ਅੱਜ ਦੀ ਸਬ ਤੋਂ ਵਡੀ ਖ਼ਬਰ : ਕੌਮੀ ਪੱਧਰ ਦੇ ਹਾਕੀ ਪਲੇਅਰ ਸਮੇਤ ਦੋ ਦਾ ਗੋਲੀ ਮਾਰ ਕੇ ਕਤਲ

ਪਟਿਆਲਾ ਦੇ 24 ਨੰਬਰ ਫਾਟਕ ਨੇੜੇ ਬੀਤੀ ਦੇਰ ਰਾਤ ਅਣਪਛਾਤੇ ਹਮਲਾਵਰਾਂ ਵੱਲੋਂ ਬਿਜਲੀ ਬੋਰਡ ਦੇ 2 ਮੁਲਾਜ਼ਮਾਂ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਰਨ ਵਾਲਿਆਂ ‘ਚ ਇੱਕ ਕੌਮੀ ਪੱਧਰ ਦਾ ਹਾਕੀ ਖਿਡਾਰੀ ਵੀ ਸੀ।ਮ੍ਰਿਤਕਾਂ ਦੀ ਪਹਿਚਾਣ ਅਮਰੀਕ ਸਿੰਘ ਅਤੇ ਸਿਮਰਜੀਤ ਸਿੰਘ ਵਜੋਂ ਹੋਈ ਹੈ। ਸਿਮਰਜੀਤ ਸਿੰਘ ਬਿਜਲੀ ਬੋਰਡ ‘ਚ ਐਡਹੋਕ ਅਧਾਰ ‘ਤੇ ਕੰਮ ਕਰਦਾ ਸੀ। ਜਦੋਂ ਕਿ ਅਮਰੀਕ ਸਿੰਘ ਇੱਕ ਕੌਮੀ ਹਾਕੀ ਪਲੇਅਰ ਸੀ ਅਤੇ ਪੰਜਾਬ ਬਿਜਲੀ ਬੋਰਡ ‘ਚ ਨੌਕਰੀ ਕਰਦਾ ਸੀ। ਜਾਣਕਾਰੀ ਦੇ ਅਨੁਸਾਰ ਇਹ ਦੋਵੇਂ ਮੁਲਾਜ਼ਮ ਕਿਸੇ ਥਾਂ ‘ਤੇ ਰੋਟੀ ਖਾਣ ਲਈ ਰੁਕੇ ਸਨ ਜਿੱਥੇ ਇਨ੍ਹਾਂ ਦੀ ਅਣਪਛਾਤੇ ਵਿਅਕਤੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਜਿਸ ਤੋਂ ਬਾਅਦ ਅਣਪਛਾਤਿਆਂ ਵੱਲੋਂ ਇਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਪੁਲਿਸ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।