ਕਾਂਗਰਸ ਨੇ ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਲਿਸਟ ਕੀਤੀ ਜਾਰੀ ,ਸਿੱਧੂ ਨੂੰ ਕੀਤਾ ਪਾਸੇ

ਕਾਂਗਰਸ ਨੇ ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਲਿਸਟ ਕੀਤੀ ਜਾਰੀ ,ਸਿੱਧੂ ਨੂੰ ਕੀਤਾ ਪਾਸੇ:ਨਵੀਂ ਦਿੱਲੀ : ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ। ਇਨ੍ਹਾਂ ਚੋਣਾਂ ਨੂੰ ਲੈ ਕੇ ਜਿਥੇ ਵੱਖ-ਵੱਖ ਪਾਰਟੀਆਂ ਨੇ ਕਮਰ ਕਸ ਲਈ ਹੈ ,ਓਥੇ ਹੀ ਕਾਂਗਰਸ ਨੇ ਵੀ ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਕਾਂਗਰਸ ਦੀ ਮੁਹਿੰਮ ਦੇ ਮੱਦੇਨਜ਼ਰ 10 ਅਕਤੂਬਰ ਤੋਂ 19 ਅਕਤੂਬਰ ਤੱਕ ਦੋਵਾਂ ਰਾਜਾਂ ਵਿੱਚ ਰੋਡ ਸ਼ੋਅ ਅਤੇ ਰੈਲੀਆਂ ਕਰਨਗੇ।

Congress Haryana and Maharashtra Assembly elections Declare List Star Campaigners
ਕਾਂਗਰਸ ਨੇਹਰਿਆਣਾ ਅਤੇ ਮਹਾਰਾਸ਼ਟਰਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਲਿਸਟ ਕੀਤੀ ਜਾਰੀ ,ਸਿੱਧੂ ਨੂੰ ਕੀਤਾ ਪਾਸੇ

ਇਸ ਦੌਰਾਨ ਕਾਂਗਰਸ ਪਾਰਟੀਨੇਹਰਿਆਣਾ ਅਤੇ ਮਹਾਰਾਸ਼ਟਰਵਿਧਾਨ ਸਭਾ ਚੋਣਾਂ ਦੇ ਲਈ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਕਾਂਗਰਸ ਵੱਲੋਂ ਜਾਰੀ ਕੀਤੀ ਸੂਚੀ ‘ਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਸ਼ਤਰੂਘਨ ਸਿਨ੍ਹਾ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆਦਿ ਸ਼ਾਮਿਲ ਹਨ ਪਰ ਨਵਜੋਤ ਸਿੱਧੂ ਦਾ ਨਾਂਅ ਸਟਾਰ ਪ੍ਰਚਾਰਕਾਂ ਦੀ ਲਿਸਟ ‘ਚੋਂ ਗਾਇਬ ਹੈ।

Congress Haryana and Maharashtra Assembly elections Declare List Star Campaigners
ਕਾਂਗਰਸ ਨੇਹਰਿਆਣਾ ਅਤੇ ਮਹਾਰਾਸ਼ਟਰਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਲਿਸਟ ਕੀਤੀ ਜਾਰੀ ,ਸਿੱਧੂ ਨੂੰ ਕੀਤਾ ਪਾਸੇ

ਇਸ ਤੋਂ ਸਾਫ਼ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਤੋਂ ਬਾਅਦ ਹਾਈਕਮਾਂਡ ਨੇ ਵੀ ਸਿੱਧੂ ਨੂੰ ਪਾਸੇ ਕਰ ਦਿੱਤਾ ਹੈ ,ਜਿਸ ਕਰਕੇ ਕਾਂਗਰਸ ਵੱਲੋਂ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ‘ਚੋਂ ਨਵਜੋਤ ਸਿੱਧੂ ਦੇ ਨਾਂਅ ਨੂੰ ਸ਼ਾਮਿਲ ਨਹੀਂ ਕੀਤਾ ਗਿਆ।

Congress Haryana and Maharashtra Assembly elections Declare List Star Campaigners
ਕਾਂਗਰਸ ਨੇਹਰਿਆਣਾ ਅਤੇ ਮਹਾਰਾਸ਼ਟਰਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਲਿਸਟ ਕੀਤੀ ਜਾਰੀ ,ਸਿੱਧੂ ਨੂੰ ਕੀਤਾ ਪਾਸੇ

ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ।

About Sanjhi Soch 381 Articles
Sanjhi Soch gives you daily dose of Genuine news. Sanjhi soch is an worldwide newspaper trusted by millions.

Be the first to comment

Leave a Reply

Your email address will not be published.


*