Indian Idol 11 winner: ਪੰਜਾਬ ਦੇ ਸਨੀ ਹਿੰਦੁਸਤਾਨੀ ਨੇ ਆਪਣੇ ਨਾਂ ਕੀਤਾ ਸ਼ੋਅ ਦਾ ਖ਼ਿਤਾਬ

ਤਿੰਨ ਮਹੀਨੇ ਤੋਂ ਵੱਧ ਸਮੇਂ ਤੱਕ ਚੱਲੇ ਰਿਏਲਿਟੀ ਸ਼ੋਅ ਇੰਡੀਅਨ ਆਈਡਲ 11 ਨੂੰ ਉਸਦਾ ਵਿਨਰ ਮਿਲ ਗਿਆ ਹੈ।ਪੰਜਾਬ ਦੇ ਰਹਿਣ ਵਾਲੇ ਸਨੀ ਹਿੰਦੁਸਤਾਨੀ ਨੇ ਇਸ ਖ਼ਿਤਾਬ ਨੂੰ ਆਪਣੇ ਨਾਂ ਕੀਤਾ ਹੈ।ਸਨੀ ਨੇ ਟਰਾਫੀ ਤੇ 25 ਲੱਖ ਰੁਪਏ ਦਾ ਨਕਦ ਪੁਰਸਕਾਰ ਜਿੱਤਿਆ।ਉਨ੍ਹਾਂ ਨੂੰ ਟੀ-ਸੀਰੀਜ਼ ਦੇ ਅਗਲੇ ਪ੍ਰੋਜੈਕਟ ‘ਚ ਗਾਉਣ ਦਾ ਮੌਕਾ ਵੀ ਮਿਲਿਆ ਹੈ।ਦਸ ਦਈਏ ਕਿ ਫਾਇਨਲ ‘ਚ ਆਉਣ ਵਾਲੇ ਕੰਟੇਸਟੈਂਟਸ ‘ਚ ਰੋਹਿਤ ਤੇ ਸਨੀ ਟੌਪ ਦੋ ‘ਚ ਰਹਿ ਗਏ ਸੀ।ਅੰਕੋਨਾ ਮੁਖਰਜੀ ਦੂਸਰੀ ਰਨਰ-ਅਪ ਵਜੋਂ ਉਭਰੀ ਤੇ 5 ਲੱਖ ਰੁਪਏ ਦਾ ਨਕਦ ਪੁਰਸਕਾਰ ਆਪਣੇ ਨਾਂ ਕੀਤਾ। ਰਿਧਮ ਤੇ ਏਡਰੀਜ ਚੌਥੇ ਸਥਾਨ ‘ਤੇ ਰਹੇ ਤੇ ਉਨ੍ਹਾਂ ਨੂੰ 3-3 ਲੱਖ ਰੁਪਏ ਮਿਲੇ।