ਪ੍ਰੀਤੀ ਸਪਰੂ ਪੰਜਾਬ ਸਰਕਾਰ ਤੋਂ ਕਿਉਂ ਨਾਰਾਜ਼?

ਆਪਣੇ ਸਮੇਂ ਦੀ ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਪ੍ਰੀਤੀ ਸਪਰੂ ਜਲਦ ਹੀ ਬਤੌਰ ਨਿਰਦੇਸ਼ਕ ਪੰਜਾਬੀ ਫ਼ਿਲਮ ਲੈ ਕੇ ਆ ਰਹੇ ਹਨ। ਇਸ ਫ਼ਿਲਮ ਵਿੱਚ ਉਹ ਖ਼ੁਦ ਵੀ ਅਦਾਕਾਰ ਗੁੱਗੂ ਗਿੱਲ ਦੇ ਨਾਲ ਪਰਦੇ ’ਤੇ ਨਜ਼ਰ ਆਉਣਗੇ। ਉਨ੍ਹਾਂ ਆਪਣੀ ਪੰਜਾਬੀ ਫ਼ਿਲਮਾਂ ਵਿੱਚ ਐਂਟਰੀ, ਬਤੌਰ ਨਿਰਦੇਸ਼ਕ ਨਵੀਂ ਫ਼ਿਲਮ ਅਤੇ ਹੋਰਨਾਂ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ।