Delhi Election Results 2020 Updates: ਦਿੱਲੀ ਚੋਣਾਂ ਦਾ ਆਇਆ ਪਹਿਲਾ ਨਤੀਜਾ, ਸੀਲਮਪੁਰ ਤੋਂ ਆਪ ਉਮੀਦਵਾਰ ਜਿੱਤਿਆ

12:36PM: ਦਿੱਲੀ ਚੋਣਾਂ ਦੇ ਨਤੀਜੇ ਆਉਣ ਲੱਗੇ ਹਨ। ਦਰਅਸਲ, ਆਮ ਆਦਮੀ ਪਾਰਟੀ ਨੇ ਇਕ ਸੀਟ ’ਤੇ ਜਿੱਤ ਹਾਸਿਲ ਕਰ ਲਈ ਹੈ। ਦਿੱਲੀ ਵਿਧਾਨਸਭਾ ਸੀਟ ਸੀਲਮਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਬਦੁੱਲ ਰਹਿਮਾਨ ਨੇ ਜਿੱਤ ਹਾਸਿਲ ਕਰ ਲਈ ਹੈ।

12:20 PM: ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਜਾਰੀ ਹਨ, ਜਿਸ ‘ਚ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ। ਉਥੇ ਹੀ ਕੁਝ ਹੈਰਾਨ ਕਰਨ ਵਾਲੇ ਅੰਕੜੇ ਵੀ ਮਿਲ ਰਹੇ ਹਨ। ਦਰਅਸਲ, ਕਈ ਦਿੱਗਜ਼ ਆਗੂ ਪਿਛੜਦੇ ਹੋਏ ਦਿਖਾਈ ਦੇ ਰਹੇ ਹਨ। ਜਿਨ੍ਹਾਂ ‘ਚ ਕਈ ਵੱਡੇ ਨਾਮ ਸ਼ਾਮਿਲ ਹਨ।

ਗਾਂਧੀਨਗਰ ਸੀਟ ਤੋਂ ਕਾਂਗਰਸੀ ਉਮੀਦਵਾਰ ਅਰਵਿੰਦਰ ਸਿੰਘ ਲਵਲੀ, ਛਾਉਣੀ ਸੀਟ ਤੋਂ ਐਨ.ਸੀ.ਪੀ ਉਮੀਦਵਾਰ ਕਮਾਂਡੋ ਸੁਰਿੰਦਰ। ਸਾਹਰਦਾ ਸੀਟ ਤੋਂ ਆਪ ਉਮੀਦਵਾਰ ਅਤੇ ਵਿਧਾਨ ਸਭਾ ਸਪੀਕਰ ਰਾਮ ਨਿਵਾਸ ਗੋਇਲ। ਚਾਂਦਨੀ ਚੌਂਕ ਸੀਟ ਤੋਂ ਅਲਕਾ ਲਾਬਾਂ ਅਤੇ ਦਵਾਰਕਾ ਸੀਟ ਤੋਂ ਕਾਂਗਰਸੀ ਉਮੀਦਵਾਰ ਆਦਰਸ਼ ਸ਼ਾਸਤਰੀ ਪਿੱਛੇ ਚੱਲ ਰਹੇ ਹਨ।

11:51 AM: ਪਟਪੜਗੰਜ ਸੀਟ ਤੋਂ “ਆਪ” ਉਮੀਦਵਾਰ ਮਨੀਸ਼ ਸਿਸੋਦੀਆ 1500 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਉਹਨਾਂ ਦਾ ਮੁਕਾਬਲਾ ਭਾਜਪਾ ਦੇ ਉਮੀਦਵਾਰ ਰਵਿੰਦਰ ਸਿੰਘ ਨੇਗੀ ਨਾਲ ਹੈ, ਜਿਸ ‘ਚ ਰਵਿੰਦਰ ਸਿੰਘ ਨੇਗੀ ਮਨੀਸ਼ ਸਿਸੋਦੀਆ ਨੂੰ ਟੱਕਰ ਦੇ ਰਹੇ ਹਨ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਮਨੀਸ਼ ਸਿਸੋਦੀਆ ਦਿੱਲੀ ਸਰਕਾਰ ਦਾ ਉੱਪ ਮੁੱਖ ਮੰਤਰੀ ਹੈ ਤੇ ਆ ਰਹੇ ਅੰਕੜਿਆਂ ਨੇ ਹੈਰਾਨ ਕਰਕੇ ਰੱਖ ਦਿੱਤਾ ਹੈ।

ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਹਮੇਸ਼ਾ ਸਿੱਖਿਆ ਲਈ ਆਵਾਜ਼ ਚੁੱਕਣ ਵਾਲਾ ਸਿੱਖਿਆ ਮੰਤਰੀ ਕਿਉਂ ਪਛੜਦਾ ਜਾ ਰਿਹਾ ਹੈ ?

