ਭਾਰਤੀ ਲੋਕਾਂ ’ਚ ਕੋਰਨਾ ਵਾਇਰਸ ਦਾ ਖ਼ੌਫ਼: ਚਾਈਨੀਜ਼ ਚੀਜ਼ਾਂ ਤੋਂ ਮੋੜਿਆ ਮੂੰਹ !

ਕੋਰੋਨਾ ਵਾਇਰਸ ਦਾ ਖੌਫ ਕਿਸ ਹੱਦ ਤੱਕ ਹੋ ਸਕਦਾ ਹੈ ਇਸਦਾ ਅੰਦਾਜਾ ਇਸ ਗੱਲ੍ਹ੍ ਤੋਂ ਲਗਾਇਆ ਜਾ ਸਕਦਾ ਹੈ ਜਦੋ ਲੋਕਾਂ ਨੇ ਚਾਈਨੀਜ਼ ਵਸੂਆਂ ਨੂੰ ਖਰੀਦਣ ਤੋਂ ਪਰਹੇਜ਼ ਕਰ ਲਿਆ ਹੈ। ਪਟਨਾ ’ਚ ਤਾਂ ਹੁਣ ਚਾਈਨੀਜ਼ ਖਿਡੌਣਿਆਂ ਅਤੇ ਸਜਾਵਟੀ ਸਾਮਾਨ ਨੂੰ ਨਾ ਤਾਂ ਦੁਕਾਨਦਾਰ ਵੇਚਣਾ ਚਾਅ ਰਿਹਾ ਹੈ ਤੇ ਨਾ ਲੋਕ ਚਾਈਨੀਜਡ ਚੀਜ਼ਾ ਨੂੰ ਖਰੀਦਣਾ ਚਾਅ ਰਹੇ ਹਨ। ਲੋਕਾਂ ਨੂੰ ਡਰ ਹੈ ਕਿ ਕਿਤੇ ਚਾਈਨੀਜ ਖਿਡੌਣੇ ਲੈਣ ਕਾਰਨ ਉਨ੍ਹਾਂ ਦੇ ਬੱਚਿਆ ਨੂੰ ਵੀ ਕੋਰੋਨਾ ਵਾਇਰਸ ਦਾ ਖਤਰਾ ਨਾ ਵਧ ਜਾਵੇ।

ਗਿਫਟ ਮਾਰਕੀਟ ਤੇ ਵੀ ਅਸਰ

ਚਾਈਨੀਜ਼ ਖਿਡੌਣਿਆ ਤੋਂ ਲੈਕੇ ਗਿਫਟ ਬਾਜਾਰ ਤੇ ਇਸਦਾ ਖਾਸਾ ਅਸਰ ਪੈ ਰਿਹਾ ਹੈ। ਕਾਰੋਬਾਰੀ ਰਾਮ ਬਾਬੂ ਦਾ ਕਹਿਣਾ ਹੈ ਕਿ ਉਹ ਵੀ ਲੋਕਾਂ ਨੂੰ ਚਾਈਨੀਜ਼ ਆਈਟਮ ਨੂੰ ਨਾ ਖਰੀਦਣ ਦੀ ਸਲਾਹ ਦੇ ਰਹੇ ਹਨ। ਤਾਂ ਜੋ ਲੋਕ ਸਿਹਤ ਪੱਖੋ ਪ੍ਰੇਸ਼ਾਨ ਨਾ ਹੋਣ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਬਜ਼ਾਰਾਂ ਚ ਕੋਰੋਨਾ ਵਾਇਰਸ ਦੇ ਡਰ ਕਾਰਨ ਚਾਈਨੀਜ਼ ਮਾਲ ਦੀ ਸਪਲਾਈ ਵੀ ਬੰਦ ਹੈ। ਡਰ ਇੰਨਾ ਜਿਆਦਾ ਵਧ ਚੁੱਕਾ ਹੈ ਕਿ ਲੋਕ ਪਹਿਲਾਂ ਤੋਂ ਰੱਖੇ ਸਟੋਕ ਚੋਂ ਵੀ ਕੁਝ ਨਹੀਂ ਖਰੀਦ ਰਹੇ ਹਨ। ਜਿਸ ਕਾਰਨ ਦੁਕਾਨਦਾਰਾਂ ਨੂੰ ਕਾਫੀ ਨੁਕਸਾਨ ਝੇਲਣਾ ਪੈ ਰਿਹਾ ਹੈ।

ਭਾਰਤ ’ਚ ਬਣੇ ਖਿਡੌਣਿਆ ਦੀ ਮੰਗ ਵਧੀ

ਕੋਰੋਨਾ ਦੇ ਚੱਲਦੇ ਚਾਈਨੀਜ਼ ਖਿਡੌਣਿਆ ਦੀ ਮੰਗ ਘੱਟਣ ਦੇ ਨਾਲ ਨਾਲ ਹੀ ਭਾਰਤ ਚ ਬਣੇ ਖਿਡੌਣੇ ਲੋਕਾਂ ਨੂੰ ਪਸੰਦ ਆ ਰਹੇ ਹਨ। ਕੋਰਬਾਰੀ ਵਿੱਕੀ ਦਾ ਕਹਿਣਾ ਹੈ ਕਿ ਨੁਕਸਾਨ ਤਾਂ ਹਰ ਸੈਕਟਰ ਦੇ ਲੋਕ ਚੁੱਕ ਰਹੇ ਹਨ। ਕਪੜੇ, ਜੁੱਤੇ ਚੱਪਲ, ਖਿਡੌਣੇ ਜਾਂ ਫਿਰ ਸਜਾਵਟੀ ਸਮਾਨ ਤੇ ਕਾਫੀ ਅਸਰ ਪੈ ਰਿਹਾ ਹੈ।

ਕਾਸਮੈਟਿਕ ਬਾਜ਼ਾਰ ’ਚ ਭਾਰਤੀ ਵਸਤੂਆਂ ਦੀ ਮੰਗ

ਉੱਥੇ ਹੀ ਜੇਕਰ ਕਾਸਮੈਟਿਕ ਸਮਾਨ ਦੀ ਗੱਲ ਕੀਤੀ ਜਾਵੇ ਤਾਂ ਮਹਿਲਾਵਾਂ ਵੀ ਚਾਈਨੀਜ਼ ਚੀਜ਼ਾਂ ਤੋਂ ਦੂਰੀ ਬਣਾ ਰਹੀਆਂ ਹਨ। ਮਹਿਲਾਵਾਂ ਵੱਲੋਂ ਭਾਰਤੀ ਕਾਸਮੈਟਿਕ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਹੀ ਖਰੀਦਿਆ ਜਾ ਰਿਹਾ ਹੈ।