ਆਗਰਾ ਐਕਸਪ੍ਰੈਸਵੇਅ ’ਤੇ ਕਾਰ ਤੇ ਰੋਡਵੇਜ਼ ਬੱਸ ਵਿਚਾਲੇ ਭਿਆਨਕ ਟੱਕਰ, 6 ਮੌਤਾਂ

ਉੱਤਰ ਪ੍ਰਦੇਸ਼ ਦੇ ਜਨਪਦ ਕਾਨਪੁਰ ਚ ਬਿਲਹੌਰ ਮਕਨਪੁਰ ਥਾਣਾ ਖੇਤਰ ਦੇ ਲਖਨਓ-ਆਗਰਾ ਐਕਸਪ੍ਰੈਸ ਤੇ ਇਕ ਐਸਯੂਵੀ ਕਾਰ ਅਤੇ ਰੋਡਵੇਜ਼ ਬੱਸ ਵਿਚਾਲੇ ਭਿਆਨਕ ਟੱਕਰ ਹੋ ਜਾਣ ਕਾਰਨ ਰੂਹ ਕੰਬਾਉ ਹਾਦਸਾ ਵਾਪਰਿਆ। ਹਾਦਸਾ ਇੰਨਾ ਜਿਆਦਾ ਭਿਆਨਕ ਸੀ ਕਿ ਮੌਕੇ ’ਤੇ ਹੀ 6 ਲੋਕਾਂ ਦੀ ਮੌਤ ਹੋ ਗਈ। ਕਾਰ ਸਵਾਰ ਪੰਜ ਲੋਕ ਅਤੇ ਬਸ ਚਾਲਕ ਇਸ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ। ਸਾਹਮਣੇ ਆਇਆ ਹੈ ਕਿ ਬਸ ਆਗਰਾ ਤੋਂ ਬਿਹਾਰ ਦੇ ਮੁੱਜਫਰਪੁਰ ਜਾ ਰਹੀ ਸੀ।
ਬੱਸ ਚਾਲਕ ਦੀ ਲਾਪਰਵਾਹੀ ਆ ਰਹੀ ਸਾਹਮਣੇ
ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਬਸ ਚਾਲਕ ਦੀ ਲਾਪਰਵਾਹੀ ਦੇ ਕਾਰਨ ਹੀ ਇਹ ਹਾਦਸਾ ਵਾਪਰਿਆ। ਜਦੋ ਬੱਸ ਡਿਵਾਇਡਰ ਪਾਰ ਕਰ ਦੂਜੀ ਲੇਨ ਚ ਵੜ੍ਹ ਰਹੀ ਸੀ ਇਸ ਦੌਰਾਨ ਸਾਹਮਣੇ ਤੋਂ ਆ  ਰਹੀ ਗੱਡੀ ਨਾਲ ਟਕਰਾ ਗਈ। ਟੱਕਰ ਇੰਨੀ ਜਿਆਦਾ ਭਿਆਨਕ ਸੀ ਕਿ ਮੌਕੇ ’ਤੇ ਹੀ ਕਾਰ ਚਕਨਾਚੂਰ ਹੋ ਗਈ। ਖੈਰ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।