11:21 AM: ਦਿੱਲੀ ਵਿਧਾਨ ਸਭਾ ਚੋਣਾਂ ਨਾਲ ਜੁੜੀ ਵੱਡੀ ਖਬਰ ਆ ਰਹੀ ਹੈ ਕਿ ਕਾਂਗਰਸ ਨੇ ਫਾਈਨਲ ਨਤੀਜਿਆਂ ਤੋਂ ਪਹਿਲਾਂ ਹੀ ਕਾਂਗਰਸ ਨੇ ਹਾਰ ਮੰਨ ਲਈ ਹੈ। ਕਾਂਗਰਸ ਦੇ ਸੰਸਦ ਅਧੀਰ ਰੰਜਨ ਨੇ ਬਿਆਨ ਦਿੱਤਾ ਹੈ ਕਿ ਅਸੀਂ ਸਿਰਫ ਹਾਜ਼ਰੀ ਲਗਾਉਣ ਲਈ ਚੋਣ ਲੜੀ ਸੀ ਤੇ ਅਸਲੀ ਮੁਕਾਬਲਾ ਆਪ ਤੇ ਭਾਜਪਾ ਵਿਚਾਲੇ ਹੈ।

11:05 AM: ਗਾਂਧੀਨਗਰ ਤੋਂ “ਆਪ” ਉਮੀਦਵਾਰ ਨਵੀਨ ਚੌਧਰੀ 5800 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ “ਆਪ’ 54 ਸੀਟਾਂ, ਭਾਜਪਾ ਨੇ 16 ‘ਤੇ ਲੀਡ ਬਣਾਈ ਹੋਈ ਹੈ, ਪਰ ਕਾਂਗਰਸ ਨੇ ਅਜੇ ਤੱਕ ਖਾਤਾ ਵੀ ਨਹੀਂ ਖੋਲਿਆ ਹੈ।

10:58 AM: ਚਾਂਦਨੀ ਚੌਂਕ ਸੀਟ ਤੋਂ ਕਾਂਗਰਸ ਦੀ ਉਮੀਦਵਾਰ ਅਲਕਾ ਲਾਬਾਂ ਸ਼ੁਰੁਆਤੀ ਰੁਝਾਨ ਤੋਂ ਹੀ ਪਿੱਛੇ ਚੱਲ ਰਹੀ ਹੈ। ਉਹਨਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਰਲਹਾਦ ਸਿੰਘ ਸਾਹਨੀ ਨਾਲ ਹੈ। ਤੁਹਾਨੂੰ ਦੱਸ ਦੇਈਏ ਕਿ “ਆਪ’ 50 ਸੀਟਾਂ, ਭਾਜਪਾ ਨੇ 18 ‘ਤੇ ਲੀਡ ਬਣਾਈ ਹੋਈ ਹੈ, ਪਰ ਕਾਂਗਰਸ ਨੇ ਅਜੇ ਤੱਕ ਖਾਤਾ ਵੀ ਨਹੀਂ ਖੋਲਿਆ ਹੈ।

9:57 AM: ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਸ਼ੁਰੂਆਤੀ ਰੁਝਾਨਾਂ ‘ਤੇ ਕਿਹਾ ਕਿ ਫਾਈਨਲ ਨਤੀਜਿਆਂ ਦਾ ਇੰਤਜ਼ਾਰ ਕਰੋ, ਅਸੀਂ ਵੱਡੀ ਜਿੱਤ ਦਰਜ ਕਰਾਂਗੇ।

