ਕੀ ਹੈ ਡਾਇਬਟੀਜ਼? ਜਾਣੋ, ਪ੍ਰਕਾਰ ਤੇ ਲੱਛਣ

ਕੀ ਹੈ ਡਾਇਬਟੀਜ਼? ਜਾਣੋ, ਪ੍ਰਕਾਰ ਤੇ ਲੱਛਣ,ਡਾਇਬਟੀਜ਼ ਦੀ ਬਿਮਾਰੀ ਅੱਜ ਕੱਲ੍ਹ ਸਾਡੇ ਪਿੰਡਾਂ ਅਤੇ ਸ਼ਹਿਰਾਂ ‘ਚ ਜ਼ਿਆਦਾ ਮਾਤਰਾ ‘ਚ ਫੈਲ ਚੁੱਕੀ ਹੈ।ਜਿਸ ਕਾਰਨ ਇਹ ਇੱਕ ਘਰੇਲੂ ਨਾਮ ਬਣ ਗਿਆ ਹੈ। ਲਗਭਗ ਹਰ ਇੱਕ ਇਨਸਾਨ ਇਸ ਦਾ ਸ਼ਿਕਾਰ ਬਣ ਚੁੱਕਾ ਹੈ, ਭਲਾ ਉਹ ਪਰਿਵਾਰ ਦਾ ਮੈਂਬਰ ਹੋਵੇ ਜਾਂ ਰਿਸ਼ਤੇਦਾਰ।ਸਾਡੇ ਆਸ -ਪਾਸ ਹਰ ਕੋਈ ਇਸ ਬਿਮਾਰੀ ਤੋਂ ਪੀੜਤ ਹੈ। ਪਰ ਸਾਨੂੰ ਇਸ ਦੇ ਬਾਰੇ ਪੂਰੀ ਜਾਣਕਾਰੀ ਅਜੇ ਤੱਕ ਵੀ ਨਹੀਂ ਹੈ ਅਤੇ ਅਧੂਰੀ ਜਾਣਕਾਰੀ ਸਾਡੇ ਲਈ ਖਤਰਨਾਕ ਸਾਬਤ ਹੋ ਸਕਦੀ ਹੈ।

ਡਾਇਬਟੀਜ਼ ਕਿਉਂ ਹੁੰਦੀ ਹੈ ਤੇ ਇਸ ਦੇ ਪ੍ਰਕਾਰ:

ਡਾਇਬਟੀਜ਼ ਜ਼ਿਆਦਾਤਰ 2 ਕਾਰਨਾਂ ਕਰਕੇ ਹੁੰਦੀ ਹੈ ।

ਇਨਸੁਲਿਨ ਦੀ ਘਾਟ ਹੋ ਜਾਂਦੀ ਹੈ।ਇਨਸੁਲਿਨ ਬੀਟਾ ਸੈੱਲਾਂ ਦੁਆਰਾ ਤਿਆਰ ਕੀਤਾ ਇੱਕ ਪੇਪਟਾਇਡ ਹਾਰਮੋਨ ਹੁੰਦਾ ਹੈ, ਜੋ ਖੂਨ ‘ਚ ਗੁਲੂਕੋਜ਼ ਦੀ ਮਾਤਰਾ ਨੂੰ ਨਿਯਮਤ ਕਰਦਾ ਹੈ। ਇਸ ਦੀ ਕਮੀ ਕਰਕੇ ਡਾਇਬਟੀਜ਼ ਹੁੰਦੀ ਹੈ।

Type 2 ਇਸ ਪ੍ਰਕਾਰ ਦੀ ਡਾਇਬਟੀਜ਼ ਉਸ ਸਮੇਂ ਹੁੰਦੀ ਹੈ, ਜਦੋਂ ਸਰੀਰ ਦੇ ਸੈੱਲ ਇਨਸੁਲਿਨ ਪ੍ਰਤੀ ਕੰਮ ਕਰਨਾ ਬੰਦ ਕਰ ਦਿੰਦੇ ਹਨ। ਇਸ ਦਾ ਖ਼ਤਰਾ ਉਦੋਂ ਵਧੇਰੇ ਹੁੰਦਾ ਹੈ, ਜਦੋਂ ਤੁਸੀਂ ਮੋਟੇ ਹੋਣ ਲੱਗਦੇ ਹੋ ਤੇ ਕੋਈ ਵੀ ਭਾਰਾ-ਜ਼ੋਰ ਵਾਲਾ ਕੰਮ ਨਹੀਂ ਕਰਦੇ ।

