ਦੀਪਿਕਾ ਤੇ ਰਣਵੀਰ ਨੇ ਮਨਾਈ ਆਪਣੇ ਵਿਆਹ ਦੀ ਵਰ੍ਹੇਗੰਢ, ਤਸਵੀਰਾਂ ਕੀਤੀਆਂ ਸਾਂਝੀਆਂ….

ਬਾਲੀਵੁੱਡ ਦੀ ਸਭ ਤੋਂ ਖੁਸ਼ਹਾਲ ਜੋੜੀ ਦੀਪਿਕਾ ਪਾਦੂਕੋਣ (Deepika Padukone) ਅਤੇ ਰਣਵੀਰ ਸਿੰਘ (Ranveer Singh) ਅੱਜ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ। ਇਸ ਜਸ਼ਨ ਲਈ, ਜੋੜਾ ਲਾਰਡ ਵੈਂਕਟੇਸ਼ਵਰ ਦੇ ਦਰਸ਼ਨ ਕਰਨ ਲਈ ਤਿਰੂਪਤੀ ਪਹੁੰਚੇ ਹਨ। ਇਸ ਜੋੜੀ ਦੀਆਂ ਪਹਿਲੀਆਂ ਤਸਵੀਰਾਂ ਇੱਥੋਂ ਸਾਹਮਣੇ ਆਈਆਂ ਹਨ। ਦੀਪਿਕਾ ਅਤੇ ਰਣਵੀਰ ਦੋਵਾਂ ਦਾ ਪਰਿਵਾਰ  ਵੀ ਇਸ ਮੌਕੇ ਉਨ੍ਹਾਂ ਦੇ ਨਾਲ ਹੈ।
ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਅਤੇ ਰਣਵੀਰ ਦਾ ਵਿਆਹ ਪਿਛਲੇ ਸਾਲ ਅੱਜ ਦੇ ਦਿਨ ਯਾਨੀ 14 ਨਵੰਬਰ ਨੂੰ ਦੱਖਣੀ ਭਾਰਤੀ ਅੰਦਾਜ਼ ਵਿੱਚ ਹੋਇਆ ਸੀ।
ਦੀਪਿਕਾ ਪਾਦੁਕੋਣ ਇੱਥੇ ਮਾਂਗ ਵਿੱਚ ਸੰਦੂਰ ਭਰੀ ਇਕ ਖੂਬਸੂਰਤ ਲਾਲ ਰੰਗ ਦੀ ਸਾੜੀ ਵਿਚ ਦਿਖਾਈ ਦਿੱਤੀ। ਉਸਨੇ ਇਸ ਸਾੜ੍ਹੀ ਦੇ ਨਾਲ ਬਹੁਤ ਖੂਬਸੂਰਤ ਗਹਿਣੇ ਵੀ ਪਹਿਨੇ ਸਨ। ਇਸ ਦੇ ਨਾਲ ਹੀ ਰਣਵੀਰ ਕੁਰਤਾ ਅਤੇ ਚੂਰੀਦਾਰ ਦੇ ਨਾਲ ਪਿੰਕ ਕਲਰ ਦਾ ਸਕਾਰਫ ਪਹਿਨਿਆ ਨਜ਼ਰ ਆਇਆ ਸੀ।

Embedded video

ਦੀਪਿਕਾ ਨੇ ਇਸ ਮੌਕੇ ‘ਤੇ ਆਪਣੀ ਅਤੇ ਰਣਵੀਰ ਦੀ ਇਕ ਤਸਵੀਰ ਵੀ ਇਥੇ ਸ਼ੇਅਰ ਕੀਤੀ ਹੈ। ਦੀਪਿਕਾ ਨੇ ਲਿਖਿਆ, ‘ਅਸੀਂ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ’ ਤੇ ਭਗਵਾਨ ਵੈਂਕਟੇਸ਼ਵਰ ਦਾ ਆਸ਼ੀਰਵਾਦ ਲੈਣ ਆਏ ਹਾਂ। ਤੁਹਾਡੀਆਂ ਸਾਰੀਆਂ ਇੱਛਾਵਾਂ ਅਤੇ ਸ਼ੁਭਕਾਮਨਾਵਾਂ ਲਈ ਤੁਹਾਡਾ ਧੰਨਵਾਦ।

View image on Twitter

View image on TwitterView image on Twitter

ਦੱਸ ਦੇਈਏ ਕਿ ਪਿਛਲੇ ਸਾਲ 14-15 ਨਵੰਬਰ ਨੂੰ ਦੀਪਿਕਾ ਅਤੇ ਰਣਵੀਰ ਨੇ ਇਟਲੀ ਵਿੱਚ ਵਿਆਹ ਕੀਤਾ ਸੀ। ਇਨ੍ਹਾਂ ਦੋਵਾਂ ਦਾ ਵਿਆਹ ਕਾਫ਼ੀ ਨਿਜੀ ਸੀ, ਜਿਸ ਵਿਚ ਉਨ੍ਹਾਂ ਦੇ ਪਰਿਵਾਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਸਨ।

Be the first to comment

Leave a Reply

Your email address will not be published.


*