2020 ‘ਚ ਰਾਸ਼ਟਰਪਤੀ ਦੀ ਚੋਣ ਲੜਨ ਲਈ ਟਰੰਪ ਨੇ ਦਿੱਤੇ ਸੰਕੇਤ

ਨਿਊਯਾਰਕ  – ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਮਵਾਰ ਨੂੰ ਸਪਸ਼ਟ ਤੌਰ ‘ਤੇ ਇਹ ਸੰਕੇਤ ਦਿੱਤਾ ਕਿ ਉਹ ਲੰਬੀ ਦੌੜ ਦੇ ਲਈ ਤਿਆਰੀ ਕਰ ਰਹੇ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਲੰਬੀ ਰੈਲੀਆਂ ਨਾਲ ਉਨ੍ਹਾਂ ਦੇ ਸਿਆਸੀ ਆਧਾਰ ਦੇ ‘ਪਹਿਲਾਂ ਤੋਂ ਵੱਡੇ ਅਤੇ ਮਜ਼ਬੂਤ’ ਹੋਣ ਦਾ ਪਤਾ ਚਲਦਾ ਹੈ। ਉਨ੍ਹਾਂ ਨੇ 2020 ਵਿਚ ਹੋਣ ਵਾਲੇ ਅਗਲੇ ਰਾਸ਼ਟਰਪਤੀ ਚੋਣਾਂ ਵਿਚ ਉਤਰਨ ਦਾ ਵੀ ਇਸ਼ਾਰਾ ਕੀਤਾ। ਅਮਰੀਕੀ ਰਾਸ਼ਟਰਪਤੀ ਦੇ ਤੌਰ ‘ਤੇ ਅਪਣੇ ਕਾਰਜਕਾਲ ਦੇ 200 ਦਿਨ ਪੂਰੇ ਹੋਣ ‘ਤੇ ਇਕ ਤੋਂ ਬਾਅਦ ਇਕ ਕੀਤੇ ਟਵੀਟਸ ਦੀ ਲੜੀ ਵਿਚ ਟਰੰਪ ਨੇ ਕਿਹਾ, ‘ਟਰੰਪ ਦਾ ਆਧਾਰ ਪਹਿਲਾਂ ਨਾਲੋਂ ਵੀ ਕਾਫੀ ਵੱਡਾ ਅਤੇ ਮਜ਼ਬੂਤ ਹੈ । ਪੇਨ, ਉਹਾਇਓ, ਲੋਵਾ ਅਤੇ ਵੈਸਟ ਵਰਜੀਨੀਆ ਵਿਚ ਹੋਈ ਰੈਲੀਆਂ ਨੂੰ ਵੇਖੋ। ਉਨ੍ਹਾਂ ਕਿਹਾ ਕਿ ਫੈਕਟ ਇਹ ਹੈ ਕਿ ਫੇਕ ਨਿਊਜ ਅਤੇ ਰਸ਼ੀਅਨ ਗੰਢਤੁੱਪ ਸਟੋਰੀ, ਰਿਕਾਰਡ ਸਟਾਕ ਮਾਰਕਿਟ, ਬਾਰਡਰ ਸੁਰੱਖਿਆ, ਸੈਨਿਕ ਸਮਰਥਾ, ਨੌਕਰੀ, ਆਰਥਿਕ ਉਤਸ਼ਾਹ ਸਮੇਤ ਕਈ ਚੀਜ਼ਾਂ ਨੇ ਟਰੰਪ ਬੇਸ ਨੂੰ ਹੋਰ ਵੀ ਕਰੀਬ ਕੀਤਾ ਹੈ। ਟਰੰਪ ਨੇ ਇਸ ਦੌਰਾਨ ਮੀਡੀਆ ‘ਤੇ ਵੀ ਅਪਣੀ ਭੜਾਸ ਕੱਢੀ। ਉਨ੍ਹਾਂ ਨੇ ਕਿਹਾ ਕਿ ਲਿਬਰਲ ਮੀਡੀਆ ਮੇਰੀ ਸਫਲਤਾ ਦੀ ਵੀ ਰਿਪੋਰਟ ਨਹੀਂ ਕਰਦਾ ਹੈ। ਇਹ ਭਰੋਸਾ ਕਰਨਾ ਮੁਸ਼ਕਲ ਹੈ ਕਿ ਸੀਐਨਐਨ, ਏਬੀਸੀ, ਐਨਬੀਸੀ, ਸੀਬੀਐਸ, ਨਿਊਯਾਰਕ ਟਾਈਮਸ ‘ਤੇ ਦਿਨ ਰਾਤ ਚੱਲਣ ਵਾਲੀ ਫੇਕ ਨਿਊਜ ਦੇ ਬਾਵਜੂਦ ਟਰੰਪ ਬੇਸ ਹਰ ਵੀ ਮਜ਼ਬੂਤ ਹੋ ਰਿਹਾ ਹੈ।

Be the first to comment

Leave a Reply