ਰਾਜਸਥਾਨ ‘ਚ ਮੂਰਤੀ ਨੂੰ ਜਲ ਪ੍ਰਵਾਹ ਕਰਨ ਸਮੇਂ ਵਾਪਰਿਆ ਵੱਡਾ ਹਾਦਸਾ , ਨਦੀ ‘ਚ ਡੁੱਬੇ 10 ਲੋਕ

ਰਾਜਸਥਾਨ ‘ਚ ਮੂਰਤੀ ਨੂੰ ਜਲ ਪ੍ਰਵਾਹ ਕਰਨ ਸਮੇਂ ਵਾਪਰਿਆ ਵੱਡਾ ਹਾਦਸਾ , ਨਦੀ ‘ਚ ਡੁੱਬੇ 10 ਲੋਕ:ਜੈਪੁਰ : ਰਾਜਸਥਾਨ ਦੇ ਧੌਲਪੁਰ ਜ਼ਿਲ੍ਹੇ ‘ਚ ਪਾਰਬਤੀ ਨਦੀ ‘ਚ ਦੁਰਗਾ ਮਾਤਾ ਦੀ ਮੂਰਤੀ ਨੂੰ ਜਲ ਪ੍ਰਵਾਹ ਕਰਨ ਸਮੇਂ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ‘ਚ 10 ਲੋਕ ਡੁੱਬ ਗਏ ਹਨ।ਇਹ ਦਰਦਨਾਕ ਹਾਦਸਾ ਦਿਹੋਲੀ ਖੇਤਰ ਦੇ ਮਹਿੰਦਪੁਰਾ ਪਿੰਡ ਨੇੜੇ ਭੂਰਾ ਘਾਟ ਵਿਖੇ ਵਾਪਰਿਆ ਹੈ।

Rajasthan : Ten people drown in Parbati river during Durga idol immersion in Dholpur
ਰਾਜਸਥਾਨ ‘ਚ ਮੂਰਤੀ ਨੂੰ ਜਲ ਪ੍ਰਵਾਹ ਕਰਨ ਸਮੇਂ ਵਾਪਰਿਆ ਵੱਡਾ ਹਾਦਸਾ , ਨਦੀ ‘ਚ ਡੁੱਬੇ10 ਲੋਕ
ਦਰਅਸਲ ‘ਚ ਦੁਪਹਿਰ ਕਰੀਬ 2 ਵਜੇ ਮਹਿੰਦਪੁਰਾ ਪਿੰਡ ਤੋਂ ਕੁਝ ਲੋਕ ਚੰਬਲ ਨਦੀ ਵਿੱਚ ਮੂਰਤੀ ਨੂੰ ਵਹਾਉਣ ਲਈ ਪਹੁੰਚੇ ਸਨ। ਇਸ ਦੌਰਾਨ ਦੋ ਨੌਜਵਾਨ ਦਰਿਆ ‘ਚ ਨਹਾਉਣ ਚਲੇ ਗਏ ਪਰ ਪਾਣੀ ਦੇ ਤੇਜ਼ ਵਹਾਅ ‘ਚ ਉਹ ਖੁਦ ਵਹਿ ਗਏ। ਇਸ ਮਗਰੋਂ ਇਨ੍ਹਾਂ ਨੂੰ ਬਚਾਉਣ ਲਈ ਕੁਝ ਹੋਰ ਲੋਕ ਨਦੀ ‘ਚ ਚਲ ਗਏ ਅਤੇ ਪਾਣੀ ਦੇ ਤੇਜ਼ ‘ਚ ਇਹ ਸਾਰੇ ਵੀ ਵਹਿ ਗਏ। ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਬਚਾਅ ਟੀਮ ਪਹੁੰਚੀ ਹੋਈ ਹੈ। ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਹੁਣ ਤੱਕ 7 ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਨਕ ਗੋਤਾਖੋਰਾਂ ਅਤੇ ਇੱਕ ਟੀਮ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸ.ਡੀ.ਆਰ.ਐਫ.) ਨੂੰ ਸਹਾਇਤਾ ਲਈ ਬੁਲਾਇਆ ਗਿਆ ਹੈ।