mobile phone charging sleep ,after phone explodes while dies
ਮੋਬਾਈਲ ਫ਼ੋਨ ਨੂੰ ਆਪਣੇ ਕੋਲ ਰੱਖ ਕੇ ਸੌਂ ਗਈਵਿਦਿਆਰਥਣ , ਵਾਪਰਿਆ ਇਹ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਕਜ਼ਾਖਿਸਤਾਨ ਵਿੱਚ ਅੱਲੂਆ ਅਸੇਤਕਾਈਜੀ ਨਾਮ ਦੀ ਇੱਕ 14 ਸਾਲਾ ਲੜਕੀ ਰਾਤ ਨੂੰ ਆਪਣੇ ਸਮਾਰਟਫ਼ੋਨ ‘ਤੇ ਗਾਣੇ ਸੁਣ ਰਹੀ ਸੀ ਅਤੇ ਉਹ ਸੌਂ ਗਈ।ਇਸ ਦੌਰਾਨ ਚਾਰਜਿੰਗ ਵਿੱਚ ਲੱਗੇ ਫ਼ੋਨ ਵਿੱਚ ਇੱਕ ਧਮਾਕਾ ਹੋਇਆ ,ਜੋ ਉਸ ਦੇ ਸਿਰ ਦੇ ਬਿਲਕੁਲ ਹੇਠਾਂ ਸੀ ਅਤੇ ਇਸ ਧਮਾਕੇ ਕਾਰਨ ਵਿਦਿਆਰਥੀ ਦੀ ਮੌਤ ਹੋ ਗਈ।

Girl mobile phone charging sleep ,after phone explodes while dies
ਮੋਬਾਈਲ ਫ਼ੋਨ ਨੂੰ ਆਪਣੇ ਕੋਲ ਰੱਖ ਕੇ ਸੌਂ ਗਈਵਿਦਿਆਰਥਣ , ਵਾਪਰਿਆ ਇਹ ਹਾਦਸਾ

ਜਦੋਂ ਸਵੇਰ ਲੜਕੀ ਦੇ ਪਰਿਵਾਰਕ ਮੈਂਬਰ ਉਸ ਦੇ ਕਮਰੇ ਵਿੱਚ ਗਏ ਤਾਂ ਵੇਖਿਆ ਕਿ ਉਸ ਦੀ ਮੌਤ ਹੋ ਗਈ ਸੀ ਅਤੇ ਸਿਰਹਾਣੇ ਦੇ ਹੇਠ ਰੱਖਿਆ ਸਮਾਰਟ ਫੋਨ ਫਟਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫ਼ੋਨ ਧਮਾਕੇ ਕਾਰਨ ਲੜਕੀ ਦੇ ਸਿਰ ‘ਤੇ ਵੀ ਕਾਫੀ ਸੱਟਾਂ ਲੱਗੀਆਂ ਸਨ। ਇਹ ਮੰਨਿਆ ਜਾਂਦਾ ਹੈ ਕਿ ਉਸ ਦੀ ਮੌਤ ਸਿਰ ਦੇ ਅੰਦਰੂਨੀ ਹਿੱਸੇ ਵਿੱਚ ਸੱਟ ਕਾਰਨ ਹੋਈ ਹੈ।

About Sanjhi Soch 645 Articles
Sanjhi Soch gives you daily dose of Genuine news. Sanjhi soch is an worldwide newspaper trusted by millions.