ਜਲਾਲਾਬਾਦ ਤੋਂ ਉਮੀਦਵਾਰ ਲਈ ਘਰ ਘਰ ਜਾ ਕੇ ਵੋਟਾਂ ਮੰਗਣਗੇ ਸੁਖਬੀਰ , ਹਰਸਿਮਰਤ ਕੌਰ ਬਾਦਲ ਅਤੇ ਸ਼ਵੇਤ ਮਲਿਕ

  • ਜਲਾਲਾਬਾਦ ਪੱਛਮੀ :
   ਵਿਧਾਨ ਸਭਾ ਹਲਕਾ ਜਲਾਲਾਬਾਦ ਦੀ ਉੱਪ ਚੋਣ ਨੂੰ ਜਿੱਤਣ ਲਈ ਸ਼੍ਰੋਮਣੀ ਅਕਾਲੀ ਭਾਜਪਾ ਗੱਠਜੋੜ ਵੱਲੋਂ ਪੂਰੀ ਤਾਕਤ ਝੋਂਕ ਦਿੱਤੀ ਗਈ ਹੈ ।
   ਨੇ ਹਲਕੇ ਦੇ ਅਹੁਦੇਦਾਰਾਂ ਨੂੰ ਚੋਣ ਡਿਊਟੀਆਂ ਤੇ ਰਵਾਨਾ ਕਰਨ ਮੌਕੇ ਹਲਕਾ ਇੰਚਾਰਜ਼ ਗੁਰੂ ਹਰਸਹਾਏ ਵਰਦੇਵ ਸਿੰਘ ਨੋਨੀ ਮਾਨ
   ——————————————————————
   ਵਿਧਾਨ ਸਭਾ ਹਲਕੇ ਨੂੰ ਜੋਨਾਂ ਵਿੱਚ ਵੰਡ ਕੇ ਵੱਖ – ਵੱਖ ਸੀਨੀਅਰ ਅਧਿਕਾਰੀਆਂ ਨੂੰ ਪਿੰਡ ਵੰਡ ਦਿੱਤੇ ਗਏ ਹਨ ।
   ਚੋਣ ਅਬਜ਼ਰਵਰ ਜਨਮੇਜਾ ਸਿੰਘ ਸੇਖੋਂ ਸਤਿੰਦਰਜੀਤ ਸਿੰਘ ਮੰਟਾ ਅਤੇ ਹੋਰ ਆਗੂ ਲੋਕਾਂ ਨੂੰ ਲਾਮਬੰਦ ਕਰਦੇ ਹੋਏ
   ——————————————————
   ਹਲਕੇ ਦੇ ਅਬਜ਼ਰਵਰ ਸਾਬਕਾ ਮੰਤਰੀ ਅਤੇ ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਜਨਮੇਜਾ ਸਿੰਘ ਸੇਖੋਂ ਨੂੰ ਲਗਾਇਆ ਗਿਆ ਹੈ ।
   ਸ਼ਹਿਰੀ ਦਫ਼ਤਰ ਦਾ ਉਦਘਾਟਨ ਕਰਨ ਮੌਕੇ ਭਾਜਪਾ ਵਿਧਾਇਕ ਅਰੁਣ ਨਾਰੰਗ ਅਤੇ ਅਕਾਲੀ ਦਲ ਭਾਜਪਾ ਨਾਲ ਸਬੰਧਤ ਸ਼ਹਿਰੀ ਵਰਗ ਦੇ ਆਗੂ
   ——————————————————–
   ਹਲਕੇ ਦੇ ਪਿੰਡਾਂ ਦੇ ਇੱਕ ਹਿੱਸੇ ਦੀ ਅਗਵਾਈ ਹਲਕਾ ਇੰਚਾਰਜ਼ ਗੁਰੂ ਹਰਸਹਾਏ ਵਰਦੇਵ ਸਿੰਘ ਨੋਨੀ ਮਾਨ ਅਤੇ ਉਨ੍ਹਾਂ ਦੇ ਨਾਲ ਨਰਦੇਵ ਸਿੰਘ ਬੌਬੀ ਮਾਨ ਕਰ ਰਹੇ ਹਨ ।
   ਸਰਹੱਦੀ ਖੇਤਰ ਦੇ ਪਿੰਡਾਂ ਅੰਦਰ ਬਜ਼ੁਰਗਾਂ ਦਾ ਸਨੇਹ ਕਬੂਲ ਕਰਦੇ ਹੋਏ ਅਕਾਲੀ ਭਾਜਪਾ ਉਮੀਦਵਾਰ ਰਾਜ ਸਿੰਘ ਡਿੱਬੀਪੁਰ
