ਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਡਾਕਟਰ ਐੱਸ.ਪੀ ਸਿੰਘ ਓਬਰਾਏ ਦਾ ਸਨਮਾਨ

ਫ਼ਿਰੋਜ਼ਪੁਰ:- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਡਾ ਐਸ ਪੀ ਸਿੰਘ ਉਬਰਾਏ ਵੱਲੋਂ ਮਨੁੱਖਤਾ ਦੇ ਭਲੇ ਲਈ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਤੋਂ ਪ੍ਰਭਾਵਿਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਸਰਦਾਰ ਪਰਮਿੰਦਰ ਪਾਲ ਸਿੰਘ ਹਾਂਡਾ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ।

ਇਸ ਮੌਕੇ ਐਡੀਸ਼ਨਲ ਸੈਸ਼ਨ ਜੱਜ, ਸ੍ਰ. ਗੁਰਨਾਮ ਸਿੰਘ , ਮੈਡਮ ਰਜਨੀ ਛੋਕਰਾ , ਚੀਫ ਜੁਡੀਸ਼ੀਅਲ ਮੈਜਿਸਟਰੇਟ ਸੁਰੇਸ਼ ਗੋਇਲ  ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਮਨਪ੍ਰੀਤ ਸਿੰਘ ਸੀ ਜੇ ਐੱਮ ਤੋਂ ਇਲਾਵਾ ਹੋਰ ਵੀ ਅਹਿਮ ਸ਼ਖ਼ਸੀਅਤਾਂ ਮੌਜੂਦ ਸਨ ।
ਇਸ ਤੋਂ ਪਹਿਲਾਂ ਜੱਜ ਸਾਹਿਬਾਨ , ਵਕੀਲਾਂ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਅਹੁਦੇਦਾਰਾਂ ਦੀ ਇਕੱਤਰਤਾ ਵਿੱਚ ਡਾ ਐੱਸ ਪੀ ਸਿੰਘ ਉਬਰਾਏ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਪਹਿਲਾਂ ਦੋ ਸਾਲ ਭਾਰਤ ਵਿੱਚ ਪ੍ਰਾਈਵੇਟ ਨੌਕਰੀ ਕੀਤੀ ।
ਦੁਬਈ ਵਿੱਚ ਬਿਜ਼ਨੈਸ ਨੂੰ ਸਥਾਪਤ ਕਰਨ ਸਬੰਧੀ ਵੀ ਉਨ੍ਹਾਂ ਵਿਸਥਾਰ ਨਾਲ ਦੱਸਿਆ ।

ਡਾ ਐੱਸ ਪੀ ਸਿੰਘ ਉਬਰਾਏ ਦੱਸਦੇ ਹਨ ਕਿ ਇੱਕ ਦਿਨ ਉਸ ਸਮੇਂ ਨਵਾਂ ਅਧਿਆਏ ਸ਼ੁਰੂ ਹੋਇਆ ਜਦੋਂ ਉਨ੍ਹਾਂ ਅਖ਼ਬਾਰ ਦੀ ਸੁਰਖੀ ਦੇਖੀ ,

ਜਿਸ ਵਿੱਚ 13 ਭਾਰਤੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ।
ਉਸ ਤੋਂ ਬਾਅਦ ਉਹਨਾਂ ਇਜਾਜ਼ਤ ਲੈ ਕੇ ਇਨ੍ਹਾਂ ਦੋਸ਼ੀ ਠਹਿਰਾਏ ਗਏ ਵਿਅਕਤੀਆਂ ਨਾਲ ਮੁਲਾਕਾਤ ਕੀਤੀ ਤਾਂ ਪਤਾ ਚੱਲਿਆ ਕਿ ਆਪਸੀ ਝਗੜੇ ਦੌਰਾਨ ਹੋਈ ਇੱਕ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਉਨ੍ਹਾਂ ਲੋਕਾਂ ਨੂੰ ਵੀ ਕੇਸ ਵਿੱਚ ਸ਼ਾਮਲ ਕਰ ਲਿਆ ਹੈ ਜੋ ਉਸ ਵਕਤ  ਉੱਥੇ ਮੌਜੂਦ ਹੀ ਨਹੀਂ ਸਨ । ਇਸ ਤੋਂ ਬਾਅਦ ਸ਼ਰੀਅਤ ਕਾਨੂੰਨ ਅਨੁਸਾਰ ਉਨਾਂ ਬਲੱਡ ਮਨੀ ਵਜੋਂ ਰੁਪਏ ਭਰ ਕੇ ਉਨ੍ਹਾਂ ਦੀ ਜਾਨ ਬਚਾਅ ਲਈ ।
ਡਾਕਟਰ ਐੱਸ ਪੀ ਸਿੰਘ ਉਬਰਾਏ ਦੱਸਦੇ ਹਨ ਕਿ ਉਸ ਤੋਂ ਬਾਅਦ ਵੱਖ – ਵੱਖ ਮੁਲਕਾਂ ਵੱਖ – ਵੱਖ ਮਜ਼ਹਬਾਂ ਨਾਲ ਸਬੰਧਤ ਬੱਚਿਆਂ ਲਈ ਪੈਸੇ ਭਰ ਕੇ ਹੋ ਕੇ ਉਨ੍ਹਾਂ ਦੀਆਂ ਜਾਨਾਂ ਬਚਾਉਣ ਦਾ  ਕਾਰਜ ਉਹ ਕਰਦੇ ਆ ਰਹੇ ਹਨ ।