ਉਸ ਸਮੇਂ ਵੀ ਡਾਇਬਟੀਜ਼ ਦਾ ਖ਼ਤਰਾ ਵੱਧ ਜਾਂਦਾ ਹੈ, ਜਦੋਂ ਤੁਸੀਂ ਬੁਢਾਪੇ ਵੱਲ ਨੂੰ ਤੁਰ ਪੈਂਦੇ ਹੋ ਜਾਂ ਫਿਰ ਤੁਹਾਡੇ ਪਰਿਵਾਰ ਦੀ ਪੀੜੀ ‘ਚ ਇਹ ਬਿਮਾਰੀ ਹੁੰਦੀ ਹੈ।

ਪੂਰਵ ਡਾਇਬਟੀਜ਼: ਇਹ ਉਹ ਪੜਾਅ ਹੈ, ਜਿਸ ਵਿੱਚ ਸ਼ੂਗਰ ਦੀ ਖੂਨ ‘ਚ ਮਾਤਰਾ ਆਮ ਤੋਂ ਵੱਧ ਹੁੰਦੀ ਹੈ। ਪਰ ਉਨ੍ਹੀ ਨਹੀਂ ਜਿਨ੍ਹੀ Type2 ਡਾਇਬਟੀਜ਼ ਵਿੱਚ ਹੁੰਦੀ ਹੈ। ਪਰ ਕਿਸੇ ਵਿਚ ਵੀ ਇਸ ਦੇ ਲੱਛਣ ਹੋਣ ਤਾਂ Type 2 ਦਾ ਖ਼ਤਰਾ ਵਧ ਜਾਂਦਾ ਹੈ। ਤੁਸੀਂ ਕੁਝ ਤਬਦੀਲੀਆਂ ਨਾਲ ਆਪਣੇ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਤ ਕਰ ਸਕਦੇ ਹੋ।

ਗਰਭਵਤੀ ਡਾਇਬਟੀਜ਼: ਇਸ ਤਰ੍ਹਾਂ ਦੀ ਡਾਇਬਟੀਜ਼ ਗਰਭਵਤੀ ਔਰਤਾਂ ਵਿਚ ਪਾਈ ਜਾਂਦੀ ਹੈ।ਜ਼ਰੂਰੀ ਨਹੀਂ ਹੈ ਕਿ ਇਹ ਪਿਛੋਕੜ ਪੀੜੀ ‘ਚ ਹੋਵੇ ਪਰ ਮੌਜੂਦਾ ਸਮੇਂ ‘ਚ ਸ਼ੂਗਰ ਦੀ ਖੂਨ ਵਿਚ ਮਾਤਰਾ ਵੱਧ ਹੋਣ ਕਰਕੇ ਹੋ ਸਕਦੀ ਹੈ।

ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਦੇ ਹਾਲਾਤ ਹਮੇਸ਼ਾਂ ਨਹੀਂ ਰਹਿੰਦੇ। ਇਹ ਉਦੋਂ ਠੀਕ ਹੋ ਜਾਂਦੇ ਹਨ,  ਜਦੋਂ ਮਾਂ ਬੱਚੇ ਨੂੰ ਜਨਮ ਦੇ ਦਿੰਦੀ ਹੈ।

ਲੱਛਣ: ਡਾਇਬਟੀਜ਼ ਦੇ ਬਹੁਤ ਸਾਰੇ ਲੱਛਣ ਹਨ, ਪਰ ਜ਼ਿਆਦਾਤਰ ਜਿਨ੍ਹਾਂ ‘ਚ ਸਾਨੂੰ ਡਾਇਬਟੀਜ਼ ਪਛਾਣਨ ਦੀ ਆਸਾਨੀ ਹੁੰਦੀ ਹੈ, ਉਹ ਹੇਠ ਲਿਖੇ ਅਨੁਸਾਰ ਹਨ।

ਅਕਸਰ ਪਿਸ਼ਾਬ ਆਉਣਾ
ਜ਼ਿਆਦਾ ਪਿਆਸ ਲੱਗਣੀ
ਜ਼ਿਆਦਾ ਭੁੱਖ ਲੱਗਣੀ
ਸਿਰ ਦਰਦ

About Sanjhi Soch 472 Articles
Sanjhi Soch gives you daily dose of Genuine news. Sanjhi soch is an worldwide newspaper trusted by millions.