ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪਟਿਆਲਾ  : ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸਕੂਲ ਦੇ 3 ਪੰਜਾਬ ਏਅਰ ਸਕੈਡਰਨ ਏਅਰਵਿੰਗ ਦੇ ਵਿਦਿਆਰਥੀਆਂ ਵੱਲੋਂ ਸਕੂਲ ਵਿੱਚ ਭਾਰਤੀ ਵਾਯੂ ਸੈਨਾ ਦਿਵਸ ਮਨਾਇਆ ਗਿਆ| ਸਕੂਲ  ਦੇ ਪ੍ਰਿੰਸੀਪਲ ਐਸ.ਕੇ. ਨਿਰਮਲ ਗੋਇਲ ਨੇ ਵਿਦਿਆਰਥੀਆਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਅਤੇ ਬੱਚਿਆਂ ਨੂੰ ਦਸਿਆ ਕਿ ਫੋਜੀ ਸੈਨਿਕ ਕਿਵੇਂ ਸਾਡੇ ਦ੍ਹੇ ਦੀ ਸੁਰੱਖਿਆ ਕਰਦੇ ਹਨ| ਐਨ.ਸੀ.ਸੀ ਦਾ ਵਿਦਿਆਰਥੀ ਅਕਾਸ਼ ਮਸ਼ਿਰਾ ਨੇ ਆਪਣੇ ਵਚਾਰ ਪੇਸ਼ ਕੀਤੇ ਅਤੇ ਇਸ ਮੌਕੇ ਏਅਰ ਫੋਰਸ ਮਾਰਸ਼ਲ ਸ ਅਰਜਨ ਸਿੰਘ ਅਤੇ ਵਿੰਗ ਕਮਾਂਡਰ ਅਬਨਿੰਦਨ ਵਰਥਮੈਨ ਵੱਲੋਂ ਕੀਤੀ ਗਈਆਂ ਬਹਾਦਰੀਆਂ ਬਾਰੇ ਜਾਗੂਰਕ ਕੀਤਾ। ਏ.ਐਨ.ਊ. ਸਤਵੀਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