ਕੋਰੋਨਾਵਾਇਰਸ ਕਰਕੇ ਇੱਕ ਦਿਨ ‘ਚ 242 ਮੌਤਾਂ, ਮੋਬਾਇਲ ਕਾਂਗਰਸ ਰੱਦ

ਕੋਰੋਨਾਵਾਇਰਸ ਕਰਕੇ ਚੀਨ ਵਿੱਚ ਮੌਤਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਇਜ਼ਾਫ਼ਾ ਦਿਖਿਆ। ਚੀਨ ਦੇ ਹੁਬੇਈ ਸੂਬੇ ਵਿੱਚ ਬੁੱਧਵਾਰ ਨੂੰ ਘੱਟੋ-ਘੱਟ 242 ਮੌਤਾਂ ਦੀ ਸਿਰਫ਼ ਇੱਕ ਦਿਨ ਦੇ ਅੰਦਰ ਖ਼ਬਰ ਆਈ ਹੈ।ਮੰਨਿਆ ਜਾ ਰਿਹਾ ਹੈ ਕਿ 12 ਫਰਵਰੀ ਬੁੱਧਵਾਰ ਹੁਣ ਤੱਕ ਦਾ ਸਭ ਤੋਂ ਮਾੜਾ ਦਿਨ ਰਿਹਾ ਹੈ ਜਦੋਂ ਇਸ ਵਾਇਰਸ ਕਾਰਨ ਇੰਨੀਆਂ ਮੌਤਾਂ ਇਕੱਠੀਆਂ ਹੋਈਆਂ ਹਨ।ਦੂਜੇ ਪਾਸੇ ਰਾਹਤ ਦੀ ਖ਼ਬਰ ਇਹ ਹੈ ਕਿ ਚੀਨ ਵਿੱਚ ਇਸ ਵਾਇਰਸ ਕਾਰਨ ਸੰਕ੍ਰਮਿਤ ਹੋ ਰਹੇ ਲੋਕਾਂ ਦੀ ਗਿਣਤੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।ਵਿਸ਼ਵ ਸਿਹਤ ਸੰਗਠਨ ਨੇ ਵੀ ਕਿਹਾ ਹੈ ਕਿ ਚੀਨ ਵਿੱਚ ਵਾਇਰਸ ਦਾ ਅਸਰ ਘੱਟ ਹੁੰਦਾ ਦਿਖਾਈ ਦੇ ਰਿਹਾ ਹੈ ਪਰ ਦੂਜੇ ਮੁਲਕਾਂ ਵਿੱਚ ਇਸ ਦਾ ਫੈਲਣਾ ਜਾਰੀ ਰਹਿ ਸਕਦਾ ਹੈ।ਬੁੱਧਵਾਰ ਨੂੰ ਇਹ ਅੰਕੜਾ 2,015 ਸੀ ਜੋ ਦੋ ਹਫਤਿਆਂ ਵਿੱਚ ਸਭ ਤੋਂ ਘੱਟ ਰਿਹਾ। ਹੁਣ ਤੱਕ ਪੂਰੇ ਚੀਨ ਵਿੱਚ 1300 ਤੋਂ ਵੱਧ ਮੌਤਾਂ ਇਸ ਵਾਇਰਸ ਕਰਕੇ ਹੋ ਚੁੱਕੀਆਂ ਹਨ।ਇਸ ਦੇ ਪ੍ਰਭਾਵ ਹੇਠ ਆਏ ਲੋਕਾਂ ਦੀ ਕੁੱਲ ਗਿਣਤੀ 60 ਹਜ਼ਾਰ ਤੋਂ ਪਾਰ ਹੋ ਗਈ ਹੈ।