ਦਿੱਲੀ ਵਿਧਾਨ ਸਭਾ ਚੋਣਾਂ: ਨਤੀਜਾ ਜੋ ਵੀ ਹੋਵੇ ਜਿੰਮੇਵਾਰੀ ਮੇਰੀ – ਮਨੋਜ ਤਿਵਾੜੀ

ਨਵੀਂ ਦਿੱਲੀ- ਅੱਜ ਮੰਗਲਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ। ਜਿਸ ‘ਚ ਹੁਣ ਤੱਕ ਜੋ ਵੀ ਰੁਝਾਨ ਆਏ ਹਨ ਉਨ੍ਹਾਂ ‘ਚ ਆਪ ਅੱਗੇ ਹੈ ਤੇ ਭਾਜਪਾ ਪਿੱਛੇ ਚੱਲ ਰਹੀ ਹੈ। ਜਿਸ ‘ਤੇ ਦਿੱਲੀ ਭਾਜਪਾ ਇਕਾਈ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਕਿਹਾ ਹੈ ਕਿ ਇਨ੍ਹਾਂ ਚੋਣਾਂ ਦੌਰਾਨ ਜੋ ਵੀ ਨਤੀਜੇ ਆਉਣ ਉਸ ਲਈ ਉਹ ਤਿਆਰ ਹਨ ਤੇ ਜਿੰਮੇਵਾਰੀ ਲੈਣਗੇ। ਫਿਲਹਾਲ ਉਨ੍ਹਾਂ ਨੇ ਕਿਹਾ ਹੈ ਕਿ ਸ਼ੁਰੂਆਤੀ ਰੁਝਾਨ ਸਾਡੇ ਹੱਕ ‘ਚ ਨਹੀਂ ਆਏ ਹਨ ਪਰ ਜਿਉਂ-ਜਿਉਂ ਵੋਟਾਂ ਦੀ ਗਿਣਤੀ ਹੋ ਰਹੀ ਹੈ ਉਮੀਦ ਹੈ ਕਿ ਸਾਡੀ ਪਾਰਟੀ ਬਿਹਤਰ ਕਰੇਗੀ। ਇਹ ਸਿਰਫ ਰੁਝਾਂਨ ਹਨ ਜੋ ਕਿ ਕਦੇ ਵੀ ਬਦਲ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਦੇ ਰੁਝਾਨਾਂ ‘ਚ 70 ਸੀਟਾਂ ‘ਚ ਆਮ ਆਦਮੀ ਪਾਰਟੀ 56 ਸੀਟਾਂ ‘ਤੇ ਅੱਗੇ ਚੱਲ ਰਹੀ ਹੈ ਜਦੋਂ ਕਿ ਬੀਜੇਪੀ ਸਿਰਫ 14 ਸੀਟਾਂ ‘ਤੇ ਹੀ ਅੱਗੇ ਚੱਲ ਰਹੀ ਹੈ ਜਦੋਂ ਕਿ ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ੍ਹਿਆ।