ਪਹਿਲਾਂ ਪੂਰਾ ਸਾਲ ਤੋਂ ਆਪਣੇ ਕੰਮ ਵੱਲ ਧਿਆਨ ਦਿੰਦੇ ਸੀ । ਹੁਣ ਤਿੰਨ ਮਹੀਨੇ ਭਾਰਤ , ਤਿੰਨ ਮਹੀਨੇ ਦੁਨੀਆ ਦੇ ਦੂਸਰੇ ਦੇਸ਼ਾਂ ਅਤੇ 6 ਮਹੀਨੇ ਆਪਣੇ ਕੰਮ ਵਾਲੇ ਸਥਾਨ ਤੇ ਉਹ ਠਹਿਰਦੇ ਹਨ । ਵਿਦੇਸ਼ੀ ਧਰਤੀ ਤੇ ਮੌਤ ਦਾ ਸ਼ਿਕਾਰ ਹੋ ਜਾਂਦੇ ਭਾਰਤੀਆਂ ਦੀਆਂ  ਮ੍ਰਿਤਕ ਦੇਹਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਾਉਣ ਦਾ ਕੰਮ ਵੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ ।

ਡਾਕਟਰ ਐੱਸ ਪੀ ਸਿੰਘ ਓਬਰਾਏ ਦੱਸਦੇ ਹਨ ਕਿ ਉਨ੍ਹਾਂ ਦਾ ਜ਼ਿਆਦਾ ਧਿਆਨ ਸਿੱਖਿਆ ਅਤੇ ਸਿਹਤ ਵੱਲ ਕੇਂਦਰਿਤ ਹੈ ।
ਸਾਂਝੀਆਂ ਜਨਤਕ ਥਾਵਾਂ , ਜੇਲ੍ਹਾਂ ਅਤੇ ਸਕੂਲਾਂ ਅੰਦਰ ਆਰ ਓ ਲਗਾ ਕੇ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਸਾਡੀ ਸੰਸਥਾ ਕੰਮ ਕਰ ਰਹੀ ਹੈ ।