9: 46 AM : ਸ਼ੁਰੂਆਤੀ ਰੁਝਾਨਾਂ ‘ਚ “ਆਪ” ਨੂੰ ਬਹੁਮਤ ਮਿਲਿਆ ਹੈ। ਰੁਝਾਨਾਂ ਨੂੰ ਦੇਖਦੇ ਹੋਏ ਦਿੱਲੀ ਸਥਿਤ ‘ਆਪ’ ਦਫਤਰ ‘ਚ ਜਸ਼ਨ ਦਾ ਮਾਹੌਲ ਹੈ। ਵਰਕਰਾਂ ਵੱਲੋਂ ਇੱਕ-ਦੂਸਰੇ ਨੂੰ ਮਿਠਾਈਆਂ ਖਵਾਈਆਂ ਜਾ ਰਹੀਆਂ ਹਨ। ਇਸ ਜਸ਼ਨ ਦੌਰਾਨ ਆਮ ਆਦਮੀ ਪਾਰਟੀ ਨੇਤਾ ਅਰਵਿੰਦ ਕੇਜਰੀਵਾਲ ਪਾਰਟੀ ਦੇ ਦਫਤਰ ਪਹੁੰਚ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਸੀਟ ਤੋਂ ਚੋਣ ਲੜ ਰਹੇ ਹਨ ਤੇ ਉਹ ਭਾਜਪਾ ਦੇ ਉਮੀਦਵਾਰ ਸੁਨੀਲ ਕੁਮਾਰ ਯਾਦਵ ਨੂੰ ਟੱਕਰ ਦੇ ਰਹੇ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਉਹ ਆਪਣੀ ਸੀਟ ਤੋਂ ਅੱਗੇ ਚੱਲ ਰਹੇ ਹਨ।

9:19 AM : ਸ਼ੁਰੂਆਤੀ ਰੁਝਾਨ ‘ਚ ਆਮ ਆਦਮੀ ਪਾਰਟੀ ਨੇ ਵੱਡੀ ਲੀਡ ਹਾਸਲ ਕਰ ਲਈ ਹੈ। ਜਿਸ ਦੌਰਾਨ ਦਿੱਲੀ ਸਥਿਤ ਦਫਤਰ ‘ਚ ਵਰਕਰਾਂ ਵੱਲੋਂ ਜਿੱਤ ਦਾ ਜਸ਼ਨ ਸ਼ੁਰੂ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ੁਰੂਆਤੀ ਰੁਝਾਨਾਂ ‘ਚ ਆਮ ਆਦਮੀ ਪਾਰਟੀ ਨੇ 53 ਸੀਟਾਂ ਹਾਸਲ ਕਰ ਬਹੁਮਤ ਹਾਸਲ ਕਰ ਲਈ ਹੈ। ਇਸ ਦੌਰਾਨ ਭਾਜਪਾ 17 ਸੀਟਾਂ ਅਤੇ ਕਾਂਗਰਸ ਨੇ ਖਾਤਾ ਨਹੀਂ ਖੋਲਿਆ ਹੈ।

8:52 AM: ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾ ਜਾਰੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ। ਨਵੀਂ ਦਿੱਲੀ ਸੀਟ ਤੋਂ ਆਪ ਉਮੀਦਵਾਰ ਅਰਵਿੰਦ ਕੇਜਰੀਵਾਲ, ਚਾਂਦਨੀ ਚੌਂਕ ਸੀਟ ਤੋਂ ਪਰਲਾਹਦ ਸਿੰਘ ਸਾਹਨੀ, ਪਟਪੜਗੰਜ ਸੀਟ ਤੋਂ ਮਨੀਸ਼ ਸਿਸੋਦੀਆ ਅੱਗੇ ਚੱਲ ਰਹੇ ਹਨ। ਉਥੇ ਹੀ ਰੋਹਿਨੀ ਤੋਂ ਭਾਜਪਾ ਉਮੀਦਵਾਰ ਵਿਜੇੰਦਰ ਗੁਪਤਾ ਅੱਗੇ ਚੱਲ ਰਹੇ ਹਨ।

8:37 AM: ਦਿੱਲੀ ‘ਚ ਵੋਟਾਂ ਦੀ ਗਿਣਤੀ 8 ਵਜੇ ਤੋਂ ਸ਼ੁਰੂ ਹੋ ਗਈ, ਇਸ ਤੋਂ ਪਹਿਲਾਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਸ਼ੁਰੂਆਤੀ ਰੁਝਾਨਾਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ (ਆਪ) ਨੂੰ ਲੀਡ ਬਣਾਉਂਦੀ ਨਜ਼ਰ ਆ ਰਹੀ ਹੈ। ਭਾਜਪਾ ਦੂਜੇ ਨੰਬਰ ‘ਤੇ ਬਣੀ ਹੋਈ ਹੈ, ਜਦਕਿ ਕਾਂਗਰਸ ਅਜੇ ਤੱਕ ਖਾਤਾ ਨਹੀਂ ਖੋਲ ਸਕੀ। ਆਮ ਆਦਮੀ ਪਾਰਟੀ 52 ਸੀਟਾਂ, ਬੀਜੇਪੀ 13 ਅਤੇ ਕਾਂਗਰਸ ਨੇ ਅਜੇ ਤੱਕ ਖਾਤਾ ਵੀ ਨਹੀਂ ਖੋਲਿਆ ਹੈ।

