ਦਿੱਗਜ ਅਦਾਕਾਰ ਮੁਕੇਸ਼ ਰਿਸ਼ੀ ਬਣੇ ਫਿਲਮ ਨਿਰਮਾਤਾ, ਪਹਿਲੀ ਫ਼ਿਲਮ ਸ਼ੁਰੂ

ਭਾਰਤੀ ਫ਼ਿਲਮ ਇੰਡਸਟਰੀ ਦੇ ਨਾਮਵਰ ਤੇ ਦਿੱਗਜ ਅਦਾਕਾਰ ਮੁਕੇਸ਼ ਰਿਸ਼ੀ ਬਤੌਰ ਫ਼ਿਲਮ ਨਿਰਮਾਤਾ ਪੰਜਾਬੀ ਸਿਨੇਮੇ ਨਾਲ ਜੁੜ ਗਏ ਹਨ। ਉਨ੍ਹਾਂ ਦੇ ਨਿੱਜੀ ਬੈਨਰ ‘ਗੇੜੀ ਰੂਟ ਫ਼ਿਲਮਸ’ ਦੀ ਪਹਿਲੀ ਫ਼ਿਲਮ ‘ਨਿਡਰ’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ ਫਿਲਮ ਜ਼ਰੀਏ ਉਹ ਆਪਣੇ ਪੁੱਤਰ  ਰਾਘਵ ਰਿਸ਼ੀ ਨੂੰ ਬਤੌਰ ਅਦਾਕਾਰ ਪੰਜਾਬੀ ਸਿਨੇਮੇ ਨਲ ਜੋੜਨ ਜਾ ਰਹੇ ਹਨ। ਇਸ ਫਿਲਮ ਨੂੰ ਮਨਦੀਪ ਸਿੰਘ ਚਾਹਲ ਡਾਇਰੈਕਟ ਕਰ ਰਹੇ ਹਨ। ਇਸ ਫ਼ਿਲਮ ਦੀ ਕਹਾਣੀ ਅਤੇ ਸਕਰੀਨਪਲੇ ਬਾਲੀਵੁੱਡ ਦੇ ਨਾਮਵਰ ਲੇਖਕ ਮਾਰੁਖ ਮਿਰਜ਼ਾ ਬੇਗ ਨੇ ਲਿਖਿਆ ਹੈ। ਫ਼ਿਲਮ ਦੇ ਸੰਵਾਦ ਸੁਰਮੀਤ ਮਾਵੀ ਨੇ ਲਿਖੇ ਹਨ। ਫ਼ਿਲਮ ਦੇ ਐਸੋਸੀਏਟ ਪ੍ਰੋਡਿਊਸਰ ਰਤਨ ਔਲਖ ਹਨ। ਫ਼ੈਸ਼ਨ ਤੇ ਹਿੰਦੀ ਫਿਲਮ ਇੰਡਸਟਰੀ ਦੀ ਅਦਾਕਾਰਾ ਕੁਲਨੂਰ ਬਰਾੜ ਇਸ ਫ਼ਿਲਮ ਜ਼ਰੀਏ ਬਤੌਰ ਹੀਰੋਇਨ ਪੰਜਾਬੀ ਸਿਨੇਮੇ ‘ਚ ਆਪਣੀ ਸ਼ੁਰੂਆਤ ਕਰ ਰਹੀ ਹੈ। ਰਾਘਵ ਰਿਸ਼ੀ ਅਤੇ ਕੁਲਨੂਰ ਬਰਾੜ ਦੀ ਜੋੜੀ ਤੋਂ ਇਲਾਵਾ ਇਸ ਫ਼ਿਲਮ ਵਿੱਚ ਮੁਕੇਸ਼ ਰਿਸ਼ੀ, ਯੁਵਰਾਜ ਔਲਖ, ਦਿਵਜੋਤ, ਵਿੰਦੂ ਦਾਰਾ ਸਿੰਘ, ਸਰਦਾਰ ਸੋਹੀ, ਸ਼ਵਿੰਦਰ ਮਾਹਲ, ਮਲਕੀਤ ਰੌਣੀ, ਦੀਪ ਮਨਦੀਪ, ਸਤਵੰਤ ਕੌਰ, ਰੋਜ ਕੌਰ, ਜੋਤ ਅਰੋੜਾ, ਵਿਕਰਮਜੀਤ ਵਿਰਕ, ਮਨਿੰਦਰ ਕੈਲੇ ਅਤੇ ਪਰਮਜੀਤ ਸਮੇਤ ਕਈ ਹੋਰ ਚਰਚਿਤ ਅਤੇ ਨਵੇਂ ਚਿਹਰੇ ਨਜ਼ਰ ਆਉਂਣਗੇ।