ਮੰਦਬੁਧੀ ਅਤੇ ਵਿਕਲਾਂਗ ਬੱਚਿਆਂ ਲਈ ਸਕੂਲ ਸਥਾਪਤ ਕੀਤੇ ਗਏ ਹਨ ।
ਸੰਸਥਾ ਵੱਲੋਂ ਲਏ ਗਏ ਵੱਡੇ ਫੈਸਲੇ ਦਾ ਖੁਲਾਸਾ ਕਰਦਿਆਂ ਡਾਕਟਰ ਐੱਸ ਪੀ ਸਿੰਘ ਉਬਰਾਏ ਨੇ ਦੱਸਿਆ ਕਿ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵਿਕਲਾਂਗ ਬੱਚਿਆਂ ( ਵਿਦਿਆਰਥੀਆਂ ) ਲਈ ਯੂਨੀਵਰਸਿਟੀ ਸਥਾਪਤ ਕੀਤੀ ਜਾ ਰਹੀ ਹੈ ।
ਇੱਕ ਉਨ੍ਹਾਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਜਦੋਂ ਪਸ਼ੂਆਂ ਲਈ ਵੀ ਯੂਨੀਵਰਸਿਟੀਆਂ ਬਣੀਆਂ ਹੋਈਆਂ ਹੋਣ ਤਾਂ ਵਿਕਲਾਂਗ ਵਿਦਿਆਰਥੀਆਂ ਲਈ ਯੂਨੀਵਰਸਿਟੀ ਨਾ ਹੋਣਾ ਇਹ ਦਰਸਾਉਂਦਾ ਹੈ ਕਿ ਸਰਕਾਰਾਂ ਇਨ੍ਹਾਂ ਪ੍ਰਤੀ ਚਿੰਤਤ ਨਹੀਂ ਹਨ । ਉਨਾਂ ਦੱਸਿਆ ਕਿ ਯੂਨੀਵਰਸਿਟੀ ਦੀ ਸਥਾਪਨਾ ਕਰਨ ਲਈ 250 ਕਰੋੜ ਰੁਪਏ ਦੀ ਜ਼ਰੂਰਤ ਹੈ । ਉਹ ਦੱਸਦੇ ਹਨ ਕਿ ਕਿਉਂਕਿ ਉਨ੍ਹਾਂ ਦੀ ਸੰਸਥਾ ਵੱਲੋਂ ਕਿਤੋਂ ਵੀ ਇੱਕ ਰੁਪਇਆ ਵੀ ਦਾਨ ਵਿੱਚ ਨਹੀਂ ਲਿਆ ਜਾਂਦਾ । ਇਸ ਤਰ੍ਹਾਂ ਉਨ੍ਹਾਂ ਖੁਲਾਸਾ ਕੀਤਾ ਕਿ ਕਿਸੇ ਭਲੇ ਵੇਲੇ ਇੱਕ 50 ਏਕੜ ਜ਼ਮੀਨ ਖਰੀਦੀ ਸੀ ।
ਇਸ ਜਾਇਦਾਦ ਦੀ ਮੌਜੂਦਾ ਸਮੇਂ ਵਿੱਚ ਕੀਮਤ 400 ਕਰੋੜ ਰੁਪਏ ਹੈ ।

ਉਹਨਾਂ ਇੱਕ ਕਹਾਵਤ ਦਾ ਵਰਨਣ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ‘ ਕਿਸੇ ਦੀ ਮਦਦ ਕਰਨ ਵਾਲੇ ਦੀ ਖ਼ੁਦ ਪਰਮਾਤਮਾ ਮਦਦ ਕਰਦਾ ਹੈ ” ਉਸ ਤਰ੍ਹਾਂ ਹੀ ਉਸ ਪੰਜਾਹ ੲੇਕੜ ਦੇ ਸਹਾਰੇ ਉਹ ਯੂਨੀਵਰਸਿਟੀ ਸਹਿਜੇ ਹੀ ਬਣਾ ਲੈਣਗੇ ।
ਇਸ ਦੌਰਾਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਰਦਾਰ ਪਰਮਿੰਦਰ ਪਾਲ ਸਿੰਘ ਨੇ ਸੁਝਾਅ ਦਿੱਤਾ ਕਿ ਸਕਿੱਲ ਡਿਵੈਲਪਮੈਂਟ ਤਹਿਤ ਜੇਲ੍ਹਾਂ ਅੰਦਰ ਕੈਦੀਆਂ , ਹਵਾਲਾਤੀਆਂ ਨੂੰ ਕਿੱਤਾ ਮੁਖੀ ਕੋਰਸ ਕਰਵਾਏ ਜਾਣ ਤਾਂ ਜੋ ਬਾਹਰ ਆ ਕੇ ਉਹ ਮੁੱਖ ਧਾਰਾ ਵਿੱਚ ਸ਼ਾਮਲ ਹੋ ਕੇ ਉਹ ਜੀਵਨ ਬਤੀਤ ਕਰਨ ਦੇ ਯੋਗ ਹੋ ਪਾਉਣ ।

