ਭਾਰ ਘਟਾਉਣ ਲਈ ਕਾਰਗਾਰ ਸਾਬਿਤ ਹੁੰਦੀ ਹੈ ‘ਮੂੰਗਫਲੀ’, ਜਾਣੋ ਹੋਰ ਵੀ ਫਾਇਦੇ

ਭਾਰ ਘਟਾਉਣ ਲਈ ਕਾਰਗਾਰ ਸਾਬਿਤ ਹੁੰਦੀ ਹੈ ‘ਮੂੰਗਫਲੀ’, ਜਾਣੋ ਹੋਰ ਵੀ ਫਾਇਦੇ,ਸਸਤੇ ਬਦਾਮ ਦੇ ਨਾਮ ਵਜੋਂ ਜਾਣੀ ਜਾਂਦੀ ਮੂੰਗਫਲੀ ਦੇ ਅਨੇਕਾਂ ਫਾਇਦੇ ਹਨ। ਇਸ ‘ਚ ਉਹ ਸਾਰੇ ਤੱਤ ਪਾਏ ਜਾਂਦੇ ਹਨ, ਜੋ ਬਦਾਮ ‘ਚ ਮੌਜੂਦ ਹੁੰਦੇ ਹਨ। ਇਸ ‘ਚ ਕਾਫੀ ਮਾਤਰਾ ‘ਚ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਸਰੀਰਕ ਵਾਧੇ ਲਈ ਬਹੁਤ ਜ਼ਰੂਰੀ ਹੈ। ਮਾਹਰਾਂ ਮੁਤਾਬਕ ਇਸ ਦਾ ਸਭ ਤੋਂ ਵੱਡਾ ਫਾਇਦਾ ਲੋਕਾਂ ਨੂੰ ਭਾਰ ਘਟਾਉਣ ਲਈ ਹੁੰਦਾ ਹੈ।

ਡਾਇਬਟੀਜ਼ ਨੂੰ ਦੂਰ ਕਰਦੀ ਹੈ ਮੂੰਗਫਲੀ: ਮੂੰਗਫਲੀ ‘ਚ ਵੱਡੀ ਮਾਤਰਾ ‘ਚ ਮਿਨਰਲਸ ਵੀ ਪਾਏ ਜਾਂਦੇ ਹਨ ਤੇ ਇਹ ਕਾਰਬੋਹਾਈਡਰੇਟ, ਮੈਟਾਬਲੀਜ਼ਮ, ਕੈਲਸ਼ੀਅਮ ਅਤੇ ਬਲੱਡ ਸ਼ੂਗਰ ਨੂੰ ਰੈਗੂਲੇਟ ਕਰਦੇ ਹਨ।ਜੇਕਰ ਤੁਹਾਨੂੰ ਡਾਇਬਟੀਜ਼ ਹੈ ਤਾਂ ਆਪਣੇ ਡਾਕਟਰ ਦੀ ਸਲਾਹ ਲੈ ਕੇ ਮੂੰਗਫਲੀ ਖਾ ਸਕਦੇ ਹੋ।

ਭਾਰ ਘਟਾਉਣ ‘ਚ ਲਾਹੇਵੰਦ: ਮੂੰਗਫਲੀ ਭਾਰ ਘੱਟ ਕਰਨ ‘ਚ ਬਹੁਤ ਮਦਦਗਾਰ ਸਾਬਤ ਹੁੰਦੀ ਹੈ। ਮੂੰਗਫਲੀ ਖਾਣ ਤੋਂ ਬਾਅਦ ਲੰਬੇ ਸਮੇਂ ਤੱਕ ਭੁੱਖ ਦਾ ਅਹਿਸਾਸ ਨਹੀਂ ਹੁੰਦਾ ਹੈ। ਜਿਸ ਕਰਕੇ ਤੁਹਾਨੂੰ ਭਾਰ ਘੱਟ ਕਰਨ ‘ਚ ਅਸਾਨੀ ਹੁੰਦੀ ਹੈ।

ਸਕਿਨ ਲਈ ਵੀ ਹੁੰਦੀ ਹੈ ਫਾਇਦੇਮੰਦ: ਮੂੰਗਫਲੀ ਸਿਹਤ ਦੇ ਨਾਲ-ਨਾਲ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਮੂੰਗਫਲੀ ‘ਚ ਮੌਜੂਦ ਮੋਨੋਸੈਚੁਰੇਟਿਡ ਐਸਿਡ ਸਕਿਨ ਨੂੰ ਹਾਈਡਰੇਟ ਕਰਨ ਦੇ ਨਾਲ ਸਕਿਨ ‘ਚ ਗਲੋ ਵੀ ਲਿਆਉਦਾ ਹੈ।

About Sanjhi Soch 472 Articles
Sanjhi Soch gives you daily dose of Genuine news. Sanjhi soch is an worldwide newspaper trusted by millions.