ਪੀ.ਐਮ ਮੋਦੀ ਨੇ ਬੀਚ ਤੋਂ ਚੁੱਕਿਆ ਕੂੜਾ – ਟਵਿੱਟਰ ‘ਤੇ ਪਾਈ ਵੀਡੀਓ

ਨਵੀਂ ਦਿੱਲੀ:- ਪੀਐਮ ਮੋਦੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੋ ਦਿਨਾਂ ਸੰਮੇਲਨ ਲਈ ਤਾਮਿਲਨਾਡੂ ਦੇ ਮਹਾਬਲੀਪੁਰਮ ਵਿੱਚ ਹਨ। ਜਿੱਥੇ ਉਨ੍ਹਾਂ ਦੀ ਇੱਕ ਸਮੁੰਦਰੀ ਕੰਢੇ ਤੋਂ ਪਲਾਸਟਿਕ ਦੀਆਂ ਬੋਤਲਾਂ, ਪਲੇਟਾਂ ਅਤੇ ਹੋਰ ਕੂੜਾ ਚੁੱਕਦਿਆਂ ਦੀ ਵੀਡੀੳ ਕਾਫੀ ਵਾਇਰਲ ਹੋ ਰਹੀ ਹੈ। ਚੀਨੀ ਰਾਸ਼ਟਰਪਤੀ ਜਿਨਪਿੰਗ ਨਾਲ ਸੰਮੇਲਨ ਦੇ ਆਪਣੇ ਦੂਜੇ ਦੌਰ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਮਿਲਨਾਡੂ ਦੇ ਇਕ ਸਮੁੰਦਰੀ ਕੰਢੇ ‘ਤੇ ਘੁੰਮਦੇ ਦਿਖਾਈ ਦਿੱਤੇ। ਟਵਿੱਟਰ ‘ਤੇ, ਪ੍ਰਧਾਨ ਮੰਤਰੀ ਮੋਦੀ ਨੇ ਉਸ ਦੀ ਇੱਕ ਛੋਟੀ ਜਿਹੀ ਵੀਡੀਓ ਸਾਂਝੀ ਕੀਤੀ ਜਿਸ ‘ਚ ਉਨ੍ਹਾਂ ਵੱਲੋਂ ਮਹਾਬਲੀਪੁਰਮ ਵਿੱਚ ਤਾਜ ਫਿਸ਼ਰਮੇਜ਼ ਕੋਵ ਰਿਜੋਰਟ ਅਤੇ ਸਪਾ ਦੇ ਬਾਹਰ ਇੱਕ ਬੀਚ ਤੋਂ ਪਲਾਸਟਿਕ ਦੀਆਂ ਬੋਤਲਾਂ, ਪਲੇਟਾਂ ਅਤੇ ਹੋਰ ਕੂੜਾ ਚੁੱਕਦੇ ਦਿਖਾਈ ਦਿੱਤੇ। ਕਾਲੇ ਕੁੜਤੇ-ਪਜਾਮੇ ਵਿਚ ਨਰਿੰਦਰ ਮੋਦੀ ਨੂੰ ਸਵੇਰੇ ਦੀ ਸੈਰ ਦੌਰਾਨ ਹੱਥ ਵਿਚ ਪਲਾਸਟਿਕ ਦਾ ਇਕ ਵੱਡਾ ਥੈਲਾ ਲਿਆ ਅਤੇ ਉਸ ‘ਚ ਕੂੜਾ ਪਾ ਕਾ ਕੇ ਹੋਟਲ ਦੇ ਸਟਾਫਰ ਨੂੰ ਸੌਂਪ ਦਿੱਤਾ।