ਯੂਕੇ ਦੀ ਅਦਾਲਤ ‘ਚ ਭਾਰਤ ਤੋਂ 35 ਮਿਲੀਅਨ ਪੌਂਡ ਦੀ ਲੜਾਈ ਹਾਰਿਆ ਪਾਕਿਸਤਾਨ

ਲੰਡਨ ਦੀ ਰਾਇਲ ਕੋਰਟ ਆਫ਼ ਜਸਟਿਸ ਨੇ 70 ਸਾਲਾਂ ਤੋਂ ਇੱਕ ਬਹੁਤ ਵੱਡੀ ਰਕਮ ਸਬੰਧੀ ਮੁਕੱਦਮੇ ਵਿੱਚ ਭਾਰਤ ਅਤੇ ਹੈਦਰਾਬਾਦ ਦੇ ਆਖਿਰੀ ਨਿਜ਼ਾਮ ਦੇ ਪੱਖ ਵਿੱਚ ਫੈਸਲਾ ਸੁਣਾਇਆ ਹੈ।

ਸੰਯੁਕਤ ਭਾਰਤ ਦੀ ਹੈਦਰਾਬਾਦ ਰਿਆਸਤ ਦੇ 7ਵੇਂ ਅਤੇ ਆਖਿਰੀ ਨਿਜ਼ਾਮ ਮੀਰ ਉਸਮਾਨ ਅਲੀ ਖਾਨ ਸਿੱਦੀਕੀ ਦੇ ਵਿੱਤ ਮੰਤਰੀ ਵਲੋਂ ਲੰਡਨ ਸਥਿਤ ਪਾਕਿਸਤਾਨ

ਹਾਈ ਕਮਿਸ਼ਨਰ ਦੇ ਬੈਂਕ ਖਾਤੇ ਵਿੱਚ ਜਮ੍ਹਾ ਕਰਵਾਈ ਰਕਮ ‘ਤੇ ਪਾਕਿਸਾਤਨ ਦਾ ਦਾਅਵਾ ਖਾਰਿਜ ਕਰ ਦਿੱਤਾ ਗਿਆ ਹੈ।

ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ 71 ਸਾਲ ਪਹਿਲਾਂ ਜੋ ਰਕਮ ਜਮ੍ਹਾ ਕਰਵਾਈ ਗਈ ਸੀ ਉਸ ਤੇ ਨਿਜ਼ਾਮ ਦੇ ਵਾਰਿਸ ਮੋਕਰਮ ਜਾਹ, ਮੋਫਰਖ ਜਾਹ ਅਤੇ ਭਾਰਤ ਦਾ ਹੱਕ ਹੈ।

ਇਹ ਮਾਮਲਾ 1948 ਦਾ ਹੈ ਜਦੋਂ ਸੱਤਵੇਂ ਨਿਜ਼ਾਮ ਦੇ ਦਰਬਾਰ ਵਿਚ ਵਿੱਤ ਮੰਤਰੀ ਰਹੇ ਨਵਾਬ ਮੋਇਨ ਨਵਾਜ਼ ਜੰਗ ਨੇ 10 ਲੱਖ ਪਾਉਂਡ ਦੀ ਰਕਮ (ਤਕਰੀਬਨ 89 ਕਰੋੜ ਰੁਪਏ) ਯੂਕੇ ਵਿੱਚ ਪਾਕਿਸਤਾਨ ਦੇ ਤਤਕਾਲੀ ਹਾਈ ਕਮਿਸ਼ਨਰ ਹਬੀਬ ਇਬਰਾਹਿਮ ਰਹਿਮਤੁੱਲਾ ਦੇ ਬੈਂਕ ਖਾਤੇ ਵਿਚ ਜਮ੍ਹਾ ਕਰਵਾਈ ਸੀ।

About Sanjhi Soch 475 Articles
Sanjhi Soch gives you daily dose of Genuine news. Sanjhi soch is an worldwide newspaper trusted by millions.