   ————————————————————-
   ਸਤਿੰਦਰਜੀਤ ਸਿੰਘ ਮੰਟਾ ,ਰੋਹਿਤ ਕੁਮਾਰ ਮੋਂਟੂ ਵੋਹਰਾ , ਪੂਰਨ ਚੰਦ ਮੁਜੈਦੀਆ , ਸਾਬਕਾ ਚੇਅਰਮੈਨ ਦਵਿੰਦਰ ਸਿੰਘ ਬੱਬਲ , ਵਾਈਸ ਚੇਅਰਮੈਨ ਕਾਰਪੋਰੇਟਰ ਬੈਂਕ ਜੈਸਰਤ ਸਿੰਘ ਸੰਧੂ , ਵਿਧਾਇਕ ਮੁਕਤਸਰ ਕੰਵਰਜੀਤ ਸਿੰਘ ਰੋਜੀ ਬਰਕੰਦੀ ਆਦਿ ਆਗੂਆਂ ਵੱਲੋਂ ਵੋਟਰਾਂ ਨੂੰ ਅਕਾਲੀ ਦਲ ਨਾਲ ਜੋੜੇ ਰੱਖਣ ਲਈ ਹਲਕੇ ਅੰਦਰ ਕੀਤੇ ਗਏ ਵਿਕਾਸ ਕੰਮਾਂ ਬਾਰੇ ਦੱਸਿਆ ਜਾ ਰਿਹਾ ਹੈ ।
   ਚੋਣ ਪ੍ਰਚਾਰ ਦੌਰਾਨ ਜਨਮੇਜਾ ਸਿੰਘ ਸੇਖੋਂ ਸੁਰਿੰਦਰਪਾਲ ਸਿੰਘ ਪੋਪਾ , ਸਤਿੰਦਰਜੀਤ ਸਿੰਘ ਮੰਟਾ  ਅਤੇ ਜਥੇਦਾਰ ਪ੍ਰੀਤਮ ਸਿੰਘ ਮਲਸੀਆਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
   ਅਕਾਲੀ ਦਲ ਦੀਆਂ ਨੁੱਕੜ ਮੀਟਿੰਗਾਂ ਵਿੱਚ ਜੁੜ ਰਹੇ ਪ੍ਰਭਾਵਸ਼ਾਲੀ ਇਕੱਠ ਦਾ ਦ੍ਰਿਸ਼
   ——————————————————–
   ਭਾਰਤੀ ਜਨਤਾ ਪਾਰਟੀ ਦੀ ਤਰਫ਼ੋਂ ਵਿਧਾਇਕ ਅਬੋਹਰ ਅਰੁਣ ਨਾਰੰਗ ਵੱਲੋਂ ਸ਼ਹਿਰੀ ਖੇਤਰ ਅੰਦਰ ਖੋਲ੍ਹੇ ਗਏ ਪਾਰਟੀ ਦਫ਼ਤਰ ਦਾ ਰੀਬਨ ਕੱਟ ਕੇ ਉਦਘਾਟਨ ਕੀਤਾ ।
   ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਅਸ਼ੋਕ ਅਨੇਜਾ , ਸਾਬਕਾ ਚੇਅਰਮੈਨ ਪਲਾਨਿੰਗ ਬੋਰਡ ਪ੍ਰੇਮ ਕੁਮਾਰ ਵਲੇਚਾ ਅਤੇ ਸੀਨੀਅਰ ਆਗੂ ਸਿੰਦਰਜੀਤ ਸਿੰਘ ਮੰਟਾ ਨੇ ਦਾਅਵਾ ਕੀਤਾ ਕਿ ਪਾਰਟੀ ਵਰਕਰਾਂ ਅੰਦਰ ਰੂਹ ਫੂਕਣ ਲਈ ਸਾਬਕਾ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਪਿੰਡਾਂ ਅਤੇ ਸ਼ਹਿਰ ਦਾ ਦੌਰਾ ਕਰਨਗੇ ਉਨ੍ਹਾਂ ਵੱਲੋਂ ਕਾਲ ਘਰ ਜਾ ਕੇ ਵੀ ਵੋਟਾਂ ਮੰਗੀਆਂ ਜਾਣਗੀਆਂ ।