8 AM : Delhi Election Results 2020: ਦਿੱਲੀ ਵਿਧਾਨ ਸਭਾ ਚੋਣਾਂ 2020 ਲਈ 8 ਫਰਵਰੀ ਨੂੰ ਵੋਟਾਂ ਪਈਆਂ ਸਨ, ਜਿਨ੍ਹਾਂ ਦੇ ਨਤੀਜੇ ਅੱਜ ਭਾਵ 11 ਫਰਵਰੀ ਨੂੰ ਐਲਾਨੇ ਜਾਣਗੇ। ਦਿੱਲੀ ਚੋਣਾਂ ਦੇ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਤੇ ਸ਼ਾਮ ਤੱਕ ਸਾਰੀਆਂ ਸੀਟਾਂ ਦੀ ਗਿਣਤੀ ਮੁਕੰਮਲ ਕਰ ਲਈ ਜਾਵੇਗੀ।

ਜਿਸ ਤੋਂ ਬਾਅਦ ਇਹ ਸਾਫ ਹੋ ਜਾਵੇਗਾ ਕਿ ਇਸ ਵਾਰ ਦਿੱਲੀ ਦਾ ਤਾਜ ਕਿਸ ਦੇ ਸਿਰ ਸਜੇਗਾ। ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਇਕ ਤੋਂ ਬਾਅਦ ਇਕ ਯਾਨੀ ਕਿ 9 ਵਜੇ ਤੋਂ ਸਾਰੀਆਂ 70 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਦੇ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ।

ਤੁਹਾਨੂੰ ਦੱਸ ਦੇਈਏ ਕਿ ਦਿੱਲੀ ਚੋਣਾਂ ‘ਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ (ਆਪ), ਭਾਜਪਾ ਅਤੇ ਕਾਂਗਰਸ ਵਿਚਾਲੇ ਰਿਹਾ। ਹੁਣ ਦੇਖਣਾ ਇਹ ਹੋਵੇਗਾ ਕਿ ਆਖਰਕਾਰ ਕੌਣ ਹੋਵੇਗਾ ਦਿੱਲੀ ਦਾ ਕਿੰਗ।

ਵਧੇਰੇ ਐਗਜ਼ਿਟ ਪੋਲ ਦੇ ਅੰਕੜੇ ਦੱਸ ਰਹੇ ਹਨ ਕਿ ਅਰਵਿੰਦ ਕੇਜਰੀਵਾਲ ਦਿੱਲੀ ਵਿਚ ‘ਹੈਟ੍ਰਿਕ’ ਲਗਾਉਣਗੇ। ਹਾਲਾਂਕਿ, ਭਾਜਪਾ ਆਪਣੇ ਆਪ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ।

ਇਸ ਵਾਰ ਦਿੱਲੀ ਵਿਧਾਨ ਸਭਾ ਚੋਣਾਂ ‘ਚ 62.59 ਪ੍ਰਤੀਸ਼ਤ ਵੋਟਿੰਗ ਹੋਈ ਹੈ, ਜਦਕਿ ਸਾਲ 2015 ‘ਚ 67.47 ਪ੍ਰਤੀਸ਼ਤ ਵੋਟਿੰਗ ਹੋਈ ਸੀ।

70 ਵਿਧਾਨ ਸਭਾ ਸੀਟਾਂ ਲਈ ਸ਼ਨੀਵਾਰ ਨੂੰ ਹੋਈ ਵੋਟਿੰਗ ਦੇ ਲਈ ਦਿੱਲੀ ‘ਚ ਕਰੀਬ 2700 ਪੋਲਿੰਗ ਸਟੇਸ਼ਨ ਅਤੇ 13 ਹਜ਼ਾਰ ਬੂਥ ਬਣਾਏ ਗਏ ਸੀ, ਉਥੇ ਹੀ ਵੋਟਾਂ ਦੀ ਗਿਣਤੀ ਦੇ ਲਈ ਕਰੀਬ 21 ਕੇਂਦਰ ਬਣਾਏ ਗਏ ਹਨ।

ਜ਼ਿਕਰਯੋਗ ਹੈ ਕਿ ਦਿੱਲੀ ‘ਚ 70 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਈ। ਇਨ੍ਹਾਂ ਚੋਣਾਂ ‘ਚ ਕੁੱਲ 672 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ, ਉਨ੍ਹਾਂ ਦੀ ਕਿਸਮਤ ਈ. ਵੀ. ਐੱਮ. ਮਸ਼ੀਨਾਂ ‘ਚ ਬੰਦ ਹੈ, ਜਿਸ ਦਾ ਫੈਸਲਾ ਅੱਜ ਹੋਵੇਗਾ।