ਜੱਜ ਸਾਹਿਬ ਨੇ ਕਿਹਾ ਕਿ ਚਾਹੇ ਉਹ ਅਤੇ ਭਾਰਤ ਦਾ ਕਾਨੂੰਨ ਕਿਸੇ ਨੂੰ ਵੀ ਗ਼ੈਰ ਕਾਨੂੰਨੀ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਪਰ ਇਹਨਾਂ ਮੁਜਰਮਾਂ ਦੇ ਕੇਸ  ਲਗਾਤਾਰ ਵਾਚਣ ਤੇ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਬਹੁਤੇ ਲੋਕਾਂ ਨੇ ਨਸ਼ੇ ਵੇਚਣ ਦੇ ਜੁਰਮ ਮਜਬੂਰੀ ਵੱਸ ਪਹਿਲਾਂ ਛੋਟੇ ਪੱਧਰ ਤੇ ਸ਼ੁਰੂ ਕੀਤਾ ਅਤੇ ਫਿਰ ਉਹ ਇਸ ਦਲਦਲ ਵਿੱਚ ਪੂਰੀ ਤਰ੍ਹਾਂ ਦੱਸ ਗਏ ।
ਇਸ ਸਬੰਧੀ ਡਾ ਐੱਸ ਪੀ ਸਿੰਘ ਓਬਰਾਏ ਨੇ ਕਿਹਾ ਕਿ ਉਨ੍ਹਾਂ ਡੀ ਜੀ ਪੀ ਜੇਲ੍ਹਾਂ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਮਿਲ ਕੇ ਅਪੀਲ ਕੀਤੀ ਸੀ ਕਿ ਉਹ ਜੇਲ੍ਹ ਅੰਦਰ ਕੰਬਲ ਅਤੇ ਫਰਨੀਚਰ ਤਿਆਰ ਕਰਵਾਉਣ ਉਹ ਕੱਚਾ ਮਾਲ ਦੇਣ ਦੇ ਨਾਲ ਨਾਲ ਬਣੇ ਸਾਮਾਨ ਨੂੰ ਖਰੀਦਣ ਦਾ ਵੀ ਕੰਮ ਕਰਨ ਲਈ ਤਿਆਰ ਹਨ ਪਰ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਸਰਕਾਰ ਵੱਲੋਂ ਅਜਿਹਾ ਕੰਮ ਨਹੀਂ ਕੀਤਾ ਜਾ ਰਿਹਾ ।

ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਦੀ ਸਹਿਮਤੀ ਨਾਲ ਉਨ੍ਹਾਂ ਹਰਿਆਣਾ ਦੀਆਂ ਜੇਲ੍ਹਾਂ ਵਿੱਚ ਇਹ ਪ੍ਰਯੋਗ ਕਰਵਾਇਆ ਹੈ , ਜੋ ਬੜਾ ਸਫਲ ਰਿਹਾ ਜੇਲ ਅੰਦਰ ਬੇਕਰੀ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਅੰਦਰ ਬਣਿਆ ਹੋਇਆ ਬੇਕਰੀ ਦਾ ਸਾਮਾਨ ਬਾਹਰਲੀ ਮੰਡੀ ਵਿੱਚ ਉਹ ਸਮਾਨ ਸਫਲਤਾ ਨਾਲ ਵਿਕਣ ਲੱਗਿਆ । ਜੇਲਾਂ ਤੋਂ ਰਿਹਾਅ ਹੋਏ ਕੈਦੀ ਆਪਣਾ ਬੇਕਰੀ ਦਾ ਕਾਰੋਬਾਰ ਕਰਨ ਲੱਗੇ ਹਨ ।

ਹੈਪੇਟਾਈਟਸ ਦੀ ਵੈਕਸੀਨ ਲਗਾਉਣ ਸਬੰਧੀ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਹਿਲਾਂ ਉਨ੍ਹਾਂ ਸਰਹੱਦੀ ਜ਼ਿਲ੍ਹਿਆਂ ਨੂੰ ਚੁਣਿਆ ਹੈ ।
ਪਹਿਲਾਂ ਜ਼ੀਰੋ ਲਾਈਨ ਤੋਂ ਪੰਜ ਕਿਲੋਮੀਟਰ ਦੇ ਅੰਦਰ ਆਉਂਦੇ ਖੇਤਰ ਦੇ ਪਿੰਡਾਂ ਨੂੰ ਲਿਆ ਜਾ ਰਿਹਾ ਹੈ ।
ਇਸ ਤੋਂ ਅੱਗੇ 13 ਕਿਲੋਮੀਟਰ ਤੱਕ ਦੇ ਖੇਤਰ ਨੂੰ ਲੈ ਕੇ ਵੈਕਸ਼ੀਨੇਸ਼ਨ ਕਰਵਾਈ ਜਾ ਰਹੀ ਹੈ ।

