ਮੁੰਬਈ ਦੇ ਵਾਸ਼ੀ ਰੇਲਵੇ ਸਟੇਸ਼ਨ ‘ਤੇ ਲੋਕਲ ਟਰੇਨ ‘ਚ ਲੱਗੀ ਅੱਗ , ਮਚੀ ਹਫੜਾ-ਦਫੜੀ

ਮੁੰਬਈ ਦੇ ਵਾਸ਼ੀ ਰੇਲਵੇ ਸਟੇਸ਼ਨ ‘ਤੇ ਲੋਕਲ ਟਰੇਨ ‘ਚ ਲੱਗੀ ਅੱਗ , ਮਚੀ ਹਫੜਾ-ਦਫੜੀ:ਮੁੰਬਈ : ਮੁੰਬਈ ਦੇ ਵਾਸ਼ੀ ਰੇਲਵੇ ਸਟੇਸ਼ਨ ‘ਤੇ ਅੱਜ ਸਵੇਰੇ ਇਕ ਸਥਾਨਕ ਰੇਲਗੱਡੀ ਨੂੰ ਅੱਗ ਲੱਗ ਗਈ ਹੈ।ਇਸ ਹਾਦਸੇ ਦੇ ਸਮੇਂ ਰੇਲ ਗੱਡੀ ਨਵੀਂ ਮੁੰਬਈ ਸਟੇਸ਼ਨ ‘ਤੇ ਖੜ੍ਹੀ ਸੀ। ਹਾਲਾਂਕਿ ਹਾਦਸੇ ਵਿੱਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

Mumbai Vashi Station Panvel-CSMT local train catches fire
ਮੁੰਬਈ ਦੇ ਵਾਸ਼ੀ ਰੇਲਵੇ ਸਟੇਸ਼ਨ ‘ਤੇ ਲੋਕਲ ਟਰੇਨ ‘ਚ ਲੱਗੀ ਅੱਗ , ਮਚੀ ਹਫੜਾ-ਦਫੜੀ

ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਰੇਲਗੱਡੀ ਵਿਚ ਇਕ ਸ਼ਾਰਟ ਸਰਕਟ ਹੋਇਆ ਅਤੇ ਫਿਰ ਤੇਜ਼ੀ ਨਾਲ ਅੱਗ ਅੱਗੇ ਫੈਲ ਗਈ ਹੈ। ਇਹ ਟਰੇਨ ਇਸ ਸਟੇਸ਼ਨ ਤੋਂਪਨਵੇਲ ਵੱਲ ਜਾ ਰਹੀ ਸੀ। ਇਸ ਹਾਦਸੇ ਤੋਂ ਬਾਅਦ ਨਵੀਂ ਮੁੰਬਈ ਤੋਂ ਪਨਵੇਲ ਜਾ ਰਹੀ ਰੇਲ ਗੱਡੀਆਂ ਰੋਕੀਆਂ ਗਈਆਂ ਹਨ।

Mumbai Vashi Station Panvel-CSMT local train catches fire
ਮੁੰਬਈ ਦੇ ਵਾਸ਼ੀ ਰੇਲਵੇ ਸਟੇਸ਼ਨ ‘ਤੇ ਲੋਕਲ ਟਰੇਨ ‘ਚ ਲੱਗੀ ਅੱਗ , ਮਚੀ ਹਫੜਾ-ਦਫੜੀ

ਅੱਗ ਲੱਗਣ ਦੀ ਸੂਚਨਾ ‘ਤੇ ਵੱਡੀ ਗਿਣਤੀ’ ਚ ਰੇਲਵੇ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਕਰਮਚਾਰੀ ਸਟੇਸ਼ਨ ‘ਤੇ ਪਹੁੰਚੇ ਹਨ।ਇਸ ਘਟਨਾ ਤੋਂ ਬਾਅਦ ਪੂਰੇ ਵਾਸ਼ੀ ਰੇਲਵੇ ਸਟੇਸ਼ਨ ਨੂੰ ਖ਼ਾਲੀ ਕਰਾਇਆ ਗਿਆ ਹੈ। ਅੱਗ ‘ਤੇ ਕਾਬੂ ਪਾਉਣ ਤੋਂ ਪਹਿਲਾਂ ਰੇਲਵੇ ਸਟੇਸ਼ਨ ਦੀ ਬਿਜਲੀ ਸਪਲਾਈ ਵੀ ਕੱਟ ਦਿੱਤੀ ਗਈ।ਹਾਲਾਂਕਿ ਅੱਗ ‘ਤੇ ਤੁਰੰਤ ਕਾਬੂ ਪਾ ਲਏ ਜਾਣ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।