ਰੈਸਟੋਰੈਂਟ ਵੱਲੋਂ ਅਨੋਖਾ ਆਫਰ: ‘ਪਲਾਸਟਿਕ ਦੀਆਂ 20 ਖਾਲੀ ਬੋਤਲਾਂ ਲਿਆਓ ਤੇ ਦਾਲ-ਰੋਟੀ ਖਾਓ’

ਰੈਸਟੋਰੈਂਟ ਵੱਲੋਂ ਅਨੋਖਾ ਆਫਰ: ‘ਪਲਾਸਟਿਕ ਦੀਆਂ 20 ਖਾਲੀ ਬੋਤਲਾਂ ਲਿਆਓ ਤੇ ਦਾਲ-ਰੋਟੀ ਖਾਓ’,ਹਿਸਾਰ: ਹਿਸਾਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਇਥੇ 2 ਨਾਮੀ ਰੈਸਟੋਰੈਂਟ ਨੇ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਲੋਕਾਂ ਨੂੰ ਅਨੋਖਾ ਆਫ਼ਰ ਦੇ ਦਿੱਤਾ ਹੈ।Hisarਇਹ ਆਫਰ ਹੈ ਕਿ ਪਲਾਸਟਿਕ ਦੀਆਂ ਪਾਣੀ ਜਾਂ ਕੋਲਡ ਡਰਿੰਕ ਦੀਆਂ 20 ਖਾਲੀ ਬੋਤਲਾਂ ਲੈ ਕੇ ਆਓ ‘ਤੇ ਸਵਾਦਿਸ਼ਟ ਦਾਲ ਰੋਟੀ ਦਾ ਮਜ਼ਾ ਲਵੋ। ਤੁਹਾਨੂੰ ਦੱਸ ਦਈਏ ਕਿ ਨਗਰ ਨਿਗਮ ਦੇ 10 ਪਲਾਸਟਿਕ ਦੀਆਂ ਬੋਤਲਾਂ ਲਿਆਓ ਅਤੇ ਥੈਲਾ ਲੈ ਜਾਓ ਦੀ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਇਨ੍ਹਾਂ ਦੋਵੇਂ ਰੈਸਟੋਰੈਂਟਾਂ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।Hisarਮੁਹਿੰਮ ਸ਼ੁਰੂ ਕਰਨ ਵਾਲੇ ਦੋਹਾਂ ਰੈਸਟੋਰੈਂਟਾਂ ਦੇ ਮਾਲਕਾਂ ਨੇ ਨਗਰ ਨਿਗਮ ਦੇ ਸੁਪਰਡੈਂਟ ਇੰਜੀਨੀਅਰ ਰਾਮਜੀਲਾਲ ਨਾਲ ਮੁਲਾਕਾਤ ਕੀਤੀ ਅਤੇ ਮੁਹਿੰਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਹਿਸਾਰ ਦੇ ਮਾਡਲ ਟਾਊਨ ਸਥਿਤ ਹੌਂਦਾਰਾਮ ਰੈਸਟੋਰੈਂਟ ਦੇ ਮਾਲਕ ਰਾਧਏਸ਼ਾਮ ਨੇ ਕਿਹਾ ਕਿ ਸ਼ਹਿਰ ਨੂੰ ਸਵੱਛ ਅਤੇ ਸੁੰਦਰ ਬਣਾਉਣਾ ਸਾਡਾ ਫਰਜ਼ ਹੈ। ਪਲਾਸਟਿਕ ਦੀਆਂ ਪਾਣੀ ਅਤੇ ਕੋਲਡ ਡਰਿੰਕ ਦੀਆਂ 20 ਖਾਲੀ ਬੋਤਲਾਂ ਦੇ ਬਦਲੇ ਦਾਲ ਰੋਟੀ ਖੁਆਉਣ ਦੀ ਅਸੀਂ ਮੁਹਿੰਮ ਸ਼ੁਰੂ ਕੀਤੀ ਹੈ। ਭੋਜਨ ਖੁਆਉਣਾ ਪੁੰਨ ਦਾ ਕੰਮ ਹੈ।

Hisarਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਵੀ ਸਾਡਾ ਫਰਜ਼ ਹੈ, ਜਿਸ ਨਾਲ ਅਸੀਂ ਆਪਣੇ ਬੱਚਿਆਂ ਨੂੰ ਬਿਹਤਰ ਜੀਵਨ ਦੇ ਸਕਾਂਗੇ।ਉੱਥੇ ਹੀ ਹਿਸਾਰ ਦੇ ਫਵਾਰਾ ਚੌਕ ਸਥਿਤ ਜਨਤਾ ਰੈਸਟਰੈਂਟ ਦੇ ਸਵਾਮੀ ਵਿਨੋਦ ਕੁਮਾਰ ਨੇ ਕਿਹਾ,”ਭੁੱਖਿਆਂ ਨੂੰ ਖਾਣਾ ਖੁਆਉਣਾ ਪੁੰਨ ਦਾ ਕੰਮ ਹੈ। ਇਸ ਦੇ ਨਾਲ ਜੇਕਰ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਾ ਸਕਾਂਗੇ ਤਾਂ ਇਹ ਸਾਡੀ ਖੁਸ਼ਨਸੀਬੀ ਹੋਵੇਗੀ।

About Sanjhi Soch 645 Articles
Sanjhi Soch gives you daily dose of Genuine news. Sanjhi soch is an worldwide newspaper trusted by millions.