ਚੀਨ ’ਚ ਕੋਰੋਨਾ ਵਾਇਰਸ ਦੇ ਕਾਰਨ ਖੜ੍ਹੀ ਹੋਈ ਨਵੀਂ ਸਮੱਸਿਆ !

ਕੋਰੋਨਾ ਵਾਇਰਸ ਦਾ ਕਹਿਰ ਚੀਨ ਚ ਵਧਦਾ ਜਾ ਰਿਹਾ ਹੈ ਹੁਣ ਤੱਕ ਕੋਰੋਨਾ ਵਾਇਰਸ ਦੇ ਕਾਰਨ ਚੀਨ ’ਚ 1,775 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵੇਲੇ ਦੁਨੀਆ ’ਚ 71,326 ਲੋਕ ਬਿਮਾਰ ਹਨ ਜਦਕਿ ਇੰਨਾ ’ਚ 70,548 ਲੋਕ ਸਿਰਫ ਚੀਨ ’ਚ ਹੀ ਹਨ। ਕੋਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆ ’ਚ ਖੌਫ ਦਾ ਮਾਹੌਲ ਬਣਿਆ ਹੋਇਆ ਹੈ। ਚੀਨ ਪਹਿਲਾਂ ਤੋਂ ਹੀ ਕੋਰੋਨਾ ਵਾਇਰਸ ਵਰਗੀ ਸਮੱਸਿਆ ਨਾਲ ਲੜ ਰਿਹਾ ਹੈ ਪਰ ਇਸੇ ਦੌਰਾਨ ਚੀਨ ਸਾਹਮਣੇ ਇਕ ਨਵੀਂ ਸਮੱਸਿਆ ਸਾਹਮਣੇ ਆ ਖੜ੍ਹੀ ਹੋ ਗਈ ਹੈ। ਜਿਸ ਕਾਰਨ ਚੀਨ ਦੀ ਅਰਥਵਿਵਸਥਾ ’ਤੇ ਕਾਫੀ ਪ੍ਰਭਾਵ ਪੈ ਸਕਦਾ ਹੈ। ਦੱਸ ਦਈਏ ਕਿ ਹਜਾਰਾਂ ਕਰੋੜਾਂ ਦੀ ਗਿਣਤੀ ’ਚ ਸੰਕਰਮਿਤ ਨੋਟਾਂ ਨੂੰ ਨਸ਼ਟ ਕਰਨ ਦੀ ਸਭ ਤੋਂ ਵੱਡੀ ਸਮੱਸਿਆ ਚੀਨ ਦੇ ਸਾਹਮਣੇ ਆ ਖੜੀ ਹੋ ਗਈ ਹੈ।
ਸੈਂਟਰਲ ਬੈਂਕ ਕਰੇਗੀ ਨੋਟ ਬੈਂਕ ਨਸ਼ਟ
ਸੈਂਟਰਲ ਬੈਂਕ ਉਨ੍ਹਾਂ ਵੱਲੋਂ ਬਾਜਾਰ ’ਚ ਆਏ ਸਾਰੇ ਸੰਕਰਮਿਤ ਨੋਟਾਂ ਨੂੰ ਬਰਬਾਦ ਕਰ ਦੇਵੇਗਾ। ਬੈਂਕ ਕੋਲ ਹਸਪਤਾਲ, ਬਾਜਾਰਾਂ ਅਤੇ ਬਸਾਂ ਤੋਂ ਕੁਲੈਕਟ ਕੀਤੇ ਗਏ ਨੋਟ ਪਹੁੰਚੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪੀਪੁਲਸ ਬੈਂਕ ਆਫ ਚਾਇਨਾ ਨੇ ਵੀ ਕਾਗਜਾਂ ਤੋਂ ਬਣੇ ਸਾਰੇ ਨੋਟਾਂ ਨੂੰ ਖਤਮ ਕਰਨ ਦੇ ਆਦੇਸ਼ ਦਿੱਤੇ ਹਨ। ਹਾਲਾਂਕਿ ਅਜੇ ਤੱਕ ਪਤਾ ਨਹੀਂ ਚਲ ਪਾਇਆ ਹੈ ਕਿ ਚੀਨ ਦਾ ਸੈਂਟਰਲ ਬੈਂਖ ਕਿੰਨੀ ਰਾਸ਼ੀ ਦਾ ਬੈਂਕ ਨੋਟ ਬਰਬਾਦ ਕਰੇਗੀ। ਸੈਂਟਰਲ ਬੈਂਕ ਦਾ ਇਹ ਵੀ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਸ਼ਹਿਰ ’ਚ ਫੇਲੇ ਨੋਟਾਂ ਨੂੰ ਪਹਿਲਾਂ ਨਸ਼ਟ ਕੀਤਾ ਜਾਵੇਗਾ। ਜਦਕਿ ਜਨਵਰੀ ਤੋਂ ਬਾਅਦ ਬਾਜਾਰ ’ਚ ਭੇਜੇ ਗਏ ਨੋਟਾਂ ਨੂੰ ਜਮਾ ਕਰਕੇ ਕੁਆਵਰਟੀਨ (Quarntine)  ਕੀਤਾ ਜਾਵੇਗਾ। ਇਸਦੇ ਲਈ ਨੋਟ ਦੀ ਅਲਟ੍ਰਾਵਾਇਲੇਟ ਕਿਰਨਾਂ ਤੋਂ ਸਫਾਈ ਹੋਵੇਗੀ। ਫਿਰ 14 ਦਿਨਾਂ ਤੱਕ ਕੁਆਵਰਟੀਨ ਚ ਰੱਖਿਆ ਜਾਵੇਗਾ ਇਸ ਤੋਂ ਬਾਅਦ ਹੀ ਬਾਜਾਰ ’ਚ ਭੇਜਿਆ ਜਾਵੇਗਾ।

ਲੋਕਾਂ ਕੋਲੋਂ ਸੈਂਟਰਲ ਬੈਂਕ ਨੇ ਕੀਤੀ ਅਪੀਲ
ਸੈਂਟਰਲ ਬੈਂਕ ਦੇ ਡਿਪਟੀ ਗਵਰਨਰ ਦਾ ਕਹਿਣਾ ਹੈ ਕਿ ਸੈਂਟਰਲ ਬੈਂਕ ਨੇ 17 ਜਨਵਰੀ ਨੂੰ ਹੁਣ ਤੱਕ ਪੂਰੇ ਦੇਸ਼ ’ਚ 600 ਬਿਲਿਅਨ ਯੁਆਨ ਦੇ ਕਰੀਬ ਨੋਟ ਜਾਰੀ ਕੀਤੇ ਹਨ ਜਦਕਿ ਚੀਨ ਦੇ ਬੁਹਾਨ ’ਚ ਹੀ ਕਰੀਬ 4 ਬਿਲਿਅਨ ਯੁਆਨ ਨੂੰ ਜਾਰੀ ਕੀਤਾ ਗਿਆ ਹੈ। ਖੈਰ ਸੈਂਟਰਲ ਬੈਂਕ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕਾਗਜ ਦੇ ਨੋਟਾਂ ਨੂੰ ਬੈਂਕ ’ਚ ਜਮਾ ਕਰਵਾ ਦੇਣ ਤਾਂ ਜੋ ਉਨ੍ਹਾਂ ਨੂੰ ਨਸ਼ਟ ਜਾ ਫਿਰ ਕੁਆਵਰਟੀਨ ਕੀਤਾ ਜਾ ਸਕੇ। ਕਾਬਿਲੇਗੌਰ ਹੈ ਕਿ ਇਸ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਸੈਂਟਰਲ ਬੈਂਕ ਵੱਲੋਂ ਕੋਰੋਨਾ ਵਾਇਰਸ ਦੇ ਕਾਰਨ ਵੱਡੀ ਗਿਣਤੀ ’ਚ ਬੈਂਕ ਨੋਟ ਨੂੰ ਨਸ਼ਟ ਕੀਤਾ ਜਾਵੇਗਾ।