ਖੋਲੀਆਂ ਜਾ ਰਹੀਆਂ ਲੈਬਾਰਟਰੀਆਂ ਸਬੰਧੀ ਜੋ ਨਾ ਗਿਆ ਕਿ ਸੰਸਥਾ ਵੱਲੋਂ 50 ਹੋਰ ਲਬਾਰਟਰੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ , ਪੰਜਾਬ ਦੇ ਵੱਖ ਵੱਖ ਸਥਾਨਾਂ ਤੇ ਗੁਰਦਿਆਂ ਦੇ ਰੋਗ ਤੋਂ ਪੀੜਤ ਮਰੀਜ਼ਾਂ ਲਈ ਡਾਲਿਸਿਸ ਮਸ਼ੀਨਾਂ ਲਗਾਈਆਂ ਗਈਆਂ ਹਨ । ਪੰਜਾਬ ਅੰਦਰ ਆਏ ਹੜ੍ਹਾਂ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਮਾਰਕਫੈੱਡ ਦੀ ਫੀਡ ਖਰੀਦ ਕੇ ਹੜ੍ਹ ਪ੍ਰਭਾਵਿਤ ਖੇਤਰ ਦੇ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ । ਇਸ ਦੌਰਾਨ ਹੀ ਰਹਿ ਗਏ ਮਕਾਨਾਂ ਦੇ ਮਾਲਕਾਂ ਨੂੰ ਦਸ ਦਸ ਹਜ਼ਾਰ ਰੁਪਏ ਅਤੇ 5 -5 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਸੰਸਥਾ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ ।

ਬੇਸਹਾਰਾ ਵਿਧਵਾਵਾਂ ਨੂੰ ਪੈਨਸ਼ਨ ਦੇਣ ਦੇ ਨਾਲ – ਨਾਲ ਮੰਦਬੁੱਧੀ ਅਤੇ ਸੰਗੀਨ ਬੱਚਿਆਂ ਦੀਆਂ ਪੈਨਸ਼ਨਾਂ ਸੰਸਥਾ ਵੱਲੋਂ ਲਗਾਈਆਂ ਜਾ ਰਹੀਆਂ ਹਨ ।

ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਿਵਾਰ ਪਰਮਿੰਦਰਪਾਲ ਸਿੰਘ ਹਾਂਡਾ ਨੇ ਸੁਝਾਅ ਦਿੱਤਾ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਬਰਸੀ ਸਮਾਗਮ , ਬੱਚਿਆਂ ਦੇ ਦੇ ਜਨਮ ਦਿਨ ਅਤੇ ਮੈਰਿਜ ਐਨਵਰਸਰੀਆਂ ਮੌਕੇ ਜ਼ਰੂਰਤਮੰਦ ਗ਼ਰੀਬ ਵਿਦਿਆਰਥੀਆਂ ਨੂੰ ਅਡਾਪਟ ਕਰਕੇ ਉਨ੍ਹਾਂ ਦੀ ਪੜ੍ਹਾਈ ਅਤੇ ਬਿਹਤਰ ਜੀਵਨ ਲਈ ਕੋਸ਼ਿਸ਼ ਕਰੀਏ ।
ਇਸ ਮੌਕੇ ਡਾਕਟਰ ਐੱਸ ਪੀ ਸਿੰਘ ਓਬਰਾਏ ਵੱਲੋਂ ਜੱਜ ਸਾਹਿਬਾਨ ਨੂੰ ਸਰਬੱਤ ਦੇ ਭਲੇ ਹਲਾਸ਼ੇਰੀ ਟੇਬਲ ਟਰੱਸਟ ਵੱਲੋਂ ਪ੍ਰਕਾਸ਼ਿਤ ਕਰਵਾਇਆ ਗਿਆ  ਲਿਟਰੇਚਰ ਭੇਂਟ ਕੀਤਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੇ ਸਾਥੀਆਂ ਵੱਲੋਂ ਡਾਕਟਰ ਐੱਸ ਪੀ ਸਿੰਘ ਬੁਰਾਈ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਹਰਜਿੰਦਰ ਸਿੰਘ ਕਤਨਾ , ਬਲਜਿੰਦਰ ਸਿੰਘ ਰੂਪ ਰਾਏ ਸੰਦੀਪ ਖੁੱਲ੍ਹਰ , ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਗੁਰੂ ਹਰਸਹਾਏ ਦੇ ਪ੍ਰਧਾਨ ਜਗਦੀਸ਼ ਥਿੰਦ , ਜਰਨਲਿਸਟ ਰਾਕੇਸ਼ ਚਾਵਲਾ  ਤੋਂ ਇਲਾਵਾ ਹੋਰ ਵੀ ਵਿਚ ਪਤਵੰਤੇ ਮੌਜੂਦ ਸਨ

About Sanjhi Soch 475 Articles
Sanjhi Soch gives you daily dose of Genuine news. Sanjhi soch is an worldwide newspaper trusted by millions.