ਕੋਰੋਨਾ ਵਾਇਰਸ ਪੀੜਤ ਪਤਨੀ ਨੂੰ ਬਜ਼ੁਰਗ ਨੇ ਖੁਆਇਆ ਖਾਣਾ, ਵੀਡੀਓ ਵੇਖ ਹਰ ਅੱਖ ਹੋਈ ਨਮ

ਕਹਿੰਦੇ ਹਨ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ, ਜਿੱਥੇ ਇਕ ਪਾਸੇ ਦੁਨੀਆਂ ਭਰ ਦੇ ਲੋਕ ਵੈਲੇਨਟਾਈਨ-ਡੇ ਮਨਾ ਹਟੇ ਹਨ, ਉੱਥੇ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਚੀਨ ਦੇ ਬਜ਼ੁਰਗ ਜੋੜੋ ਦਾ ਇਕ ਵੀਡੀਓ ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ 87 ਸਾਲ ਦਾ ਬਜ਼ੁਰਗ ਕੋਰੋਨਾ ਵਾਇਰਸ ਨਾਲ ਪੀੜਤ ਪਤਨੀ ਨੂੰ ਖਾਣਾ ਅਤੇ ਪਾਣੀ ਦੇ ਰਿਹਾ ਹੈ। ਜਿਸ ਪਿੱਛੋਂ ਉਹ ਆਪ ਵੀ ਇਸ ਵਾਇਰਸ ਦੇ ਨਾਲ ਸੰਕਰਮਿਤ ਹੋ ਗਿਆ।ਦੱਸ ਦਈਏ ਕਿ ਟਵੀਟਰ ਉਤੇ ਇਸ ਵੀਡੀਓ ਨੂੰ ਪੀਪਲਜ਼ ਡੇਲੀ ਚਾਈਨਾ ਨੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ 12 ਫਰਵਰੀ ਨੂੰ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤਾ ਗਿਆ ਸੀ। ਇਸ ਵੀਡੀਓ ਦੇ ਨਾਲ ਕੈਪਸ਼ਨ ਵਿਚ ਲਿਖਿਆ ਹੈ, ਮੈਂ ਤੈਨੂੰ ਹਮੇਸ਼ਾ ਪਿਆਰ ਕਰਾਂਗਾ।