ਜਦੋਂ ਐੱਮ.ਐੱਸ ਧੋਨੀ ਨੇ ਟਾਇਲਟ ‘ਚ ਸਜਾਈ ਮਹਿਫਲ, ਤੁਸੀਂ ਵੀ ਦੇਖੋ ਵੀਡੀਓ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਖਿਡਾਰੀ ਮਹਿੰਦਰ ਸਿੰਘ ਧੋਨੀ ਲੰਮੇ ਸਮੇਂ ਤੋਂ ਕ੍ਰਿਕਟ ਮੈਦਾਨ ਤੋਂ ਦੂਰ ਹਨ। ਵਰਲਡ ਕੱਪ 2019 ਸੈਮੀਫਾਈਨਲ ਤੋਂ ਬਾਅਦ ਧੋਨੀ ਟੀਮ ਇੰਡੀਆ ਵਿਚੋਂ ਬਾਹਰ ਹਨ, ਪਰ ਇਸ ਦੇ ਬਾਅਦ ਵੀ ਉਹ ਖਬਰਾਂ ਵਿਚ ਬਣੇ ਰਹਿੰਦੇ ਹਨ।ਹਮੇਸ਼ਾ ਧੋਨੀ ਦਾ ਕੋਈ ਨਾ ਕੋਈ ਫੋਟੋ ਜਾਂ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੁੰਦਾ ਰਹਿੰਦਾ ਹੈ। ਅਜਿਹਾ ਹੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹਨਾਂ ਨੇ ਟਾਇਲਟ ‘ਚ ਮਹਿਫਲ ਲਗਾਈ ਹੋਈ ਹੈ।ਦੱਸ ਦਈਏ ਕਿ ਐਮਐਸ ਧੋਨੀ ਨਾਲ ਗੇਂਦਬਾਜ਼ ਪੀਊਸ਼ ਚਾਵਲਾ ਅਤੇ ਵਿਕਟਕੀਪਰ ਪਾਰਥਿਵ ਪਟੇਲ ਵੀ ਹਨ ਅਤੇ ਇਹ ਸਾਰੇ ਫਰਸ਼ ਉਤੇ ਬੈਠੇ ਹਨ।ਵੀਡੀਓ ਵਿਚ ਐਮਐਸ ਧੋਨੀ ਟਾਇਲਟ ਵਿਚ ਬੈਠੇ ਹਨ ਅਤੇ ਉਨ੍ਹਾਂ ਦੇ ਸਾਹਮਣੇ ਸਿੰਗਰ ਇਸ਼ਾਨ ਖਾਨ ਬੈਠ ਕੇ ਗਾਣਾ ਗਾ ਰਹੇ ਹਨ।ਇਸ਼ਾਨ ਖਾਨ, ਧੋਨੀ ਲਈ ‘ਮੇਰੇ ਮਹਿਬੂਬ ਕਿਆਮਤ ਹੋਗੀ’ ਗਾਣਾ ਗਾ ਰਹੇ ਹਨ, ਜਿਸ ਦਾ ਧੋਨੀ ਬਹੁਤ ਹੀ ਆਨੰਦ ਮਾਣ ਰਹੇ ਹਨ।