ਸਿਧਾਰਥ ਸ਼ੁਕਲਾ ਨੇ ਬਿੱਗ ਬੌਸ 13 ਦੀ ਟ੍ਰਾਫੀ ਕੀਤੀ ਆਪਣੇ ਨਾਮ

ਕਲਰਸ ਚੈਨਲ ਦੇ ਸੁਪਰਹਿੱਟ ਰਿਆਲਿਟੀ ਸ਼ੋਅ ਬਿੱਗ ਬੌਸ 13 ਦੀ ਟ੍ਰਾਫੀ ਉਤੇ ਸਿਧਾਰਥ ਸ਼ੁਕਲਾ ਨੇ ਆਪਣਾ ਕਬਜ਼ਾ ਕਰ ਲਿਆ ਹੈ। ਜਿਸ ਤੋਂ ਬਾਅਦ ਹੁਣ ਬਿੱਗ ਬੌਸ 13 ਦਾ ਸਫਰ ਖਤਮ ਹੋ ਗਿਆ ਹੈ। ਸਿਧਾਰਥ ਸ਼ੁਕਲਾ, ਬਿੱਗ ਬੌਸ 13 ਦੀ ਟ੍ਰਾਫੀ ਦੇ ਨਾਲ-ਨਾਲ 50 ਲੱਖ ਰੁਪਏ ਦੀ ਪ੍ਰਾਇਜ਼ ਮਨੀ ਨੂੰ ਵੀ ਆਪਣੇ ਘਰ ਲੈ ਜਾ ਰਹੇ ਹਨ।ਦੱਸ ਦਈਏ ਕਿ ਆਖਿਰ ’ਚ ਆਸਿਮ ਰਿਆਜ਼ ਤੇ ਸਿਧਾਰਥ ਸ਼ੁਕਲਾ ਦੇ ਵਿਚਾਲੇ ਮੁਕਾਬਲਾ ਹੋਇਆ। ਲਾਇਵ ਵੋਟਿੰਗ ਦੇ ਜਰੀਏ ਜੇਤੂ ਦੀ ਚੋਣ ਕੀਤੀ ਗਈ। ਜਿਸ ਵਿਚ ਸਿਧਾਰਥ ਸ਼ੁਕਲਾ ਆਸਿਮ ਰਿਆਜ਼ ਨੂੰ ਪਿੱਛੇ ਛੱਡਦੇ ਹੋਏ ਬਿੱਗ ਬੌਸ 13 ਦੀ ਟ੍ਰਾਫੀ ਨੂੰ ਆਪਣੇ ਨਾਂਅ ਕਰ ਲਿਆ। ਕਾਬਲੇਗੌਰ ਹੈ ਕਿ ਬਿੱਗ ਬੌਸ 13ਵਾਂ ਸੀਜ਼ਨ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਇਸ ਵਾਰ ਇਸ ਸ਼ੋਅ ਵਿਚ ਰੁਮਾਂਸ, ਝਗੜੇ ਤੋਂ ਲੈ ਕੇ ਸਭ ਕੁਝ ਦਿਖਾਇਆ ਗਿਆ। ਦਰਸ਼ਕਾਂ ਵਿਚ ਸ਼ੋਅ ’ਚ ਇੰਨਾ ਜਿਆਦਾ ਕ੍ਰੇਜ਼ ਦੇਖਦੇ ਹੋਏ ਇਸ ਸ਼ੋਅ ਨੂੰ 4 ਹਫਤੇ ਲਈ ਵਧਾ ਦਿੱਤਾ ਗਿਆ ਸੀ।