Delhi Election Results 2020: ਚੋਣ ਕਮਿਸ਼ਨ ਦੇ ਰੁਝਾਨਾਂ ‘ਚ ਵੀ ਕੇਜਰੀਵਾਲ ਨੂੰ ਬਹੁਮਤ, AAP ਦੇ ਖਾਤੇ ‘ਚ 45 ਸੀਟਾਂ

ਦਿੱਲੀ ਵਿਧਾਨ ਸਭਾ ਚੋਣਾਂ 2020 (Delhi Election Results 2020) ਦੇ ਹੁਣ ਤੱਕ ਦੇ ਰੁਝਾਨਾਂ ‘ਚ ਆਮ ਆਦਮੀ ਪਾਰਟੀ ਬਹੁਮਤ ਦੇ ਨਾਲ ਸਰਕਾਰ ਬਣਾਉਂਦੇ ਹੋਏ ਦਿਖ ਰਹੀ ਹੈ। ਚੋਣ ਕਮਿਸ਼ਨ ਵੱਲੋਂ ਹੁਣ ਤੱਕ ਜਾਰੀ ਕੀਤੇ ਗਏ 67 ਸੀਟਾਂ ਦੇ ਅੰਕੜੇ ‘ਚ ਆਮ ਆਦਮੀ ਪਾਰਟੀ 45 ਸੀਟਾਂ ਤੇ ਅੱਗੇ ਚਲਦੇ ਹੋਏ ਦਿਖਾਈ ਦੇ ਰਹੀ ਹੈ। ਉੱਥੇ ਭਾਰਤੀ ਜਨਤਾ ਪਾਰਟੀ 19 ਸੀਟਾਂ ਤੇ ਅੱਗੇ ਚੱਲ ਰਹੀ ਹੈ।

ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਿਕ, ਸਾਢੇ ਦਸ ਵਜੇ ਤੱਕ ਆਪ ਨੂੰ 51.47% ਵੋਟ ਮਿਲੇ ਹਨ ਅਤੇ ਬੀਜੇਪੀ ਨੂੰ 40.84 ਫੀਸਦ ਵੋਟ ਮਿਲੇ ਹਨ। ਉੱਥੇ ਕਾਂਗਰਸ ਨੂੰ ਹੁਣ ਤੱਕ 4.35 ਫੀਸਦ ਵੋਟ ਹੀ ਮਿਲੇ ਹਨ।