ਪੁਲਿਸ ਨਾਲ ਕੁੱਟਮਾਰ ਕਰਨ ਵਾਲੇ ਕਿੰਨਰਾਂ ‘ਚੋਂ 4 ਕਿੰਨਰ ਨਿਕਲੇ ਨਕਲੀ , ਮੈਡੀਕਲ ਦੌਰਾਨ ਹੋਇਆ ਖ਼ੁਲਾਸਾ

ਪੁਲਿਸ ਨਾਲ ਕੁੱਟਮਾਰ ਕਰਨ ਵਾਲੇ ਕਿੰਨਰਾਂ ‘ਚੋਂ 4 ਕਿੰਨਰ ਨਿਕਲੇ ਨਕਲੀ ,  ਮੈਡੀਕਲ ਦੌਰਾਨ ਹੋਇਆ ਖ਼ੁਲਾਸਾ:ਪਟਿਆਲਾ : ਪਟਿਆਲਾ ਦੇ ਫੁਆਰਾ ਚੌਂਕ ‘ਤੇ ਨਜਾਇਜ਼ ਕਬਜ਼ੇ ਛੁਡਵਾਉਣ ਲਈ ਨਗਰ ਨਿਗਮ ਦੀ ਟੀਮ ਅਤੇ ਉਹਨਾਂ ਦੇ ਨਾਲ ਗਏ ਪੁਲਿਸ ਮੁਲਾਜ਼ਮਾਂ ‘ਤੇ ਕਿੰਨਰਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਨ੍ਹਾਂ ਕਿੰਨਰਾਂ ਨੇ ਮੁਲਾਜਮਾਂ ‘ਤੇ ਉੱਥੇ ਪਈਆਂ ਬਾਲਟੀਆਂ ਅਤੇ ਟੇਬਲਾਂ ਸਮੇਤ ਹੋਰ ਜੋ ਵੀ ਹੱਥ ਵਿਚ ਆਇਆ ਨਾਲ ਹਮਲਾ ਕੀਤਾ। ਜਿਸ ਤੋਂ ਬਾਅਦ ਨਗਰ ਨਿਗਮ ਦੀ ਟੀਮ ਨੇ ਥਾਣਾ ਸਿਵਲ ਲਾਈਨ ਥਾਣੇ ‘ਚ ਮਾਮਲਾ ਦਰਜ ਕਰਵਾਇਆ ਸੀ।

Patiala Police Arrested Kinner Turned out to be fake 4 Kinner : Mandeep Singh Sidhu
ਪੁਲਿਸ ਨਾਲ ਕੁੱਟਮਾਰ ਕਰਨ ਵਾਲੇ ਕਿੰਨਰਾਂ ‘ਚੋਂ 4 ਕਿੰਨਰ ਨਿਕਲੇ ਨਕਲੀ ,  ਮੈਡੀਕਲ ਦੌਰਾਨ ਹੋਇਆ ਖ਼ੁਲਾਸਾ
ਜਿਸ ਤੋਂ ਬਾਅਦ ਪਟਿਆਲਾ ਪੁਲਿਸ ਵੱਲੋਂ ਸ਼ਾਮ ਨੂੰ ਗ੍ਰਿਫ਼ਤਾਰ ਕੀਤੇ ਗਏ 7 ਕਿੰਨਰਾਂ ਵਿੱਚੋਂ 4 ਕਿਨਰ ਨਕਲੀ ਬਣੇ ਹੋਏ ਸਾਹਮਣੇ ਆਏ ਹਨ, ਜਦਕਿ ਇਹ ਅਸਲ ‘ਚ ਮਰਦ ਹਨ। ਇਹ ਪ੍ਰਗਟਾਵਾ ਉਨ੍ਹਾਂ ਦੇ ਮੈਡੀਕਲ ਕਰਵਾਉਣ ਮਗਰੋਂ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐੱਸ.ਐੱਸ.ਪੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਹੈ ਕਿ ਥਾਣਾ ਸਿਵਲ ਲਾਈਨ ਵਿਖੇ ਦਰਜ ਹੋਏ ਕੇਸ ‘ਚ ਦੋ ਢਾਬਾ ਮਾਲਕਾਂ ਸਮੇਤ ਕਿਨਰਾਂ ਨੂੰ ਨਾਮਜਦ ਕੀਤਾ ਗਿਆ ਸੀ। ਇਨ੍ਹਾਂ ਵੱਲੋਂ ਫੁਹਾਰਾ ਚੌਂਕ ਨੇੜੇ ਨਗਰ ਨਿਗਮ ਪਟਿਆਲਾ ਦੀ ਟੀਮ ‘ਤੇ ਹਮਲਾ ਕਰਨ ਦੇ ਨਾਲ-ਨਾਲ ਰਾਹਗੀਰਾਂ ਲਈ ਪ੍ਰੇਸ਼ਾਨੀ ਪੈਦਾ ਕੀਤੀ ਗਈ ਸੀ।