   ਹਲਕੇ ਦੇ ਵੱਖ ਵੱਖ ਖੇਤਰਾਂ ਵਿੱਚ ਚੱਲ ਰਹੀਆਂ ਨੁੱਕੜ ਮੀਟਿੰਗਾਂ ਵਿੱਚ ਬਲਦੇਵ ਰਾਜ ਕੰਬੋਜ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਫ਼ਿਰੋਜ਼ਪੁਰ , ਜਸਪ੍ਰੀਤ ਸਿੰਘ ਮਾਨ ਪ੍ਰਧਾਨ ਆਈ ਟੀ ਸੈੱਲ , ਗੁਰਪ੍ਰੀਤ ਸਿੰਘ ਲੱਖੋ ਕੇ , ਤਿਲਕ ਰਾਜ ਕੰਬੋਜ ਪੰਜਾਬ ਪ੍ਰਧਾਨ ਯੂਥ ਕੰਬੋਜ ਮਹਾਂ ਸਭਾ ,
   ਨੰਬਰਦਾਰ ਲਖਵਿੰਦਰ ਸਿੰਘ ਮਹਿਮਾ , ਸਾਬਕਾ ਚੇਅਰਮੈਨ ਹਰਜਿੰਦਰ ਸਿੰਘ ਗੁਰੂ , ਮੇਜਰ ਸਿੰਘ ਸੋਢੀਵਾਲਾ ਸ਼ਰਨਜੀਤ ਸਿੰਘ ਚਾਵਲਾ , ਸਰਬਜੀਤ ਸਿੰਘ ਘਾਂਗ ,
   ਜਥੇਦਾਰ ਪ੍ਰੀਤਮ ਸਿੰਘ ਮਲਸੀਆਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਪੂਰਨ ਚੰਦ ਮੁਜੈਦੀਆ , ਮਹਿੰਦਰ ਸਿੰਘ ਵਿਰਕ , ਮਾਸਟਰ ਬਲਵਿੰਦਰ ਸਿੰਘ ਗੁਰਾਇਆ .ਬੂੜ ਸਿੰਘ ਸਾਬਕਾ ਚੇਅਰਮੈਨ , ਸੁਰਿੰਦਰਪਾਲ ਸਿੰਘ ਪੋਪਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ  , ਗੁਰਦੇਵ ਸਿੰਘ ਆਲਮ ਕੇ , ਪ੍ਰੀਤਮ ਸਿੰਘ ਬੱਬਰ , ਸੋਨੂੰ ਗਿੱਲ , ਬੋਹੜ ਸਿੰਘ ਨੂਰਪੁਰਾ , ਪਰਮਜੀਤ ਸਿੰਘ ਮੋਕਲ  ਗੁਰਦੇਵ ਸਿੰਘ ਆਲਮ ਕੇ ,ਪ੍ਰੀਤਮ ਸਿੰਘ ਬੱਬਰ , ਸੋਨੂੰ ਗਿੱਲ , ਬੋਹੜ ਸਿੰਘ ਨੂਰਪੁਰਾ ਤੋਂ ਇਲਾਵਾ ਅਨੇਕਾਂ ਹੋਰ ਸੀਨੀਅਰ ਆਗੂ ਮੌਜੂਦ ਸਨ ।
About Sanjhi Soch 475 Articles
Sanjhi Soch gives you daily dose of Genuine news. Sanjhi soch is an worldwide newspaper trusted by millions.