Patiala Police Arrested Kinner Turned out to be fake 4 Kinner : Mandeep Singh Sidhu
ਪੁਲਿਸ ਨਾਲ ਕੁੱਟਮਾਰ ਕਰਨ ਵਾਲੇ ਕਿੰਨਰਾਂ ‘ਚੋਂ 4 ਕਿੰਨਰ ਨਿਕਲੇ ਨਕਲੀ ,  ਮੈਡੀਕਲ ਦੌਰਾਨ ਹੋਇਆ ਖ਼ੁਲਾਸਾ
ਐੱਸ.ਐੱਸ.ਪੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਪਿੰਟੂ, ਨੈਂਸੀ, ਸਰੋਜ, ਪਿੰਕੀ, ਕਾਜਲ, ਮਮਤਾ ਅਤੇ ਨੂਰੀ ਨੂੰ ਅਦਾਲਤੀ ਹਿਰਾਸਤ ਤਹਿਤ ਜੇਲ ਭੇਜ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਮੈਡੀਕਲ ਕਰਵਾਉਣ ਦੌਰਾਨ ਇਹ ਸਚਾਈ ਸਾਹਮਣੇ ਆਈ ਕਿ ਮਹੰਤ ਮਮਤਾ, ਨੂਰੀ, ਸਰੋਜ ਅਤੇ ਕਾਜਲ ਸਰੀਰਕ ਤੌਰ ‘ਤੇ ਮਰਦ ਹਨ ਪਰੰਤੂ ਇਹ ਆਪਣੇ ਆਪ ਨੂੰ ਕਿੰਨਰ ਦਰਸਾ ਰਹੇ ਸਨ। ਸਿੱਧੂ ਨੇ ਦੱਸਿਆ ਕਿ ਮਹੰਤ ਨੈਂਸੀ ਅਤੇ ਪਿੰਕੀ ਕਿੰਨਰ ਹਨ ਅਤੇ ਇਨ੍ਹਾਂ ਨੂੰ ਨਾਭਾ ਜ਼ੇਲ੍ਹ ‘ਚ ਬੰਦ ਕੀਤਾ ਗਿਆ ਹੈ। ਜਦਕਿ ਬਾਕੀਆਂ ਨੂੰ ਪਟਿਆਲਾ ਦੀ ਕੇਂਦਰੀ ਜ਼ੇਲ੍ਹ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਨਗਰ ਨਿਗਮ ਦੀ ਲੈਂਡ ਬ੍ਰਾਂਚ ਟੀਮ ਸੁਪਰਡੰਟ ਦੀ ਅਗਵਾਈ ਹੇਠ ਫੁਹਾਰਾ ਚੌਂਕ ਸਥਿਤ ਮਠਿਆਈਆਂ ਦੀਆਂ ਦੁਕਾਨਾਂ ਤੇ ਆਸ-ਪਾਸ ਸਥਿਤ ਹੋਰ ਦੁਕਾਨਾਂ ਅੱਗੇ ਸੜਕਾਂ ‘ਤੇ ਰੱਖਿਆ ਸਮਾਨ ਚੁਕਵਾ ਕੇ ਰਸਤਾ ਖੁੱਲ੍ਹਾ ਕਰਾਉਣ ਲਈ ਗਈ ਸੀ। ਇਸ ਦੌਰਾਨ ਇਹ ਟੀਮ ਜਦੋਂ ਉਥੇ ਸਥਿਤ ਇਕ ਪਰੋਂਠਿਆਂ ਦੀ ਦੁਕਾਨ ਅੱਗੋਂ ਸਮਾਨ ਚੁੱਕਣ ਲੱਗੀ ਤਾਂ ਕਿੰਨਰਾਂ ਨੇ ਨਿਗਮ ਟੀਮ ਅਤੇ ਪੁਲਿਸ ‘ਤੇ ਹਮਲਾ ਕਰ ਦਿੱਤਾ।